ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਬਲਤੇਜ ਪੰਨੂ ਵੱਲੋਂ ਅਦਾਲਤ ’ਚ ਪ੍ਰੈਕਟਿਸ ਕਰ ਰਹੀ ਲੜਕੀ ਦੀ ਵਿੱਤੀ ਮਦਦ

07:12 AM Aug 08, 2024 IST
ਬਲਤੇਜ ਪੰਨੂ ਨੂੰ ਬਾਰ ਕੌਂਸਲ ਦਾ ਮੈਂਬਰ ਬਣਨ ਦੇ ਪ੍ਰਮਾਣ ਪੱਤਰ ਦਿਖਾਉਂਦੀ ਹੋਈ ਸਰਬਜੀਤ ਕੌਰ। -ਫੋਟੋ: ਅਕੀਦਾ

ਪੱਤਰ ਪ੍ਰੇਰਕ
ਪਟਿਆਲਾ, 7 ਅਗਸਤ
ਬਰਨਾਲਾ ਜ਼ਿਲ੍ਹੇ ਦੇ ਧਨੌਲਾ ਵਿੱਚ ਚਾਹ ਦਾ ਖੋਖਾ ਲਗਾ ਕੇ 3 ਬੱਚੇ ਪਾਲ ਰਹੇ ਹਰਬੰਸ ਸਿੰਘ ਦੀ ਧੀ ਸਰਬਜੀਤ ਕੌਰ (27) ਜੱਜ ਬਣੇਗੀ। ਇਹ ਸੁਫ਼ਨਾ ਪੂਰਾ ਕਰਨ ਦਾ ਬੀੜਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਮੀਡੀਆ ਡਾਇਰੈਕਟਰ ਬਲਤੇਜ ਪੰਨੂ ਨੇ ਚੁੱਕਿਆ ਹੈ। ਪਟਿਆਲਾ ਵਿੱਚ ਬਲਤੇਜ ਪੰਨੂ ਦੇ ਘਰ ਆਈ ਸਰਬਜੀਤ ਕੌਰ ਨੇ ਕਿਹਾ ਕਿ ਉਹ ਵਕਾਲਤ ਤਾਂ ਔਖੀ ਸੌਖੀ ਕਰ ਚੁੱਕੀ ਸੀ ਪਰ ਉਸ ਨੂੰ ਅਦਾਲਤਾਂ ਵਿਚ ਪ੍ਰੈਕਟਿਸ ਕਰਨ ਲਈ ਬਾਰ ਕੌਂਸਲ ਦਾ ਲਾਇਸੈਂਸ ਨਹੀਂ ਮਿਲ ਰਿਹਾ ਸੀ। ਇਕ ਦਿਨ ਉਸ ਨੇ ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਬਲਤੇਜ ਪੰਨੂ ਨਾਲ ਸੰਪਰਕ ਕੀਤਾ ਤਾਂ ਦੂਜੇ ਦਿਨ ਹੀ ਉਨ੍ਹਾਂ ਫ਼ੀਸ ਭਰ ਕੇ ਉਸ ਨੂੰ ਬਾਰ ਕੌਂਸਲ ਦੀ ਮੈਂਬਰ ਬਣਾਇਆ ਜਿਸ ਕਰਕੇ ਉਹ ਅੱਜ ਬਰਨਾਲਾ ਵਿਚ ਵਕਾਲਤ ਕਰ ਰਹੀ ਹੈ। ਇਸੇ ਦੌਰਾਨ ਬਲਤੇਜ ਪੰਨੂ ਨੇ ਉਸ ਨੂੰ ਕਿਹਾ ਕਿ ਉਹ ਜੁਡੀਸ਼ਰੀ ਦਾ ਪੇਪਰ ਦੇਣ ਦੀ ਤਿਆਰੀ ਕਰੇ ਜਿਸ ਦੀ ਕੋਚਿੰਗ ਅਤੇ ਉਸ ਦੇ ਰਹਿਣ ਸਹਿਣ ਦਾ ਸਾਰਾ ਖਰਚਾ ਉਹ ਕਰਨਗੇ।

Advertisement

Advertisement