Parliament gates ਪਾਰਲੀਮੈਂਟ ਦੇ ਗੇਟਾਂ ਉੱਤੇ ਧਰਨੇ ਤੇ ਰੋਸ ਪ੍ਰਰਦਸ਼ਨਾਂ ’ਤੇ ਪਾਬੰਦੀ
12:35 AM Dec 20, 2024 IST
ਨਵੀਂ ਦਿੱਲੀ, 19 ਦਸੰਬਰ
ਸੱਤਾ ਧਿਰ ਤੇ ਵਿਰੋਧੀ ਧਿਰਾਂ ਦੇ ਐੱਮਪੀਜ਼ ਵਿਚਾਲੇ ਅੱਜ ਹੋਈ ਧੱਕਾ-ਮੁੱਕੀ ਵਿਚ ਕੁਝ ਮੈਂਬਰਾਂ ਦੇ ਜ਼ਖ਼ਮੀ ਹੋਣ ਮਗਰੋਂ ਲੋਕ ਸਭਾ ਦੇ ਸਪੀਕਰ ਓਮ ਬਿਰਲਾ ਨੇ ਪਾਰਲੀਮੈਂਟ ਦੇ ਕਿਸੇ ਵੀ ਗੇਟ ਉੱਤੇ ਸੰਸਦ ਮੈਂਬਰਾਂ ਤੇ ਸਿਆਸੀ ਪਾਰਟੀਆਂ ਵੱਲੋੋਂ ਰੋਸ ਮੁਜ਼ਾਹਰੇ ਕਰਨ ’ਤੇ ਪਾਬੰਦੀ ਲਾ ਦਿੱਤੀ ਹੈ। ਸੰਸਦ ਵਿਚਲੇ ਸੂਤਰਾਂ ਨੇ ਕਿਹਾ, ‘‘ਲੋਕ ਸਭਾ ਸਪੀਕਰ ਓਮ ਬਿਰਲਾ ਨੇ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਹਨ ਕਿ ਕੋਈ ਵੀ ਸਿਆਸੀ ਪਾਰਟੀ, ਸੰਸਦ ਮੈਂਬਰ ਜਾਂ ਮੈਂਬਰਾਂ ਦਾ ਸਮੂਹ ਪਾਰਲੀਮੈਂਟ ਹਾਊਸ ਦੇ ਕਿਸੇ ਵੀ ਇਮਾਰਤੀ ਗੇਟ ’ਤੇ ਧਰਨਾ ਤੇ ਰੋਸ ਮੁਜ਼ਾਹਰਾ ਨਹੀਂ ਕਰੇਗਾ।’’ ਪੀਟੀਆਈ
Advertisement
Advertisement