For the best experience, open
https://m.punjabitribuneonline.com
on your mobile browser.
Advertisement

ਬਣਾਂਵਾਲਾ ਤਾਪਘਰ ਨੇ ਚਹਿਲਾਂਵਾਲੀ ’ਚ ਖੋਲ੍ਹਿਆ ਸਿਲਾਈ ਸੈਂਟਰ

11:19 AM Jun 09, 2024 IST
ਬਣਾਂਵਾਲਾ ਤਾਪਘਰ ਨੇ ਚਹਿਲਾਂਵਾਲੀ ’ਚ ਖੋਲ੍ਹਿਆ ਸਿਲਾਈ ਸੈਂਟਰ
ਪਿੰਡ ਚਹਿਲਾਂਵਾਲੀ ਵਿੱਚ ਸਿਲਾਈ ਸੈਂਟਰ ਦੇ ਉਦਘਾਟਨ ਮੌਕੇ ਜਸਵਿੰਦਰ ਕੌਰ ਤੇ ਹੋਰ।
Advertisement

ਪੱਤਰ ਪ੍ਰੇਰਕ
ਮਾਨਸਾ, 8 ਜੂਨ
ਪਿੰਡ ਬਣਾਂਵਾਲਾ ਵਿੱਚ ਨਿੱਜੀ ਭਾਈਵਾਲੀ ਤਹਿਤ ਲੱਗੇ ਉਤਰੀ ਭਾਰਤ ਦੇ ਸਭ ਤੋਂ ਵੱਡੇ ਤਾਪਘਰ ਤਲਵੰਡੀ ਸਾਬੋ ਪਾਵਰ ਲਿਮਟਿਡ (ਟੀਐਸਪੀਐਲ) ਵੱਲੋਂ ਆਪਣੇ ਫਲੈਗਸ਼ਿਪ ਪ੍ਰਾਜੈਕਟ ਤਹਿਤ ਪਿੰਡ ਚਹਿਲਾਂਵਾਲੀ ਵਿਖੇ ਇੱਕ ਸਿਲਾਈ ਸੈਂਟਰ ਸਥਾਪਤ ਕੀਤਾ ਗਿਆ। ਸੈਂਟਰ ਦਾ ਉਦਘਾਟਨ ਡੀਪੀਐੱਮ ਮਾਨਸਾ ਜਸਵਿੰਦਰ ਕੌਰ ਨੇ ਕਰਦਿਆਂ ਦੱਸਿਆ ਕਿ ਇਹ ਇਸ ਖੇਤਰ ਵਿੱਚ ਚੌਥਾ ਸਿਲਾਈ ਸੈਂਟਰ ਖੋਲ੍ਹਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਇਹ ਮਾਈਕ੍ਰੋ-ਐਂਟਰਪ੍ਰਾਈਜ਼ ਸੈਂਟਰ ਉਨਤ ਸਿਲਾਈ ਮਸ਼ੀਨਾਂ ਨਾਲ ਲੈਸ ਹੈ ਅਤੇ 50 ਤੋਂ ਵੱਧ ਔਰਤਾਂ ਨੂੰ ਇਨ੍ਹਾਂ ਮਸ਼ੀਨਾਂ ਨੂੰ ਚਲਾਉਣ ਲਈ ਸਿਖਲਾਈ ਦਿੱਤੀ ਜਾਵੇਗੀ। ਤਾਪਘਰ ਦੇ ਅਧਿਕਾਰੀ ਕ੍ਰਿਤਿਕਾ ਭੱਟ ਨੇ ਦੱਸਿਆ ਕਿ ਅੰਬੂਜਾ ਫਾਊਂਡੇਸ਼ਨ ਦੁਆਰਾ ਲਾਗੂ ਕੀਤੇ ਗਏ ਟੀਐੱਸਪੀਐੱਲ ਦੇ ਇਸ ਪ੍ਰਾਜੈਕਟ ਦਾ ਉਦੇਸ਼ ਜ਼ਿਲ੍ਹੇ ਦੇ ਦਿਹਾਤੀ ਪੰਜਾਬ ਰਾਜ ਗ੍ਰਾਮੀਣ ਆਜੀਵਿਕਾ ਮਿਸ਼ਨ ਤਹਿਤ ਬਣਾਏ ਗਏ ਸਵੈ-ਸਹਾਇਤਾ ਸਮੂਹਾਂ ਦੀਆਂ ਔਰਤ ਮੈਂਬਰਾਂ ਨੂੰ ਉਚਿਤ ਹੁਨਰਾਂ ਨਾਲ ਸਿਖਲਾਈ ਦੇਣਾ ਅਤੇ ਸਹਾਇਤਾ ਕਰਨਾ ਹੈ। ਉਨ੍ਹਾਂ ਕਿਹਾ ਕਿ ਤਾਪਘਰ ਵੱਲੋਂ ਸਮਾਜ ਭਲਾਈ ਕਾਰਜਾਂ ਨੂੰ ਜਾਰੀ ਰੱਖਿਆ ਜਾਵੇਗਾ।

Advertisement

Advertisement
Author Image

sukhwinder singh

View all posts

Advertisement
Advertisement
×