ਬਲਵਿੰਦਰ ਸਿੰਘ ਬਰਵਾਲਾ ਪ੍ਰਧਾਨ ਬਣੇ
07:26 AM Sep 05, 2024 IST
Advertisement
ਪੰਚਕੂਲਾ: ਬਾਰਵਾਲਾ ਵਿੱਚ ਹੋਈ ਸਰਬਸੰਮਤੀ ਚੋਣ ਵਿੱਚ ਬਲਵਿੰਦਰ ਸਿੰਘ ਬਰਵਾਲਾ ਨੂੰ ਆਟੋ ਰਿਕਸ਼ਾ ਯੂਨੀਅਨ ਦਾ ਪ੍ਰਧਾਨ ਚੁਣ ਲਿਆ ਗਿਆ। ਇਸ ਮੌਕੇ ਸਾਬਕਾ ਸਰਪੰਚ ਲਕਸ਼ਮਣ ਬਤੌੜ, ਸਾਬਕਾ ਸਰਪੰਚ ਗੁਰਚਰਨ ਭਰੈਲੀ, ਸੀਟੂ ਦੇ ਜ਼ਿਲ੍ਹਾ ਸਕੱਤਰ ਲੱਛੀ ਰਾਮ ਮੁੱਖ ਮਹਿਮਾਨ ਵਜੋਂ ਪੁੱਜੇ। ਚੋਣ ਦੌਰਾਨ ਸਰਬਸੰਮਤੀ ਨਾਲ ਨੌਂ ਮੈਂਬਰੀ ਕਮੇਟੀ ਦੀ ਚੋਣ ਕੀਤੀ ਗਈ। ਇਸ ਦੌਰਾਨ ਸੀਨੀਅਰ ਮੀਤ ਪ੍ਰਧਾਨ ਬਲਵਿੰਦਰ ਸਿੰਘ ਮਹਿਰਾ, ਮੀਤ ਪ੍ਰਧਾਨ ਸੋਹਣ ਸਿੰਘ ਰਾਣਾ, ਮੀਤ ਪ੍ਰਧਾਨ ਬਲਜਿੰਦਰ ਸਿੰਘ, ਸਕੱਤਰ ਯਾਮੀਨ ਖਾਨ, ਜੁਆਇੰਟ ਸਕੱਤਰ ਪ੍ਰੀਤਮ ਸਿੰਘ, ਖਜ਼ਾਨਚੀ ਅਨੁਰਾਗ, ਸਲਾਹਕਾਰ ਸੰਤ ਰਾਮ ਅਤੇ ਅੰਕੁਸ਼ ਕੁਮਾਰ ਚੁਣੇ ਗਏ। ਸਾਬਕਾ ਸਰਪੰਚ ਲਕਸ਼ਮਣ ਬਤੌੜ ਨਵੇਂ ਬਣੀ ਕਮੇਟੀ ਦੇ ਮੈਂਬਰਾਂ ਨੂੰ ਵਧਾਈ ਦਿੱਤੀ। -ਪੱਤਰ ਪ੍ਰੇਰਕ
Advertisement
Advertisement