For the best experience, open
https://m.punjabitribuneonline.com
on your mobile browser.
Advertisement

ਨੋਇਡਾ ’ਚ 23 ਖੂੰਖਾਰ ਨਸਲ ਦੇ ਕੁੱਤਿਆਂ ਦੀ ਵਿਕਰੀ ’ਤੇ ਪਾਬੰਦੀ

11:51 AM Mar 28, 2024 IST
ਨੋਇਡਾ ’ਚ 23 ਖੂੰਖਾਰ ਨਸਲ ਦੇ ਕੁੱਤਿਆਂ ਦੀ ਵਿਕਰੀ ’ਤੇ ਪਾਬੰਦੀ
Advertisement

ਨੋਇਡਾ, 28 ਮਾਰਚ
ਉੱਤਰ ਪ੍ਰਦੇਸ਼ ਸਰਕਾਰ ਦੀਆਂ ਹਦਾਇਤਾਂ ਤੋਂ ਬਾਅਦ ਗੌਤਮ ਬੁੱਧ ਨਗਰ ਜ਼ਿਲ੍ਹੇ ਵਿੱਚ 23 ਖੂੰਖਾਰ ਨਸਲ ਦੇ ਕੁੱਤਿਆਂ ਦੀ ਵਿਕਰੀ ਅਤੇ ਪ੍ਰਜਨਨ 'ਤੇ ਪਾਬੰਦੀ ਲਗਾਉਣ ਦਾ ਹੁਕਮ ਜਾਰੀ ਕੀਤਾ ਗਿਆ ਹੈ। ਹੁਕਮਾਂ ਦੀ ਪਾਲਣਾ ਨਾ ਕਰਨ ਵਾਲਿਆਂ 'ਤੇ ਜੁਰਮਾਨਾ ਲਗਾਇਆ ਜਾਵੇਗਾ। ਜ਼ਿਲ੍ਹਾ ਪ੍ਰਸ਼ਾਸਨ ਨੇ ਕਿਹਾ ਹੈ ਕਿ ਜਿਨ੍ਹਾਂ ਕੋਲ ਪਹਿਲਾਂ ਹੀ ਇਨ੍ਹਾਂ ਨਸਲਾਂ ਦੇ ਕੁੱਤੇ ਹਨ, ਉਨ੍ਹਾਂ ਦੀ ਨਸਬੰਦੀ ਕਰਵਾਉਣੀ ਪਵੇਗੀ। ਇਹ ਨਿਯਮ 1 ਅਪਰੈਲ ਤੋਂ ਲਾਗੂ ਹੋਵੇਗਾ। ਪਾਬੰਦੀਸ਼ੁਦਾ ਕੁੱਤਿਆਂ ਦੀਆਂ ਨਸਲਾਂ ਵਿੱਚ ਪਿਟਬੁੱਲ ਟੈਰੀਅਰ, ਰੋਟਵੀਲਰ, ਟੋਸਾ ਇਨੂ, ਅਮਰੀਕਨ ਸਟੈਫੋਰਡਸ਼ਾਇਰ ਟੇਰੀਅਰ, ਫਿਲਾ ਬ੍ਰਾਸੀਲੀਰੋ, ਡੋਗੋ ਅਰਜਨਟੀਨੋ, ਅਮਰੀਕਨ ਬੁੱਲਡੌਗ, ਬੋਅਰਬੋਏਲ, ਕੰਗਲ, ਓਵਚਾਕੀ ਦੀਆਂ ਦੋ ਨਸਲਾਂ, ਕਾਕੇਸ਼ੀਅਨ ਸ਼ੈਫਰਡ ਕੁੱਤਾ, ਸੈਪਲਰਨਿਨਾਸ ਤੇ ਜਪਾਨੀ ਟੋਸਾ ਸ਼ਾਮਲ ਹਨ।

Advertisement

Advertisement
Author Image

Advertisement
Advertisement
×