ਬਠਿੰਡਾ ਜ਼ਿਲ੍ਹੇ ’ਚ ਮੂੰਹ ਢਕ ਕੇ ਚੱਲਣ ’ਤੇ ਰੋਕ
04:13 PM Oct 27, 2023 IST
ਸ਼ਗਨ ਕਟਾਰੀਆ
ਬਠਿੰਡਾ, 27 ਅਕਤੂਬਰ
ਜ਼ਿਲ੍ਹਾ ਮੈਜਿਸਟ੍ਰੇਟ-ਕਮ-ਡਿਪਟੀ ਕਮਿਸ਼ਨਰ ਬਠਿੰਡਾ ਸ਼ੌਕਤ ਅਹਿਮਦ ਪਰੇ ਨੇ ਧਾਰਾ 144 ਅਧੀਨ ਜ਼ਿਲ੍ਹੇ ਦੀ ਹਦੂਦ ਅੰਦਰ ਵਿਅਕਤੀਆਂ/ਔਰਤਾਂ ਵੱਲੋਂ ਆਪਣੇ ਚਿਹਰੇ ਨੂੰ ਕੱਪੜੇ ਨਾਲ ਢੱਕ/ਬੰਨ੍ਹ ਕੇ ਚੱਲਣ-ਫਿਰਨ ਅਤੇ ਆਵਾਜਾਈ ਦੇ ਸਾਧਨਾਂ ਨੂੰ ਚਿਹਰਾ ਢੱਕ ਕੇ ਚਲਾਉਣ ’ਤੇ ਪੂਰਨ ਰੋਕ ਲਗਾ ਦਿੱਤੀ ਹੈ। ਇਹ ਹੁਕਮ ਜ਼ਿਲ੍ਹੇ ਅੰਦਰ 26 ਦਸੰਬਰ ਤੱਕ ਲਾਗੂ ਰਹਿਣਗੇ। ਖਾਸ ਗੱਲ ਇਹ ਹੈ ਕਿ ਜਿਸ ਵਿਅਕਤੀ ਨੂੰ ਮੈਡੀਕਲ ਮਾਹਿਰ ਦੀ ਰਾਇ ਮੁਤਾਬਿਕ ਮਾਸਕ ਲਗਾਉਣਾ ਜ਼ਰੂਰੀ ਹੋਵੇ ਜਾਂ ਕਿਸੇ ਧਰਮ ਨਾਲ ਸਬੰਧਿਤ ਕਿਸੇ ਔਰਤ ਦੇ ਮੂੰਹ ਢਕਣ ਦੀ ਮਰਿਆਦਾ ਹੋਵੇ, ਉਥੇ ਇਹ ਹੁਕਮ ਲਾਗੂ ਨਹੀਂ ਹੋਵੇਗਾ।
Advertisement
Advertisement