For the best experience, open
https://m.punjabitribuneonline.com
on your mobile browser.
Advertisement

ਕੋਟਕ ਮਹਿੰਦਰਾ ਬੈਂਕ ’ਤੇ ਨਵੇਂ ਗਾਹਕ ਬਣਾਉਣ ਤੇ ਕ੍ਰੈਡਿਟ ਕਾਰਡ ਜਾਰੀ ਕਰਨ ’ਤੇ ਪਾਬੰਦੀ

07:11 AM Apr 25, 2024 IST
ਕੋਟਕ ਮਹਿੰਦਰਾ ਬੈਂਕ ’ਤੇ ਨਵੇਂ ਗਾਹਕ ਬਣਾਉਣ ਤੇ ਕ੍ਰੈਡਿਟ ਕਾਰਡ ਜਾਰੀ ਕਰਨ ’ਤੇ ਪਾਬੰਦੀ
Advertisement

ਮੁੰਬਈ: ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਨੇ ਅੱਜ ਕੋਟਕ ਮਹਿੰਦਰਾ ਬੈਂਕ ’ਤੇ ਆਨਲਾਈਨ ਅਤੇ ਮੋਬਾਈਲ ਬੈਂਕਿੰਗ ਰਾਹੀਂ ਨਵੇਂ ਗਾਹਕ ਜੋੜਨ ਅਤੇ ਕ੍ਰੈਡਿਟ ਕਾਰਡ ਜਾਰੀ ਕਰਨ ’ਤੇ ਤੁਰੰਤ ਪਾਬੰਦੀ ਲਾ ਦਿੱਤੀ ਹੈ। ਇਹ ਪਾਬੰਦੀ ਆਈਟੀ ਮਾਨਕਾਂ ਦੀ ਵਾਰ-ਵਾਰ ਉਲੰਘਣਾ ਕਰਨ ਕਰਕੇ ਲਾਈ ਗਈ ਹੈ। ਆਰਬੀਆਈ ਨੇ ਬਿਆਨ ਵਿੱਚ ਕਿਹਾ ਕਿ ਕੋਟਕ ਮਹਿੰਦਰਾ ਬੈਂਕ ਦੇ ਆਈਟੀ ਜ਼ੋਖ਼ਮ ਪ੍ਰਬੰਧਨ ਅਤੇ ਸੂਚਨਾ ਸੁਰੱਖਿਆ ਕਾਰਜਾਂ ਵਿੱਚ ‘ਗੰਭੀਰ ਤਰੁੱਟੀਆਂ’ ਕਾਰਨ ਇਹ ਕਾਰਵਾਈ ਕੀਤੀ ਗਈ ਹੈ। ਬਿਆਨ ਮੁਤਾਬਕ ਸਾਲ 2022 ਤੇ 2023 ਲਈ ਬੈਂਕ ਦੀ ਸੂਚਨਾ ਤਕਨੀਕੀ (ਆਈਟੀ) ਜਾਂਚ ਤੋਂ ਉਪਜੇ ਅਹਿਮ ਫਿਕਰਾਂ ਤੇ ਇਨ੍ਹਾਂ ਫਿਕਰਾਂ ਨੂੰ ਸਮੇਂ ’ਤੇ ਸਹੀ ਤਰੀਕੇ ਨਾਲ ਦੂਰ ਕਰਨ ’ਚ ਬੈਂਕ ਦੇ ਲਗਾਤਾਰ ਨਾਕਾਮ ਰਹਿਣ ਮਗਰੋਂ ਇਹ ਕਦਮ ਚੁੱਕਣਾ ਜ਼ਰੂਰੀ ਹੋ ਗਿਆ ਸੀ। ਕੋਟਕ ਮਹਿੰਦਰਾ ਖ਼ਿਲਾਫ਼ ਕਾਰਵਾਈ ਦੇ ਸਬੰਧ ’ਚ ਆਰਬੀਆਈ ਨੇ ਕਿਹਾ, ‘‘ਆਈਟੀ ਅੰਕੜਾ ਪ੍ਰਬੰਧਨ, ਖਪਤਕਾਰ ਪਹੁੰਚ ਪ੍ਰਬਧਨ, ਵਿਕਰੇਤਾ ਜ਼ੋਖ਼ਮ ਪ੍ਰਬੰਧਨ, ਡੇਟਾ ਸੁਰੱਖਿਆ ਤੇ ਡੇਟਾ ਲੀਕ ਰੋਕਥਾਮ ਰਣਨੀਤੀ, ਵਪਾਰ ਨਿਰੰਤਰਤਾ ਤੇ ਸੰਕਟ ਮਗਰੋਂ ਮੁੜ ਸੰਭਲਣ ਦੀ ਕਵਾਇਦ ਆਦਿ ਖੇਤਰਾਂ ’ਚ ਗੰਭੀਰ ਤਰੁੱਟੀਆਂ ਮਿਲੀਆਂ ਹਨ।’’ ਆਰਬੀਆਈ ਨੇ ਕਿਹਾ ਕਿ ਇਨ੍ਹਾਂ ਤਰੁੱਟੀਆਂ ਕਾਰਨ ਬੈਂਕ ਨੂੰ ਆਨਲਾਈਨ ਨਵੇਂ ਗਾਹਕ ਬਣਾਉਣ ਅਤੇ ਕ੍ਰੈਡਿਟ ਕਾਰਡ ਜਾਰੀ ਕਰਨੇ ਤੁਰੰਤ ਬੰਦ ਕਰਨ ਦਾ ਨਿਰਦੇਸ਼ ਦਿੱਤਾ ਗਿਆ ਹੈ। -ਪੀਟੀਆਈ

Advertisement

Advertisement
Author Image

joginder kumar

View all posts

Advertisement
Advertisement
×