ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਬਲਵਿੰਦਰ ਸਿੱਧੂ ਅਮਰੀਕੀ ਖੇਡਾਂ ’ਚ ਅਜ਼ਮਾਉਣਗੇ ਕਿਸਮਤ

08:50 AM May 05, 2024 IST
ਨੰਬਰਦਾਰ ਬਲਵਿੰਦਰ ਸਿੱਧੂ ਸੱਦਾ ਪੱਤਰ ਦਿਖਾਉਂਦੇ ਹੋਏ।

ਨਿੱਜੀ ਪੱਤਰ ਪ੍ਰੇਰਕ
ਬਠਿੰਡਾ, 4 ਮਈ
ਕਹਿੰਦੇ ਨੇ ਕਿ ਜਦੋਂ ਕਿਸੇ ਵੀ ਕੰਮ ਕਰਨ ਦਾ ਜਨੂੰਨ ਹੋਵੇ ਤਾਂ ਪਰਮਾਤਮਾ ਆਪਣੇ-ਆਪ ਰਸਤੇ ਖੋਲ੍ਹ ਦਿੰਦਾ ਹੈ। ਇਸੇ ਤਰ੍ਹਾਂ ਪਿੰਡ ਕੋਟਸ਼ਮੀਰ ਦਾ 62 ਸਾਲਾ ਨੰਬਰਦਾਰ ਬਲਵਿੰਦਰ ਸਿੰਘ ਸਿੱਧੂ ਹੁਣ ਅਮਰੀਕਾ ਦੇ ਸ਼ਹਿਰ ਕਲੀਬਲੈਂਡ ਵਿੱਚ ਹੋਣ ਵਾਲੀਆਂ ‘ਪੈਨ ਅਮਰੀਕਨ ਮਾਸਟਰ ਖੇਡਾਂ’ ਵਿੱਚ ਆਪਣੀ ਕਿਸਮਤ 5 ਕਿਲੋਮੀਟਰ ਅਤੇ 10 ਕਿਲੋਮੀਟਰ ਦੌੜ ਕੇ ਅਜ਼ਮਾਏਗਾ। ਆਗਾਮੀ 12 ਤੋਂ 21 ਜੁਲਾਈ ਨੂੰ ਹੋ ਰਹੀਆਂ ਇਨ੍ਹਾਂ ਖੇਡਾਂ ਵਿੱਚ ਦੁਨੀਆਂ ਭਰ ਦੇ ਖਿਡਾਰੀ ਭਾਗ ਰਹੇ ਹਨ। ਭਾਵੇਂ ਸ੍ਰੀ ਸਿੱਧੂ ਏਸ਼ੀਅਨ ਅਤੇ ਵਰਲਡ ਗੇਮਾਂ ਵਿੱਚ ਭਾਗ ਲੈ ਕੇ ਮੈਡਲ ਜਿੱਤ ਚੁੱਕੇ ਹਨ, ਪਰ ਅਮਰੀਕਾ ਦੀ ਧਰਤੀ ’ਤੇ ਜਾ ਕੇ ਦੌੜਨਾ ਉਸ ਲਈ ਹੋਰ ਵੀ ਹੌਸਲਾ ਦੇਣ ਵਾਲਾ ਈਵੈਂਟ ਹੋਵੇਗਾ। ਦੱਸਣਾ ਬਣਦਾ ਹੈ ਕਿ ਅਮਰੀਕਾ ਵਿੱਚ ਜਾਣ ਲਈ ਜਿੱਥੇ ਲੋਕ ਅੱਡੀ ਚੋਟੀ ਦਾ ਜ਼ੋਰ ਲਗਾ ਰਹੇ ਹਨ, ਉੱਥੇ ਨੰਬਰਦਾਰ ਨੂੰ ਅਮਰੀਕਾ ਦੇ ਰਿਕਰਿਊਟਮੈਂਟ ਅਤੇ ਅਥਲੀਟ ਸਰਵਿਸ ਦੇ ਡਾਇਰੈਕਟਰ ਵੱਲੋਂ ਸੱਦਾ ਪੱਤਰ ਮਿਲ ਚੁੱਕਾ ਹੈ।

Advertisement

Advertisement
Advertisement