ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਬੰਗਲਾਦੇਸ਼: ਚਿਨਮਯ ਦਾਸ ਦੀ ਜ਼ਮਾਨਤ ਅਰਜ਼ੀ ’ਤੇ ਸੁਣਵਾਈ 2 ਜਨਵਰੀ ਤੱਕ ਮੁਲਤਵੀ

06:16 AM Dec 04, 2024 IST

ਢਾਕਾ, 3 ਦਸੰਬਰ
ਬੰਗਲਾਦੇਸ਼ ਦੀ ਕੋਰਟ ਨੇ ਹਿੰਦੂ ਧਾਰਮਿਕ ਆਗੂ ਚਿਨਮਯ ਕ੍ਰਿਸ਼ਨ ਦਾਸ ਬ੍ਰਹਮਚਾਰੀ ਵੱਲੋਂ ਦਾਇਰ ਜ਼ਮਾਨਤ ਅਰਜ਼ੀ ਉੱਤੇ ਸੁਣਵਾਈ ਜਨਵਰੀ ਤੱਕ ਮੁਲਤਵੀ ਕਰ ਦਿੱਤੀ ਹੈ। ਸੁਣਵਾਈ ਸਰਕਾਰ ਦੀ ਅਪੀਲ ਉੱਤੇ ਅੱਗੇ ਪਾਈ ਗਈ ਹੈ ਕਿਉਂਕਿ ਦਾਸ ਵੱਲੋਂ ਕੋਈ ਵੀ ਵਕੀਲ ਪੇਸ਼ ਨਹੀਂ ਹੋਇਆ। ਬੰਗਲਾਦੇਸ਼ ਸੰਮਲਿਤ ਸਨਾਤਨੀ ਜਾਗਰਣ ਜੋਤ ਦੇ ਤਰਜਮਾਨ ਦਾਸ ਨੂੰ ਕਥਿਤ ਦੇਸ਼ਧ੍ਰੋਹ ਲਈ 25 ਨਵੰਬਰ ਨੂੰ ਢਾਕਾ ਦੇ ਹਜ਼ਰਤ ਸ਼ਾਹਜਲਾਲ ਕੌਮਾਂਤਰੀ ਹਵਾਈ ਅੱਡੇ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ। ਚੱਟੋਗ੍ਰਾਮ ਕੋਰਟ ਨੇ ਉਦੋਂ ਚਿਨਮਯ ਦਾਸ ਨੂੰ ਜ਼ਮਾਨਤ ਦੇਣ ਤੋਂ ਇਨਕਾਰ ਕਰਦਿਆਂ ਜੇਲ੍ਹ ਭੇਜ ਦਿੱਤਾ ਸੀ।
ਸਰਕਾਰੀ ਵਕੀਲ ਨੇ ਪੱਤਰਕਾਰਾਂ ਨੂੰ ਦੱਸਿਆ, ‘‘ਬ੍ਰਹਮਚਾਰੀ ਦੀ ਜ਼ਮਾਨਤ ਅਰਜ਼ੀ ਉੱਤੇ ਅੱਜ (ਮੰਗਲਵਾਰ) ਸੁਣਵਾਈ ਹੋਣੀ ਸੀ....ਮੈਟਰੋਪਾਲਿਟਨ ਸੈਸ਼ਨਜ਼ ਜੱਜ ਮੁਹੰਮਦ ਸੈਫੁੱਲ ਇਸਲਾਮ ਨੇ ਸੁਣਵਾਈ ਮੁਲਤਵੀ ਕਰਦਿਆਂ ਅੱਗੇ ਦੀ ਤਰੀਕ ਪਾ ਦਿੱਤੀ ਕਿਉਂਕਿ ਬਚਾਅ ਧਿਰ ਵੱਲੋਂ ਕੋਈ ਵੀ ਵਕੀਲ ਪੇਸ਼ ਨਹੀਂ ਹੋਇਆ।’’ ਉਧਰ ਸੰਮਲਿਤ ਸਨਾਤਨੀ ਜਾਗਰਣ ਜੋਤ ਵਿਚ ਦਾਸ ਦੇ ਸਹਾਇਕ ਸਵਤੰਤਰ ਗੌਰੰਗਾ ਦਾਸ ਨੇ ਦਾਅਵਾ ਕੀਤਾ ਕਿ ‘ਸਿਆਸਤ ਤੋਂ ਪ੍ਰੇਰਿਤ ਵਕੀਲਾਂ’ ਦੇ ਸਮੂਹ ਦੇ ਦਬਾਅ ਤੇ ਧਮਕੀਆਂ ਦੇ ਡਰੋਂ ਕੋਈ ਵੀ ਵਕੀਲ ਹਿੰਦੂ ਧਾਰਮਿਕ ਆਗੂ ਦੀ ਵਕਾਲਤ ਲਈ ਅੱਗੇ ਨਹੀਂ ਆਇਆ। ਦਾਸ ਵੱਲੋਂ ਹਲਫ਼ਨਾਮਾ ਦਾਖ਼ਲ ਕਰਨ ਵਾਲੇ ਵਕੀਲ ਸੁਭਾਸ਼ੀ ਸ਼ਰਮਾ ਟਿੱਪਣੀ ਲਈ ਉਪਲਬਧ ਨਹੀਂ ਸੀ। ਚਿਨਮਯ ਦਾਸ ਦੀ ਜ਼ਮਾਨਤ ਅਰਜ਼ੀ ’ਤੇ ਸੁਣਵਾਈ ਮੌਕੇ ਚੱਟੋਗ੍ਰਾਮ ਕੋਰਟ ਇਲਾਕੇ ਵਿਚ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਸਨ। -ਪੀਟੀਆਈ

Advertisement

Advertisement