ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਬੰਗਲਾਦੇਸ਼ ਦੇ ਗੇਂਦਬਾਜ਼ ਤਨਜ਼ੀਮ ਨੂੰ ਜੁਰਮਾਨਾ

07:12 AM Jun 20, 2024 IST

ਦੁਬਈ:

Advertisement

ਬੰਗਲਾਦੇਸ਼ ਦੇ ਤੇਜ਼ ਗੇਂਦਬਾਜ਼ ਤਨਜ਼ੀਮ ਹਸਨ ਸ਼ਾਕਿਬ ਨੂੰ ਟੀ-20 ਵਿਸ਼ਵ ਕੱਪ ਗਰੁੱਪ ‘ਡੀ’ ਦੇ ਆਖ਼ਰੀ ਲੀਗ ਮੈਚ ਦੌਰਾਨ ਨੇਪਾਲ ਦੇ ਕਪਤਾਨ ਰੋਹਿਤ ਪੌਡੇਲ ਨਾਲ ਬਹਿਸਣ ਮਗਰੋਂ ‘ਗ਼ਲਤ ਵਿਵਹਾਰ’ ਕੀਤੇ ਜਾਣ ’ਤੇ ਆਈਸੀਸੀ ਦੇ ਜ਼ਾਬਤੇ ਦੀ ਉਲੰਘਣਾ ਕਰਨ ਕਾਰਨ ਮੈਚ ਫੀਸ ਦਾ 15 ਫੀਸਦੀ ਜੁਰਮਾਨਾ ਲਗਾਇਆ ਗਿਆ ਹੈ। ਇਹ ਘਟਨਾ ਨੇਪਾਲ ਦੀ ਪਾਰੀ ਦੇ ਤੀਸਰੇ ਓਵਰ ਵਿੱਚ ਵਾਪਰੀ, ਜਦੋਂ ਤਨਜ਼ੀਮ ਗੇਂਦ ਸੁੱਟਣ ਮਗਰੋਂ ਹਮਲਾਵਰ ਢੰਗ ਨਾਲ ਪੌਡੇਲ ਵੱਲ ਵਧਿਆ ਅਤੇ ‘ਗ਼ਲਤ ਵਿਵਹਾਰ’ ਵੀ ਕੀਤਾ। ਤਨਜ਼ੀਮ ਨੇ ਮੈਚ ਵਿੱਚ ਸੱਤ ਦੌੜਾਂ ਦੇ ਕੇ ਚਾਰ ਵਿਕਟਾਂ ਲਈਆਂ ਅਤੇ ਬੰਗਲਾਦੇਸ਼ ਨੂੰ 21 ਦੌੜਾਂ ਨਾਲ ਜਿੱਤ ਦਿਵਾਈ। ਹਾਲਾਂਕਿ, ਉਸਨੇ ਆਈਸੀਸੀ ਜ਼ਾਬਤੇ ਦੀ ਧਾਰਾ 2.12 ਦੀ ਉਲੰਘਣਾ ਕੀਤੀ ਜੋ ਕਿਸੇ ਖਿਡਾਰੀ, ਸਹਿਯੋਗੀ ਸਟਾਫ, ਅੰਪਾਇਰ, ਮੈਚ ਰੈਫਰੀ ਜਾਂ ਕਿਸੇ ਹੋਰ ਵਿਅਕਤੀ ਨਾਲ ਗ਼ਲਤ ਵਿਵਹਾਰ ਨਾਲ ਸਬੰਧਤ ਹੈ। ਉਸਦੇ ਅਨੁਸ਼ਾਸਨੀ ਰਿਕਾਰਡ ਵਿੱਚ ਇੱਕ ਡੀਮੈਰਿਟ ਅੰਕ ਵੀ ਜੋੜਿਆ ਗਿਆ ਕਿਉਂਕਿ 24 ਮਹੀਨਿਆਂ ਵਿੱਚ ਇਹ ਉਸਦਾ ਪਹਿਲਾ ਅਪਰਾਧ ਸੀ। ਮੈਦਾਨੀ ਅੰਪਾਇਰ ਅਹਿਸਾਨ ਰਜ਼ਾ ਅਤੇ ਸੈਮ ਨੋਗਾਸਕੀ, ਤੀਜੇ ਅੰਪਾਇਰ ਜੈਰਾਮਨ ਮਦਨਗੋਪਾਲ ਅਤੇ ਚੌਥੇ ਅੰਪਾਇਰ ਕੁਮਾਰ ਧਰਮਸੈਨਾ ਨੇ ਇਹ ਦੋਸ਼ ਲਾਏ। ਤਨਜ਼ੀਮ ਨੇ ਦੋਸ਼ ਅਤੇ ਸਜ਼ਾ ਕਬੂਲ ਕਰ ਲਈ ਜਿਸ ਕਾਰਨ ਰਸਮੀ ਸੁਣਵਾਈ ਦੀ ਲੋੜ ਨਹੀਂ ਪਈ। -ਪੀਟੀਆਈ

Advertisement
Advertisement