ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਬਲਵੰਤ ਸਿੰਘ ਕਪੂਰ ਹਾਕੀ ਟੂਰਨਾਮੈਂਟ: ਚੰਡੀਗੜ੍ਹ ਤੇ ਲਖਨਊ ਦੀ ਟੀਮ ਕੁਆਰਟਰ ਫਾਈਨਲ ਵਿੱਚ ਪੁੱਜੀ

06:55 AM Nov 23, 2023 IST
ਜਲੰਧਰ ਵਿੱਚ ਹਾਕੀ ਟੂਰਨਾਮੈਂਟ ਦੌਰਾਨ ਖੇਡਦੇ ਹੋਏ ਖਿਡਾਰੀ। -ਫੋਟੋ: ਮਲਕੀਅਤ ਸਿੰਘ

ਪੱਤਰ ਪ੍ਰੇਰਕ
ਜਲੰਧਰ, 22 ਨਵੰਬਰ
ਸਰਕਾਰੀ ਮਾਡਲ ਸਕੂਲ ਸੈਕਟਰ-37 ਚੰਡੀਗੜ੍ਹ ਨੇ ਗੁਰੂ ਗੋਬਿੰਦ ਸਿੰਘ ਸਪੋਰਟਸ ਕਾਲਜ ਲਖਨਊ ਨੂੰ 3-2 ਨਾਲ ਹਰਾ ਕੇ ਪੂਲ-ਬੀ ਵਿੱਚ 6 ਅੰਕ ਹਾਸਲ ਕਰਕੇ 17ਵੇਂ ਆਲ ਇੰਡੀਆ ਬਲਵੰਤ ਸਿੰਘ ਕਪੂਰ ਹਾਕੀ ਟੂਰਨਾਮੈਂਟ ਦੇ ਕੁਆਰਟਰ ਫਾਈਨਲ ਵਿੱਚ ਪ੍ਰਵੇਸ਼ ਕਰ ਲਿਆ ਹੈ। ਓਲੰਪੀਅਨ ਸੁਰਜੀਤ ਹਾਕੀ ਸਟੇਡੀਅਮ ਵਿਖੇ ਜਾਰੀ ਟੂਰਨਾਮੈਂਟ ਦੇ ਲੀਗ ਦੌਰ ਦੇ ਆਖਰੀ ਦੋ ਮੈਚ ਖੇਡੇ ਗਏ। ਦੂਜੇ ਮੈਚ ਵਿੱਚ ਸਟੇਟ ਸਪੋਰਟਸ ਹਾਸਟਲ ਲਖਨਊ ਨੇ ਸਰਕਾਰੀ ਸਕੂਲ ਮੋਹਾਲੀ ਨੂੰ 3-2 ਨਾਲ ਹਰਾ ਕੇ ਕੁਆਰਟਰ ਫਾਈਨਲ ਵਿੱਚ ਜਗ੍ਹਾ ਬਣਾਈ ਹੈ। ਲੀਗ ਦੌਰ ਤੋਂ ਬਾਅਦ ਪੂਲ ਏ ਵਿੱਚ ਸਰਕਾਰੀ ਮਾਡਲ ਸਕੂਲ ਜਲੰਧਰ ਪਹਿਲੇ, ਡਿਵਾਇਨ ਪਬਲਿਕ ਸਕੂਲ ਸ਼ਾਹਬਾਦ ਮਾਰਕੰਡਾ ਦੂਜੇ ਸਥਾਨ ’ਤੇ ਰਿਹਾ। ਜਦਕਿ ਪੂਲ-ਬੀ ਵਿੱਚ ਸਰਕਾਰੀ ਮਾਡਲ ਸਕੂਲ ਸੈਕਟਰ 37 ਚੰਡੀਗੜ੍ਹ ਪਹਿਲੇ ਅਤੇ ਗੁਰੁੂ ਗੋਬਿੰਦ ਸਿੰਘ ਸਪੋਰਟਸ ਕਾਲਜ ਲਖਨਊ ਦੂਜੇ ਸਥਾਨ ’ਤੇ, ਪੂਲ-ਸੀ ਵਿੱਚ ਸਰਕਾਰੀ ਸਕੂਲ ਕੁਰਾਲੀ ਪਹਿਲੇ ਸਥਾਨ ਅਤੇ ਸਟੇਟ ਸਪੋਰਟਸ ਹਾਸਟਲ ਲਖਨਊ ਦੂਜੇ ਅਤੇ ਪੂਲ-ਡੀ ਵਿੱਚ ਕਿਸ਼ਤਿਜ ਹਾਈ ਸਕੂਲ ਜਮਸ਼ੇਦਪੁਰ ਪਹਿਲੇ ਅਤੇ ਸੋਫੀਆ ਕਾਨਵੈਂਟ ਸਕੂਲ ਸੋਨੀਪਤ ਦੂਜੇ ਸਥਾਨ ’ਤੇ ਰਿਹਾ। ਇਨ੍ਹਾਂ ਟੀਮਾਂ ਨੇ ਕੁਆਰਟਰ ਫਾਈਨਲ ਵਿੱਚ ਥਾਂ ਬਣਾਈ ਹੈ। ਪਹਿਲਾ ਮੈਚ ਪੂਲ ਬੀ ਵਿੱਚ ਸਰਕਾਰੀ ਮਾਡਲ ਸਕੂਲ ਸੈਕਟਰ 37 ਚੰਡੀਗੜ੍ਹ ਅਤੇ ਗੁਰੁੂ ਗੋਬਿੰਦ ਸਿੰਘ ਸਪੋਰਟਸ ਕਾਲਜ ਲਖਨਊ ਦਰਮਿਆਨ ਖੇਡਿਆ ਗਿਆ। ਖੇਡ ਦੇ ਚੌਥੇ ਮਿੰਟ ਵਿੱਚ ਚੰਡੀਗੜ੍ਹ ਦੇ ਕਪਤਾਨ ਸੁਰਿੰਦਰ ਸਿੰਘ ਨੇ ਗੋਲ ਕਰਕੇ ਸਕੋਰ 1-0 ਕੀਤਾ। ਖੇਡ ਦੇ 12ਵੇਂ ਮਿੰਟ ਵਿੱਚ ਲਖਨਊ ਦੇ ਅਜਿਤ ਯਾਦਵ ਨੇ ਗੋਲ ਕਰਕੇ ਬਰਾਬਰੀ ਕੀਤੀ। ਖੇਡ ਦੇ 30ਵੇਂ ਮਿੰਟ ਵਿੱਚ ਚੰਡੀਗੜ੍ਹ ਦੇ ਸੁਮਿਤ ਨੇ ਗੋਲ ਕਰਕੇ ਸਕੋਰ 2-1 ਕੀਤਾ। ਖੇਡ ਦੇ ਤੀਜੇ ਕਵਾਰਟਰ ਦੇ 44ਵੇਂ ਮਿੰਟ ਵਿੱਚ ਚੰਡੀਗੜ੍ਹ ਦੇ ਪਰਮਵੀਰ ਸਿੰਘ ਨੇ ਗੋਲ ਕਰਕੇ ਸਕੋਰ 3-1 ਕੀਤਾ। ਖੇਡ ਦੇ 56ਵੇਂ ਮਿੰਟ ਵਿੱਚ ਲਖਨਊ ਦੇ ਮੁਹੰਮਦ ਜੈਦ ਖਾਨ ਨੇ ਗੋਲ ਕਰਕੇ ਸਕੋਰ 3-2 ਕੀਤਾ ਪਰ ਮੈਚ ਨਾ ਬਚਾ ਸਕੇ। ਪੂਲ ਬੀ ਵਿੱਚ ਸਰਕਾਰੀ ਮਾਡਲ ਸਕੂਲ ਚੰਡੀਗੜ੍ਹ ਨੇ ਲੀਗ ਦੌਰ ਵਿੱਚ ਦੋਵੇਂ ਮੈਚ ਜਿੱਤ ਕੇ 6 ਅੰਕ ਹਾਸਲ ਕਰਕੇ ਪੂਲ ਵਿਚੋਂ ਪਹਿਲਾ ਸਥਾਨ ਹਾਸਲ ਕੀਤਾ ਜਦਕਿ ਗੁਰੁੂ ਗੋਬਿੰਦ ਸਿੰਘ ਸਪੋਰਟਸ ਕਾਲਜ ਲਖਨਊ ਨੇ ਦੋ ਲੀਗ ਮੈਚਾਂ ਵਿਚੋਂ ਇਕ ਮੈਚ ਜਿੱਤ ਕੇ ਤਿੰਨ ਅੰਕ ਹਾਸਲ ਕਰਕੇ ਪੂਲ ਵਿਚੋਂ ਦੂਜਾ ਸਥਾਨ ਹਾਸਲ ਕੀਤਾ। ਦੂਜਾ ਮੈਚ ਪੂਲ ਸੀ ਵਿੱਚ ਸਰਕਾਰੀ ਸਕੂਲ ਮੁਹਾਲੀ ਅਤੇ ਸਟੇਟ ਸਪੋਰਟਸ ਹੌਸਟਲ ਲਖਨਊ ਦਰਮਿਆਨ ਖੇਡਿਆ ਗਿਆ। ਖੇਡ ਦੇ 7ਵੇਂ ਮਿੰਟ ਵਿੱਚ ਮੁਹਾਲੀ ਦੇ ਲਵਨੂਰ ਸਿੰਘ ਨੇ ਮੈਦਾਨੀ ਗੋਲ ਕਰਕੇ ਸਕੋਰ 1-0 ਕੀਤਾ। 49ਵੇਂ ਮਿੰਟ ਵਿੱਚ ਲਖਨਊ ਦੇ ਫਹਾਦ ਖਾਨ ਨੇ ਮੈਦਾਨੀ ਗੋਲ ਕਰਕੇ ਸਕੋਰ 3-2 ਕੀਤਾ। ਅੱਜ ਦੇ ਮੈਚਾਂ ਦੇ ਮੁੱਖ ਮਹਿਮਾਨ ਗਜਿੰਦਰ ਸਿੰਘ ਸਾਬਕਾ ਜੀਐਮ ਪੰਜਾਬ ਐਡ ਸਿੰਧ ਬੈਂਕ, ਓਲੰਪੀਅਨ ਸਈਅਦ ਅਲੀ ਨੇ ਟੀਮਾਂ ਨਾਲ ਜਾਣ ਪਛਾਣ ਕੀਤੀ। ਇਸ ਮੌਕੇ ਇਕਬਾਲ ਸਿੰਘ ਸੰਧੂ, ਕੁਲਵਿੰਦਰ ਸਿੰਘ ਯੂਐਸਏ ਤੇ ਵਰਿੰਦਰ ਪ੍ਰੀਤ ਸਿੰਘ ਆਦਿ ਹਾਜ਼ਰ ਸਨ।

Advertisement

ਅੱਜ ਹੋਣ ਵਾਲੇ ਮੈਚ

ਅੱਜ ਸਰਕਾਰੀ ਮਾਡਲ ਸਕੂਲ ਜਲੰਧਰ ਤੇ ਗੁਰੁੂ ਗੋਬਿੰਦ ਸਿੰਘ ਸਪੋਰਟਸ ਕਾਲਜ ਲਖਨਊ ਵਿਚਾਲੇ ਮੈਚ 12-30 ਵਜੇ ਹੋਵੇਗਾ। ਕਿਸ਼ਤਿਜ ਹਾਈ ਸਕੂਲ ਜਮਸ਼ੇਦਪੁਰ ਬਨਾਮ ਸਟੇਟ ਸਪੋਰਟਸ ਹਾਸਟਲ ਲਖਨਊ ਵਿਚਾਲੇ ਮੈਚ 2-30 ਵਜੇ ਹੋਵੇਗਾ।

Advertisement
Advertisement