ਬੰਗਲਾਦੇਸ਼: ਝੀਲ ਵਿੱਚੋਂ ਮਿਲੀ ਮਹਿਲਾ ਪੱਤਰਕਾਰ ਦੀ ਲਾਸ਼
07:39 AM Aug 29, 2024 IST
ਢਾਕਾ:
Advertisement
ਬੰਗਲਾਦੇਸ਼ ਦੀ ਰਾਜਧਾਨੀ ਢਾਕਾ ਵਿੱਚ ਇੱਕ ਝੀਲ ਵਿੱਚੋਂ ਅੱਜ ਮਹਿਲਾ ਟੀਵੀ ਪੱਤਰਕਾਰ ਦੀ ਲਾਸ਼ ਬਰਾਮਦ ਹੋਈ ਹੈ। ਮੀਡੀਆ ਦੀਆਂ ਖ਼ਬਰਾਂ ’ਚ ਇਹ ਜਾਣਕਾਰੀ ਦਿੱਤੀ ਗਈ। ਮ੍ਰਿਤਕਾ ਦੀ ਪਛਾਣ ਸਾਰ੍ਹਾ ਰੇਹਾਨੁਮਾ ਵਜੋਂ ਹੋਈ ਹੈ ਜੋ ਕਿ ਗਾਜ਼ੀ ਗਰੁੱਪ ਦੀ ਮਾਲਕੀ ਵਾਲੇ ਬੰਗਾਲੀ-ਭਾਸ਼ਾ ਦੇ ਸੈਟੇਲਾਈਟ ਤੇ ਕੇਬਲ ਟੈਲੀਵਿਜ਼ਨ ਚੈਨਲ ਗਾਜ਼ੀ ਟੀਵੀ ਦੀ ਨਿਊਜ਼ਰੂਮ ਐਡੀਟਰ ਸੀ। ਅਖਬਾਰ ‘ਦਿ ਢਾਕਾ ਟ੍ਰਿਬਿਊਨ’ ਦੀ ਖ਼ਬਰ ’ਚ ਕਿਹਾ ਗਿਆ ਕਿ ਢਾਕਾ ਦੀ ਹਾਤਿਰਝੀਲ ਵਿੱਚੋਂ ਸਾਰ੍ਹਾ ਰੇਹਨੁਮਾ ਦੀ ਲਾਸ਼ ਮਿਲੀ। ਢਾਕਾ ਮੈਡੀਕਲ ਕਾਲਜ ਹਸਪਾਤਲ (ਡੀਐੱਮਸੀਐੱਚ) ਪੁਲੀਸ ਚੌਕੀ ਦੇ ਇੰਚਾਰਜ ਇੰਸਪੈਕਟਰ ਬੱਚੂ ਮੀਆਂ ਨੇ ਮਹਿਲਾ ਪੱਤਰਕਾਰ ਦੀ ਲਾਸ਼ ਮਿਲਣ ਦੀ ਪੁਸ਼ਟੀ ਕੀਤੀ ਹੈ। ਰਾਹਗੀਰਾਂ ਨੇ ਝੀਲ ਵਿੱਚੋਂ ਲਾਸ਼ ਬਾਹਰ ਕੱਢ ਕੇ ਡੀਐੱਮਸੀਐੱਚ ਪਹੁੰਚਾਈ। -ਪੀਟੀਆਈ
Advertisement
Advertisement