ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਹੜ੍ਹ ਪੀੜਤਾਂ ਦੀ ਮਦਦ ਲਈ ਪੁੱਜੇ ‘ਬਨੇਗਾ’ ਵਾਲੰਟੀਅਰ

09:31 AM Jul 17, 2023 IST
ਸਰਹੱਦੀ ਪਿੰਡ ਤੇਜਾ ਰੁਹੇਲਾ ਵਿੱਚ ਪੀਡ਼ਤਾਂ ਨਾਲ ਖਡ਼੍ਹੇ ‘ਬਨੇਗਾ’ ਵਾਲੰਟੀਅਰ।

ਪਰਮਜੀਤ ਸਿੰਘ
ਫ਼ਾਜ਼ਿਲਕਾ, 16 ਜੁਲਾਈ
ਫਾਜ਼ਿਲਕਾ ਸਰਹੱਦੀ ਖੇਤਰ ਤੋਂ ਲੰਘਦੇ ਸਤਲੁਜ ਦਰਿਆ ਪਾਰਲੇ ਪਿੰਡਾਂ ਦੇ ਲੋਕਾਂ ਨੂੰ ਵੱਡੀ ਮਾਰ ਪੈਣ ਕਾਰਨ ਆਪਣੀ ਜ਼ਿੰਦਗੀ ਨਾਲ ਦੋ-ਚਾਰ ਹੋਣਾ ਪੈ ਰਿਹਾ ਹੈ। ਇਸ ਮੌਕੇ ਹੜ੍ਹ ਪ੍ਰਭਾਵਿਤ ਲੋਕਾਂ ਦੀ ਮਦਦ ਕਰਨ ਲਈ ਅੱਜ ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਅਤੇ ਸਰਵ ਭਾਰਤ ਨੌਜਵਾਨ ਸਭਾ ਦੇ ‘ਬਨੇਗਾ’ ਵਾਲੰਟੀਅਰਜ਼ ਭਗਤ ਸਿੰਘ ਦੀ ਟੀ ਸ਼ਰਟ ਪਹਨਿ ਕੇ ਪਹੁੰਚੇ।
ਇਨ੍ਹਾਂ ਵਲੰਟੀਅਰਜ਼ ਦੀ ਅਗਵਾਈ ਕਰ ਰਹੇ ਸਰਬ ਭਾਰਤ ਨੌਜਵਾਨ ਸਭਾ ਦੇ ਜ਼ਿਲ੍ਹਾ ਪ੍ਰਧਾਨ ਹਰਭਜਨ ਛੱਪੜੀਵਾਲਾ, ਜ਼ਿਲ੍ਹਾ ਸਕੱਤਰ ਸ਼ੁਬੇਗ ਸਿੰਘ ਝੰਗੜਭੈਣੀ, ਕੁਲਦੀਪ ਬੱਖੂਸਾਹ, ਏਆਈਐਸਐਫ ਦੇ ਜ਼ਿਲ੍ਹਾ ਪ੍ਰਧਾਨ ਰਮਨ ਧਰਮ ਵਾਲਾ ਅਤੇ ਖਰੈਤ ਬੱਘੇਕੇ ਨੇ ਕਿਹਾ ਕਿ ਸਤਲੁਜ ਪਾਰ ਹੜ੍ਹ ਨਾਲ ਪ੍ਰਭਾਵਿਤ ਲੋਕਾਂ ਨਾਲ ਗੱਲਬਾਤ ਕਰਨ ’ਤੇ ਪਤਾ ਚੱਲਿਆ ਹੈ ਕਿ ਪ੍ਰਸ਼ਾਸਨ ਵੱਲੋਂ ਹਕੀਕੀ ਰੂਪ ਵਿੱਚ ਲੋੜੀਂਦੀ ਮਦਦ ਨਹੀਂ ਕੀਤੀ ਜਾ ਰਹੀ। ਉਨ੍ਹਾਂ ਸਰਕਾਰ ਅਤੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਉਹ ਲੋੜਵੰਦਾਂ ਦੀ ਮਦਦ ਲਈ ਪਾਰਦਰਸ਼ੀ ਢੰਗ ਨਾਲ ਰਾਸ਼ਨ ਅਤੇ ਚਾਰੇ ਦੀ ਵੰਡ ਨੂੰ ਯਕੀਨੀ ਬਣਾਉਣ। ਦੋ ਦਰਜਨ ਦੇ ਕਰੀਬ ਪਹੁੰਚੇ ਵਾਲੰਟੀਅਰਜ਼ ਨੇ ਪੀੜਤ ਲੋਕਾਂ ਨਾਲ ਇੱਕਜੁਟਤਾ ਦਿਖਾਉਂਦਿਆਂ ਕਿਹਾ ਕਿ ਉਹ ਇਸ ਔਖੀ ਘੜੀ ਵਿੱਚ ਲੋਕਾਂ ਦੇ ਨਾਲ ਹਨ। ਇਸ ਸਬੰਧੀ ਲੋਕਾਂ ਨੇ ਕਿਹਾ ਕਿ ਇਹ ਵਾਲੰਟੀਅਰ ਪਹਿਲਾਂ ਵੀ ਲੋਕਾਂ ਦੀਆਂ ਸਮੱਸਿਆਵਾਂ ਨੂੰ ਪ੍ਰਸ਼ਾਸਨ ਅੱਗੇ ਉਠਾ ਕੇ ਹੱਲ ਕਰਵਾਉਂਦੇ ਆਏ ਹਨ ਤੇ ਹੁਣ ਵੀ ਉਮੀਦ ਹੈ ਕਿ ਉਨ੍ਹਾਂ ਤੱਕ ਲੋੜੀਂਦਾ ਸਾਮਾਨ ਪਹੁੰਚਾਉਣ ਵਿੱਚ ਇਹ ਕੜੀ ਦਾ ਕੰਮ ਕਰਨਗੇ। ਇਸ ਮੌਕੇ ਅਰਵੀਨ ਢਾਬਾਂ, ਸਤੀਸ਼ ਛੱਪੜੀਵਾਲਾ, ਸੁੱਖਾ ਝੰਗੜਭੈਣੀ, ਗੁਰਦਿਆਲ ਸਿੰਘ, ਛਿੰਦਰਪਾਲ, ਬਲਜਿੰਦਰ ਸਿੰਘ ਨਿੱਕਾ ਵੀ ਹਾਜ਼ਰ ਸਨ।

Advertisement

Advertisement
Tags :
ਹੜ੍ਹਪੀੜਤਾਂਪੁੱਜੇ,ਬਨੇਗਾਵਾਲੰਟੀਅਰ
Advertisement