For the best experience, open
https://m.punjabitribuneonline.com
on your mobile browser.
Advertisement

ਬੰਗਲਾਦੇਸ਼: ਭਾਰਤੀ ਵੀਜ਼ਾ ਕੇਂਦਰਾਂ ਨੇ ਮੈਡੀਕਲ ਤੇ ਵਿਦਿਆਰਥੀ ਵੀਜ਼ਾ ਲਈ ਸਲਾਟ ਖੋਲ੍ਹੇ

07:42 AM Sep 03, 2024 IST
ਬੰਗਲਾਦੇਸ਼  ਭਾਰਤੀ ਵੀਜ਼ਾ ਕੇਂਦਰਾਂ ਨੇ ਮੈਡੀਕਲ ਤੇ ਵਿਦਿਆਰਥੀ ਵੀਜ਼ਾ ਲਈ ਸਲਾਟ ਖੋਲ੍ਹੇ
Advertisement

ਢਾਕਾ, 2 ਸਤੰਬਰ
ਬੰਗਲਾਦੇਸ਼ ਦੇ ਅਹਿਮ ਸ਼ਹਿਰਾਂ ’ਚ ਵੀਜ਼ਾ ਅਰਜ਼ੀ ਕੇਂਦਰਾਂ ਨੇ ਤੁਰੰਤ ਮੈਡੀਕਲ ਤੇ ਵਿਦਿਆਰਥੀ ਵੀਜ਼ਾ ਦੀ ਲੋੜ ਵਾਲੇ ਬੰਗਲਾਦੇਸ਼ੀ ਨਾਗਰਿਕਾਂ ਲਈ ਸੀਮਤ ਸਲਾਟ ਦੀ ਪੇਸ਼ਕਸ਼ ਕੀਤੀ ਹੈ। ਇਹ ਸੇਵਾਵਾਂ ਢਾਕਾ, ਚਟਗਾਓਂ, ਰਾਜਸ਼ਾਹੀ, ਸਿਲਹਟ ਤੇ ਖੁਲਨਾ ’ਚ ਦਿੱਤੀਆਂ ਜਾ ਰਹੀਆਂ ਹਨ। ਬੰਗਲਾਦੇਸ਼ ’ਚ ਭਾਰਤੀ ਵੀਜ਼ਾ ਅਰਜ਼ੀ ਕੇਂਦਰ (ਆਈਵੀਏਸੀ) ਨੇ ਬਿਆਨ ’ਚ ਕਿਹਾ, ‘ਇਸ ਤੋਂ ਇਲਾਵਾ ਇਨ੍ਹਾਂ ਪੰਜ ਕੇਂਦਰਾਂ ’ਚ ਉਨ੍ਹਾਂ ਅਤਿ-ਜ਼ਰੂਰੀ ਮਾਮਲਿਆਂ ਲਈ ਸੀਮਤ ਅਰਜ਼ੀ ਸਲਾਟ ਵੀ ਖੋਲ੍ਹੇ ਗਏ ਹਨ, ਜਿੱਥੇ ਬੰਗਲਾਦੇਸ਼ੀ ਵਿਦਿਆਰਥੀਆਂ ਤੇ ਕਿਰਤੀਆਂ ਨੂੰ ਤੀਜੇ ਦੇਸ਼ ਦੀ ਯਾਤਰਾ ਦੀ ਲੋੜ ਹੁੰਦੀ ਹੈ ਅਤੇ ਜਿਨ੍ਹਾਂ ਲਈ ਉਨ੍ਹਾਂ ਪਹਿਲਾਂ ਤੋਂ ਹੀ ਭਾਰਤ ’ਚ ਵਿਦੇਸ਼ੀ ਦੂਤਾਵਾਸਾਂ ਕੋਲ ਵੀਜ਼ਾ ਲਈ ਸਮਾਂ ਲੈ ਰੱਖਿਆ ਹੈ।’ ਬਿਆਨ ’ਚ ਕਿਹਾ ਗਿਆ ਹੈ ਕਿ ਇਹ ਸੇਵਾਵਾਂ ਉਦੋਂ ਤੱਕ ਹੀ ਸੀਮਤ ਰਹਿਣਗੀਆਂ, ਜਦੋਂ ਤੱਕ ਕਿ ਆਈਵੀਏਸੀ ਆਪਣਾ ਕੰਮਕਾਰ ਸਧਾਰਨ ਢੰਗ ਨਾਲ ਮੁੜ ਤੋਂ ਸ਼ੁਰੂ ਨਹੀਂ ਕਰ ਦਿੰਦਾ। -ਪੀਟੀਆਈ

Advertisement

ਤੀਸਤਾ ਜਲ ਵੰਡ ਸੰਧੀ ਬਾਰੇ ਮੁੜ ਗੱਲ ਸ਼ੁਰੂ ਕਰਨਾ ਚਾਹੁੰਦੈ ਬੰਗਲਾਦੇਸ਼

ਢਾਕਾ:

Advertisement

ਬੰਗਲਾਦੇਸ਼ ਦੀ ਅੰਤਰਿਮ ਸਰਕਾਰ ’ਚ ਜਲ ਸਰੋਤ ਮਾਮਲਿਆਂ ਦੀ ਸਲਾਹਕਾਰ ਸਈਦਾ ਰਿਜ਼ਵਾਨਾ ਹਸਨ ਨੇ ਕਿਹਾ ਕਿ ਸਰਕਾਰ ਤੀਸਤਾ ਜਲ ਵੰਡ ਸੰਧੀ ਬਾਰੇ ਭਾਰਤ ਨਾਲ ਗੱਲਬਾਤ ਮੁੜ ਤੋਂ ਸ਼ੁਰੂ ਕਰਨਾ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਉੱਪਰਲੇ ਤੱਟਵਰਤੀ ਤੇ ਹੇਠਲੇ ਤੱਟਵਰਤੀ ਦੇਸ਼ਾਂ ਨੂੰ ਪਾਣੀਆਂ ਦੀ ਵੰਡ ਬਾਰੇ ਕੌਮਾਂਤਰੀ ਸਿੱਧਾਂਤਾਂ ਦਾ ਪਾਲਣ ਕਰਨਾ ਚਾਹੀਦਾ ਹੈ। ਉਨ੍ਹਾਂ ਪੀਟੀਆਈ ਨਾਲ ਗੱਲਬਾਤ ਕਰਦਿਆਂ ਭਰੋਸਾ ਜ਼ਾਹਿਰ ਕੀਤਾ ਕਿ ਭਾਰਤ ਨਾਲ ਤੀਸਤਾ ਸੰਧੀ ਤੇ ਹੋਰ ਜਲ ਸਮਝੌਤਿਆਂ ’ਤੇ ਵਿਵਾਦ ਨੂੰ ਗੱਲਬਾਤ ਰਾਹੀਂ ਸੁਹਿਰਦ ਢੰਗ ਨਾਲ ਸੁਲਝਾ ਲਿਆ ਜਾਵੇਗਾ ਪਰ ਉਨ੍ਹਾਂ ਸੁਝਾਅ ਦਿੱਤਾ ਕਿ ਜੇ ਕਿਸੇ ਸਮਝੌਤੇ ’ਤੇ ਨਹੀਂ ਪਹੁੰਚਿਆ ਜਾ ਸਕਿਆ ਤਾਂ ਬੰਗਲਾਦੇਸ਼ ਕੌਮਾਂਤਰੀ ਕਾਨੂੰਨੀ ਦਸਤਾਵੇਜ਼ਾਂ ਤੇ ਸਿੱਧਾਂਤਾਂ ’ਤੇ ਵਿਚਾਰ ਕਰ ਸਕਦਾ ਹੈ। -ਪੀਟੀਆਈ

Advertisement
Author Image

joginder kumar

View all posts

Advertisement