ਕੋਰੀਓਗ੍ਰਾਫਰ ਜਾਨੀ ਮਾਸਟਰ ਨੂੰ ਮਿਲਣ ਵਾਲੇ ਕੌਮੀ ਪੁਰਸਕਾਰ ’ਤੇ ਰੋਕ
07:13 AM Oct 07, 2024 IST
Advertisement
ਨਵੀਂ ਦਿੱਲੀ, 6 ਅਕਤੂਬਰ
ਸੂਚਨਾ ਤੇੇ ਪ੍ਰਸਾਰਨ ਮੰਤਰਾਲੇ ਦੇ ਕੌਮੀ ਫਿਲਮ ਪੁਰਸਕਾਰ ਸੈੱਲ ਨੇ ਕੋਰੀਓਗ੍ਰਾਫ਼ਰ ਜਾਨੀ ਮਾਸਟਰ ’ਤੇ ਲੱਗੇ ਜਿਨਸੀ ਸ਼ੋਸ਼ਣ ਦੇ ਦੋਸ਼ਾਂ ਦੇ ਹਵਾਲੇ ਨਾਲ ਉਸ ਨੂੰ ਦਿੱਤੇ ਜਾਣ ਵਾਲੇ ਕੌਮੀ ਪੁਰਸਕਾਰ ’ਤੇ ਅਗਲੇ ਹੁਕਮਾਂ ਤੱਕ ਰੋਕ ਲਾ ਦਿੱਤੀ ਹੈ। ਇਹੀ ਨਹੀਂ ਅਥਾਰਿਟੀਜ਼ ਨੇ ਕੋਰੀਓਗ੍ਰਾਫ਼ਰ ਨੂੰ ਨਵੀਂ ਦਿੱਲੀ ’ਚ ਮੰਗਲਵਾਰ ਨੂੰ ਹੋਣ ਵਾਲੇ 70ਵੇਂ ਕੌਮੀ ਫ਼ਿਲਮ ਪੁਰਸਕਾਰਾਂ ਲਈ ਦਿੱਤਾ ਸੱਦਾ ਪੱਤਰ ਵੀ ਵਾਪਸ ਲੈ ਲਿਆ ਹੈ। ਜਾਨੀ ਮਾਸਟਰ, ਜਿਸ ਦਾ ਅਸਲ ਨਾਮ ਸ਼ੇਖ਼ ਜਾਨੀ ਬਾਸ਼ਾ ਹੈ, ਨੂੰ 2022 ਵਿਚ ਆਈ ਤਾਮਿਲ ਫ਼ਿਲਮ ‘ਤਿਰੂਚਿਤਰਾਮਬਾਲਮ’ ਦੇ ਗੀਤ ‘ਮੇਘਮ ਕਰੂਕਥਾ’ ਵਿਚ ਕੀਤੇ ਸ਼ਾਨਦਾਰ ਕੰਮ ਲਈ ਸਨਮਾਨਿਤ ਕੀਤਾ ਜਾਣਾ ਸੀ। ਕੌਮੀ ਫ਼ਿਲਮ ਐਵਾਰਡਜ਼ ਸੈੱਲ ਨੇ ਕਿਹਾ ਕਿ ਜਾਨੀ ਮਾਸਟਰ ਖਿਲਾਫ਼ ਪੋਕਸੋ ਐਕਟ ਤਹਿਤ ਦੋਸ਼ ਬਾਅਦ ਵਿਚ ਸਾਹਮਣੇ ਆਏ। -ਪੀਟੀਆਈ
Advertisement
Advertisement
Advertisement