ਬੰਗਲਾਦੇਸ਼: ਕਰਫ਼ਿਊ ਵਿੱਚ ਢਿੱਲ ਤੋਂ ਬਾਅਦ ਫੈਕਟਰੀਆਂ ਅਤੇ ਬੈਂਕਾਂ ਖੁੱਲ੍ਹੀਆਂ
03:27 PM Jul 24, 2024 IST
Advertisement
ਢਾਕਾ, 24 ਜੁਲਾਈ
ਹਿੰਸਕ ਪ੍ਰਦਰਸ਼ਨਾਂ ਕਾਰਨ ਲੱਗੇ ਚਾਰ ਰੋਜ਼ਾ ਦੇਸ਼ ਵਿਆਪੀ ਕਰਫ਼ਿਊ ਵਿਚ ਬੁੱਧਵਾਰ ਨੂੰ ਢਿੱਲ ਮਿਲਣ ਤੋਂ ਬਾਅਦ ਬੰਗਲਾਦੇਸ਼ ਦੀਆਂ ਸੜਕਾਂ ‘ਤੇ ਆਵਾਜਾਈ ਅਤੇ ਚਹਿਲ ਪਹਿਲ ਮੁੜ ਨਜ਼ਰ ਆਉਣ ਲੱਗੀ ਹੈ। ਜ਼ਿਕਰਯੋਗ ਹੈ ਕਿ ਰਾਖਵੇਂਕਰਨ ਦੇ ਕੋਟੇ ਨੂੰ ਲੈ ਕੇ ਚੱਲ ਰਹੇ ਪ੍ਰਦਰਸ਼ਨਾਂ ਮੌਕੇ ਲੋਕਾਂ ਅਤੇ ਸੁਰੱਖਿਆ ਬਲਾਂ ਵਿਚਕਾਰ ਹੋਈ ਝੜਪ ਦੌਰਾਨ ਲੱਗਭੱਗ 150 ਲੋਕਾਂ ਦੀ ਮੌਤ ਹੋਈ ਸੀ। ਹੁਣ ਪ੍ਰਦਸ਼ਨ ਘੱਟ ਹੋਣ ਕਾਰਨ ਦਫ਼ਤਰ ਮੁੜ ਤੋਂ ਖੋਲ੍ਹੇ ਗਏ ਹਨ ਅਤੇ ਇੰਟਰਨੈੱਟ ਸੁਵੀਧਾਵਾਂ ਚਾਲੂ ਕਰ ਦਿੱਤੀਆਂ ਗਈ ਹਨ, ਹਾਲਾਂਕਿ ਸੋਸ਼ਲ ਮੀਡੀਆ ਤੇ ਲਗਾਈਆਂ ਗਈਆ ਰੋਕਾਂ ਜਾਰੀ ਹਨ।
Advertisement
ਰਿਪੋਰਟ ਅਨੁਸਾਰ ਦੇਸ਼ ਵਿਚ ਐਤਵਾਰ ਤੋਂ ਬਾਅਦ ਮਾਹੌਲ ਆਮ ਦਿਨਾਂ ਦੇ ਮੁਕਾਬਲੇ ਸ਼ਾਂਤ ਹੈ, ਕਿਉਕਿ ਸੁਪਰੀਮ ਕੋਰਟ ਨੇ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਦੀ ਸਰਕਾਰ ਦੀ ਅਪੀਲ ਦੇ ਹੱਕ ਵਿੱਚ ਫੈਸਲਾ ਸੁਣਾਇਆ ਅਤੇ ਨਿਰਦੇਸ਼ ਦਿੱਤਾ ਕਿ 93 ਫ਼ੀਸਦੀ ਨੌਕਰੀਆਂ ਯੋਗਤਾ ਦੇ ਅਧਾਰ ‘ਤੇ ਉਮੀਦਵਾਰਾਂ ਲਈ ਖੁੱਲ੍ਹੀਆਂ ਹੋਣੀਆਂ ਚਾਹੀਦੀਆਂ ਹਨ। -ਰਾਈਟਰਜ਼
Advertisement
Advertisement