For the best experience, open
https://m.punjabitribuneonline.com
on your mobile browser.
Advertisement

ਬੰਗਲੌਰ: ਕੰਪਨੀ ਦੇ ਸੀਈਓ ਤੇ ਐੱਮਡੀ ਦੀ ਹੱਤਿਆ ਦੇ ਦੋਸ਼ ’ਚ 3 ਗ੍ਰਿਫ਼ਤਾਰ

12:29 PM Jul 12, 2023 IST
ਬੰਗਲੌਰ  ਕੰਪਨੀ ਦੇ ਸੀਈਓ ਤੇ ਐੱਮਡੀ ਦੀ ਹੱਤਿਆ ਦੇ ਦੋਸ਼ ’ਚ 3 ਗ੍ਰਿਫ਼ਤਾਰ
Human fingerprints and handcuffs
Advertisement

ਬੰਗਲੌਰ, 12 ਜੁਲਾਈ
ਇਥੋਂ ਦੀ ਨਿੱਜੀ ਕੰਪਨੀ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ) ਅਤੇ ਮੈਨੇਜਿੰਗ ਡਾਇਰੈਕਟਰ (ਐਮਡੀ) ਦੀ ਹੱਤਿਆ ਦੇ ਮਾਮਲੇ ਵਿੱਚ ਅੱਜ ਮੁੱਖ ਮੁਲਜ਼ਮ ਸਮੇਤ ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇੰਟਰਨੈੱਟ ਬ੍ਰਾਡਬੈਂਡ ਸੇਵਾ 'ਏਰੋਨਿਕਸ ਮੀਡੀਆ ਪ੍ਰਾਈਵੇਟ ਲਿਮਟਿਡ' ਦੇ ਸੀਈਓ ਅਤੇ ਐੱਮਡੀ ਦੀ ਹੱਤਿਆ ਮੰਗਲਵਾਰ ਸ਼ਾਮ ਨੂੰ ਅੰਮ੍ਰਿਤਹਾਲੀ ਦੇ ਪੰਪਾ ਐਕਸਟੈਂਸ਼ਨ 'ਚ ਹੋਈ। ਤਿੰਨਾਂ ਦੀ ਪਛਾਣ ਮੁੱਖ ਮੁਲਜ਼ਮ ਸ਼ਬਰੀਸ਼ ਉਰਫ ਫੈਲਿਕਸ (27), ਵਨਿੈ ਰੈੱਡੀ (23) ਅਤੇ ਸੰਤੋਸ਼ ਉਰਫ਼ ਸੰਤੂ (26) ਵਜੋਂ ਹੋਈ ਹੈ। ਮੁਲਜ਼ਮਾਂ ਨੇ ਕੰਪਨੀ ਦਫ਼ਤਰ ਵਿੱਚ ਦਾਖ਼ਲ ਹੋ ਕੇ ਐੱਮਡੀ ਐੱਫ. ਸੁਬਰਾਮਣੀਆ ਅਤੇ ਸੀਈਓ ਵੀਨੂੰ ਕੁਮਾਰ ਦੀ ਹੱਤਿਆ ਕਰ ਦਿੱਤੀ ਸੀ।

Advertisement

Advertisement
Tags :
Author Image

Advertisement
Advertisement
×