For the best experience, open
https://m.punjabitribuneonline.com
on your mobile browser.
Advertisement

ਸੰਸਦ ’ਚ ਲੱਗੇ ‘ਅਖੰਡ ਭਾਰਤ’ ਦੇ ਕੰਧ-ਚਿੱਤਰ ਉਤੇ ਹੁਣ ਬੰਗਲਾਦੇਸ਼ ਵੱਲੋਂ ਇਤਰਾਜ਼

10:31 PM Jun 23, 2023 IST
ਸੰਸਦ ’ਚ ਲੱਗੇ ‘ਅਖੰਡ ਭਾਰਤ’ ਦੇ ਕੰਧ ਚਿੱਤਰ ਉਤੇ ਹੁਣ ਬੰਗਲਾਦੇਸ਼ ਵੱਲੋਂ ਇਤਰਾਜ਼
Advertisement

ਸੰਦੀਪ ਦੀਕਸ਼ਿਤ

Advertisement

ਨਵੀਂ ਦਿੱਲੀ, 6 ਜੂਨ

Advertisement

ਮੁੱਖ ਅੰਸ਼

  • ਬੰਗਲਾਦੇਸ਼ ਦੇ ਵਿਦੇਸ਼ ਮੰਤਰੀ ਮੁਤਾਬਕ ਭਾਰਤ ਦਾ ਅਧਿਕਾਰਤ ਰੁਖ਼ ਜਾਣਿਆ ਜਾਵੇਗਾ
  • ਪਾਕਿਸਤਾਨ ਵੀ ਜਤਾ ਚੁੱਕਾ ਹੈ ਇਤਰਾਜ਼
  • ਸਮਰਾਟ ਅਸ਼ੋਕ ਦੇ ਸਾਮਰਾਜ ਨੂੰ ਦਰਸਾਉਂਦਾ ਹੈ ਚਿੱਤਰ: ਵਿਦੇਸ਼ ਮੰਤਰਾਲਾ

ਨਵੇਂ ਸੰਸਦ ਭਵਨ ਵਿਚ ਸਥਾਪਿਤ ਕੀਤੇ ਗਏ ‘ਅਖੰਡ ਭਾਰਤ’ ਦੇ ਨਕਸ਼ੇ ਉਤੇ ਬੰਗਲਾਦੇਸ਼ ਨੇ ਇਤਰਾਜ਼ ਕੀਤਾ ਹੈ। ਇਸ ਤੋਂ ਪਹਿਲਾਂ ਪਾਕਿਸਤਾਨ ਤੇ ਨੇਪਾਲ ਵਿਚ ਵੀ ਇਸ ਬਾਰੇ ਇਤਰਾਜ਼ ਕੀਤਾ ਜਾ ਚੁੱਕਾ ਹੈ। ਬੰਗਲਾਦੇਸ਼ ਦੇ ਵਿਦੇਸ਼ ਰਾਜ ਮੰਤਰੀ ਮੁਹੰਮਦ ਸ਼ਹਿਰਯਾਰ ਆਲਮ ਨੇ ਕਿਹਾ ਕਿ ਦਿੱਲੀ ‘ਚ ਉਨ੍ਹਾਂ ਆਪਣੇ ਦੂਤਾਵਾਸ ਨੂੰ ਭਾਰਤ ਦੇ ਵਿਦੇਸ਼ ਮੰਤਰਾਲੇ ਨਾਲ ਸੰਪਰਕ ਕਰਨ ਲਈ ਕਿਹਾ ਹੈ ਤਾਂ ਕਿ ਇਸ ਮਾਮਲੇ ‘ਤੇ ਭਾਰਤ ਦਾ ਅਧਿਕਾਰਤ ਰੁਖ਼ ਜਾਣਿਆ ਜਾ ਸਕੇ। ਢਾਕਾ ਵਿਚ ਮੀਡੀਆ ਨਾਲ ਗੱਲਬਾਤ ਦੌਰਾਨ ਆਲਮ ਨੇ ਕਿਹਾ ਕਿ, ‘ਕਈ ਪਾਸਿਓਂ ਇਸ ਨਕਸ਼ੇ ਉਤੇ ਗੁੱਸਾ ਜ਼ਾਹਿਰ ਕੀਤਾ ਗਿਆ ਹੈ। ਇਸ ਲਈ ਦਿੱਲੀ ਸਥਿਤ ਮਿਸ਼ਨ ਨੂੰ ਵਿਦੇਸ਼ ਮੰਤਰਾਲੇ ਨਾਲ ਰਾਬਤਾ ਕਰਨ ਲਈ ਕਿਹਾ ਗਿਆ ਹੈ। ਪਰ ਸਾਨੂੰ ਪਤਾ ਲੱਗਾ ਹੈ ਕਿ ਭਾਰਤ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇ ਕਿਹਾ ਹੈ ਕਿ ਇਹ ਸਮਰਾਟ ਅਸ਼ੋਕ ਦੇ ਸਾਮਰਾਜ ਦਾ ਨਕਸ਼ਾ ਹੈ, ਜੋ ਕਿ ਜੀਸਸ ਕ੍ਰਾਈਸਟ ਦੇ ਜਨਮ ਤੋਂ ਵੀ 300 ਵਰ੍ਹੇ ਪਹਿਲਾਂ ਦਾ ਹੈ। ਇਸ ਵਿਚ ਉਸ ਸਮੇਂ ਦੇ ਇਲਾਕਿਆਂ ਦਾ ਨਕਸ਼ਾ ਹੈ ਜੋ ਕੰਧ ਉਤੇ ਬਣਾਇਆ ਗਿਆ ਹੈ। ਇਹ ਚਿੱਤਰ ਲੋਕਾਂ ਦੇ ਸਫ਼ਰ ਨੂੰ ਦਰਸਾਉਂਦਾ ਹੈ। ਸਭਿਆਚਾਰਕ ਸਮਾਨਤਾਵਾਂ ਹੋ ਸਕਦੀਆਂ ਹਨ, ਪਰ ਇਸ ਦਾ ਸਿਆਸਤ ਨਾਲ ਕੋਈ ਲੈਣਾ-ਦੇਣਾ ਨਹੀਂ ਹੈ।’ ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਕਿਹਾ ਕਿ ਚਿੱਤਰ ਹੇਠਾਂ ਜਿਹੜੀ ਤਖ਼ਤੀ ਹੈ, ਇਹ ਸਮਰਾਟ ਅਸ਼ੋਕ ਦੇ ਸਾਮਰਾਜ ਦੇ ਪਸਾਰ ਬਾਰੇ ਦੱਸਦੀ ਹੈ, ਤੇ ਨਾਲ ਹੀ ‘ਜ਼ਿੰਮੇਵਾਰ ਅਤੇ ਲੋਕ-ਪੱਖੀ ਪ੍ਰਸ਼ਾਸਨ ਦੇ ਵਿਚਾਰ’ ਦੀ ਵੀ ਗੱਲ ਕਰਦੀ ਹੈ ਜੋ ਅਪਣਾਇਆ ਗਿਆ ਤੇ ਫੈਲਾਇਆ ਗਿਆ।’ ਪਿਛਲੇ ਮਹੀਨੇ ਨਵੀਂ ਸੰਸਦੀ ਇਮਾਰਤ ਦੇ ਉਦਘਾਟਨ ਤੋਂ ਬਾਅਦ ਸੰਸਦੀ ਮਾਮਲਿਆਂ ਬਾਰੇ ਮੰਤਰੀ ਪ੍ਰਹਿਲਾਦ ਜੋਸ਼ੀ ਨੇ ਟਵੀਟ ਕੀਤਾ ਸੀ ਕਿ ਇਮਾਰਤ ਦੇ ਅੰਦਰ ਸਥਾਪਿਤ ਚਿੱਤਰ ‘ਅਖੰਡ ਭਾਰਤ’ ਨੂੰ ਦਰਸਾਉਂਦਾ ਹੈ। ਇਸ ਨਕਸ਼ੇ ਵਿਚ ਵਰਤਮਾਨ ਅਫ਼ਗਾਨਿਸਤਾਨ, ਪਾਕਿਸਤਾਨ, ਨੇਪਾਲ, ਬੰਗਲਾਦੇਸ਼, ਸ੍ਰੀਲੰਕਾ ਤੇ ਮਿਆਂਮਾਰ ਨੂੰ ਸ਼ਾਮਲ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਪਿਛਲੇ ਹਫ਼ਤੇ ਪਾਕਿਸਤਾਨ ਦੇ ਵਿਦੇਸ਼ ਵਿਭਾਗ ਨੇ ਵੀ ਇਸ ਨਕਸ਼ੇ ਉਤੇ ‘ਗੰਭੀਰ ਚਿੰਤਾ’ ਜ਼ਾਹਿਰ ਕੀਤੀ ਸੀ। ਉਨ੍ਹਾਂ ਕਿਹਾ ਸੀ ਕਿ ਇਹ ਇਕ ਵਿਸਤਾਰਵਾਦੀ ਮਾਨਸਿਕਤਾ ਦੇ ਮਨ ਦੀ ਕਾਢ ਹੈ।

Advertisement
Advertisement