ਕੈਨੇਡਾ ’ਚ ਫੇਸਬੁੱਕ ਰਾਹੀਂ ਸੂਚਨਾਵਾਂ ਨਸ਼ਰ ਕਰਨ ਉੱਤੇ ਪਾਬੰਦੀ
09:59 PM Jun 29, 2023 IST
ਗੁਰਮਲਕੀਅਤ ਸਿੰਘ ਕਾਹਲੋਂ
Advertisement
ਵੈਨਕੂਵਰ, 24 ਜੂਨ
ਕੈਨੇਡਾ ਵਿੱਚ ਫੇਸਬੁੱਕ ਰਾਹੀਂ ਸੂਚਨਾਵਾਂ ਭੇਜਣ ‘ਤੇ ਅੱਜ ਤੋਂ ਪਾਬੰਦੀ ਲੱਗ ਗਈ ਹੈ। ਇੱਥੋਂ ਦੇ ਮੀਡੀਆ ਅਦਾਰਿਆਂ ਦੀ ਮੰਗ ‘ਤੇ ਇਸ ਸਬੰਧੀ ਮਤਾ ਪਾਸ ਕੀਤਾ ਗਿਆ ਸੀ। ਸਰਕਾਰ ਦਾ ਕਹਿਣਾ ਹੈ ਕਿ ਇਸ ਨਾਲ ਬਹੁਤ ਸਾਰੀਆਂ ਅਧੂਰੀਆਂ ਤੇ ਅਸਪੱਸ਼ਟ ਸੂਚਨਾਵਾਂ ਅਤੇ ਅਫਵਾਹਾਂ ਦੇ ਫੈਲਾਅ ਉੱਤੇ ਰੋਕ ਲਗੇਗੀ। ਸਰਕਾਰ ਦਾ ਮੰਨਣਾ ਹੈ ਕਿ ਇਸ ਨਾਲ ਭਾਈਚਾਰਕ ਸਾਂਝ ਵਿੱਚ ਤਰੇੜਾਂ ਨਹੀਂ ਪੈਣਗੀਆਂ ਅਤੇ ਨਸਲੀ ਭੇਦਭਾਵ ਵੀ ਘਟੇਗਾ। ਮੀਡੀਆ ਅਦਾਰਿਆਂ ਨੂੰ ਸ਼ਿਕਾਇਤ ਸੀ ਕਿ ਫੇਸਬੁੱਕ ਰਾਹੀਂ ਫਰਜ਼ੀ ਖਬਰਾਂ ਧੜਾਧੜ ਲੋਕਾਂ ਤਕ ਪਹੁੰਚ ਜਾਂਦੀਆਂ ਹਨ। ਦੂਜੇ ਪਾਸੇ ਆਲੋਚਕਾਂ ਦਾ ਕਹਿਣਾ ਹੈ ਕਿ ਇੰਜ ਕਰਕੇ ਸਰਕਾਰ ਨੇ ਮੀਡੀਆ ਅਦਾਰਿਆਂ ਨੂੰ ਆਪਣੇ ਹੱਕ ਵਿੱਚ ਭੁਗਤਣ ਲਈ ਤਿਆਰ ਕਰ ਲਿਆ ਹੈ।
Advertisement
Advertisement