ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

‘ਬ੍ਰਹਮਾਸਤਰ ਪਾਰਟ ਵਨ’ ਫ਼ਿਲਮ ਦੇ ਗ਼ੈਰਕਾਨੂੰਨੀ ਪ੍ਰਸਾਰਨ ’ਤੇ ਰੋਕ

07:17 AM Sep 02, 2023 IST

ਨਵੀਂ ਦਿੱਲੀ: ਦਿੱਲੀ ਹਾਈ ਕੋਰਟ ਦੇ ਜਸਟਿਸ ਪ੍ਰਤਿਭਾ ਸਿੰਘ ਦੀ ਅਗਵਾਈ ਵਾਲੇ ਇਕਹਿਰੇ ਬੈਂਚ ਨੇ ਇੱਕ ਫ਼ਿਲਮ ਦੇ ਗੈਰ ਕਾਨੂੰਨੀ ਪ੍ਰਸਾਰਨ ਦੇ ਇੱਕ ਮੁਕੱਦਮੇ ਵਿੱਚ 300 ਤੋਂ ਵੱਧ ਵੈੱਬਸਾਈਟਾਂ ’ਤੇ ਰੋਕ ਲਗਾਉਣ ਦਾ ਸਥਾਈ ਹੁਕਮ ਦਿੱਤਾ ਹੈ। ਦਿੱਲੀ ਹਾਈਕੋਰਟ ਨੇ ਵੱਖ-ਵੱਖ ਵੈੱਬਸਾਈਟਾਂ ’ਤੇ ਗੈਰ-ਕਾਨੂੰਨੀ ਢੰਗ ਨਾਲ ‘‘ਬ੍ਰਹਮਾਸਤਰ ਭਾਗ ਇੱਕ: ਸ਼ਿਵਾ’ ਦੇ ਪ੍ਰਸਾਰਨ ਲਈ 20 ਲੱਖ ਰੁਪਏ ਦਾ ਹਰਜਾਨਾ ਲਗਾਇਆ ਹੈ। ਬੈਂਚ ਨੇ ਪ੍ਰੋਡਕਸ਼ਨ ਕੰਪਨੀ ਸਟਾਰ ਇੰਡੀਆ ਪ੍ਰਾਈਵੇਟ ਲਿਮਟਿਡ ਨਾਲ ਸਬੰਧਤ ਮੁਕੱਦਮੇ ਵਿੱਚ ਹੁਕਮ ਪਾਸ ਕੀਤਾ। ਇਹ ਦੇਖਦੇ ਹੋਏ ਕਿ ਫ਼ਿਲਮਾਂ ਦੀ ਪਾਇਰੇਸੀ ਫਿਲਮ ਉਦਯੋਗ ਵਿੱਚ ਨੁਕਸਾਨ ਦਾ ਇੱਕ ਵੱਡਾ ਕਾਰਨ ਹੈ, ਦਿੱਲੀ ਹਾਈ ਕੋਰਟ ਨੇ ਕਈ ਵੈਬਸਾਈਟਾਂ ਨੂੰ ਇਸ ਲਈ ਜ਼ਿੰਮੇਵਾਰ ਠਹਿਰਾਇਆ। ਰਣਬੀਰ ਕਪੂਰ ਤੇ ਆਲੀਆ ਭੱਟ ਦੀ ਅਦਾਕਾਰੀ ਵਾਲੀ ਇਸ ਦੇ ਫ਼ਿਲਮ ਦੇ ਨਿਰਮਾਤਾ ਵਲੋਂ ਅਣਅਧਿਕਾਰਤ ਪ੍ਰਸਾਰਨ, ਗੈਰ-ਕਾਨੂੰਨੀ ਡਿਸ਼ਟ੍ਰੀਬਿਊਸਨ ਤੋਂ ਸੁਰੱਖਿਆ ਦੀ ਮੰਗ ਕੀਤੀ ਸੀ। -ਪੱਤਰ ਪ੍ਰੇਰਕ

Advertisement

Advertisement
Advertisement