ਬੇਰੂਤ ਤੋਂ ਚਲਦੀਆਂ ਹਵਾਈ ਉਡਾਣਾਂ ’ਚ ਪੇਜਰ ਅਤੇ ਵਾਕੀ-ਟਾਕੀਜ਼ ’ਤੇ ਪਾਬੰਦੀ
06:24 PM Sep 19, 2024 IST
ਬੇਰੂਤ, 19 ਸਤੰਬਰ
ਲਿਬਨਾਨ ਨੇ ਬੇਰੂਤ ਹਵਾਈ ਅੱਡੇ ਤੋਂ ਉਡਾਣਾਂ ’ਚ ਵਾਕੀ-ਟਾਕੀਜ਼ ਅਤੇ ਪੇਜਰਾਂ ’ਤੇ ਪਾਬੰਦੀ ਲਗਾ ਦਿੱਤੀ ਹੈ। ਇਹ ਪਾਬੰਦੀ ਪਿਛਲੇ ਦੋ ਦਿਨਾਂ ਤੋਂ ਪੇਜਰਾਂ ਤੇ ਵਾਕੀ ਟਾਕੀ ਵਿਚ ਧਮਾਕੇ ਹੋਣ ਤੋਂ ਬਾਅਦ ਲਗਾਈ ਗਈ ਹੈ। ਲਿਬਨਾਨੀ ਸ਼ਹਿਰੀ ਹਵਾਬਾਜ਼ੀ ਡਾਇਰੈਕਟੋਰੇਟ ਨੇ ਬੇਰੂਤ ਤੋਂ ਚੱਲਣ ਵਾਲੀਆਂ ਹਵਾਈ ਉਡਾਣਾਂ ’ਤੇ ਵਾਕੀ-ਟਾਕੀਜ਼ ਅਤੇ ਪੇਜਰਾਂ ’ਤੇ ਅਗਲੇ ਨੋਟਿਸ ਤੱਕ ਪਾਬੰਦੀ ਲਾ ਦਿੱਤੀ ਹੈ। ਲਿਬਨਾਨ ਵਿਚ ਪਿਛਲੇ ਦੋ ਦਿਨਾਂ ਵਿਚ ਪੇਜਰਾਂ ਅਤੇ ਵਾਕੀ-ਟਾਕੀਜ਼ ਵਿੱਚ ਧਮਾਕਿਆਂ ਨਾਲ 37 ਲੋਕ ਮਾਰੇ ਗਏ ਅਤੇ 3,000 ਤੋਂ ਵੱਧ ਜ਼ਖਮੀ ਹੋ ਗਏ ਹਨ। ਲਿਬਨਾਨ ਤੇ ਹਿਜ਼ਬੁੱਲਾ ਨੇ ਕਿਹਾ ਹੈ ਕਿ ਇਹ ਹਮਲੇ ਇਜ਼ਰਾਈਲ ਨੇ ਕਰਵਾਏ ਹਨ ਜਦਕਿ ਇਜ਼ਰਾਈਲ ਨੇ ਇਸ ਸਬੰਧੀ ਜ਼ਿੰਮੇਵਾਰੀ ਨਹੀਂ ਲਈ ਹੈ। ਰਾਇਟਰਜ਼
Advertisement
Advertisement
Advertisement