ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਕੈਨੇਡਾ ਦੇ ਪਹਿਲੇ ਦਸਤਾਰਧਾਰੀ ਸਿੱਖ ਪੁਲੀਸ ਅਧਿਕਾਰੀ ਬਲਤੇਜ ਢਿੱਲੋਂ ਵਰਕਸੇਫਬੀਸੀ ਦੇ ਡਾਇਰੈਕਟਰ ਨਿਯੁਕਤ

12:36 PM Jul 03, 2023 IST

ਟੋਰਾਂਟੋ, 3 ਜੁਲਾਈ
ਰਾਇਲ ਕੈਨੇਡੀਅਨ ਮਾਊਂਟਿਡ ਪੁਲੀਸ (ਆਰਸੀਐੱਮਪੀ) ਵਿੱਚ ਪਹਿਲੇ ਦਸਤਾਰਧਾਰੀ ਸਿੱਖ ਅਫ਼ਸਰ ਬਲਤੇਜ ਸਿੰਘ ਢਿੱਲੋਂ ਨੂੰ ਵਰਕਸੇਫ਼ਬੀਸੀ ਦੇ ਬੋਰਡ ਆਫ਼ ਡਾਇਰੈਕਟਰਜ਼ ਦਾ ਚੇਅਰ ਨਿਯੁਕਤ ਕੀਤਾ ਗਿਆ ਹੈ, ਜਿਸ ਨਾਲ ਉਹ ਉੱਚ ਅਹੁਦਾ ਸੰਭਾਲਣ ਵਾਲੇ ਪਹਿਲੇ ਦੱਖਣੀ ਏਸ਼ੀਆਈ ਬਣ ਗਏ ਹਨ। ਸ੍ਰੀ ਢਿੱਲੋਂ, ਜੋ 2017 ਤੋਂ ਬੋਰਡ ਦੇ ਮੈਂਬਰ ਹਨ, ਨੂੰ ਪਿਛਲੇ ਹਫ਼ਤੇ ਕਿਰਤ ਮੰਤਰੀ ਹੈਰੀ ਬੈਂਸ ਵੱਲੋਂ ਕੀਤੇ ਗਏ ਐਲਾਨ ਤੋਂ ਬਾਅਦ 30 ਜੂਨ ਤੋਂ ਤਿੰਨ ਸਾਲਾਂ ਦੀ ਮਿਆਦ ਲਈ ਨਿਯੁਕਤ ਕੀਤਾ ਗਿਆ ਸੀ। ਵਰਕਸੇਫਬੀਸੀ ਸੂਬਾਈ ਏਜੰਸੀ ਹੈ, ਜੋ ਪੂਰੇ ਬ੍ਰਿਟਿਸ਼ ਕੋਲੰਬੀਆ ਵਿੱਚ ਸੁਰੱਖਿਅਤ ਅਤੇ ਸਿਹਤਮੰਦ ਕਾਰਜ ਸਥਾਨਾਂ ਨੂੰ ਉਤਸ਼ਾਹਿਤ ਕਰਨ ਲਈ ਸਮਰਪਿਤ ਹੈ।

Advertisement

Advertisement
Tags :
ਅਧਿਕਾਰੀਸਿੱਖਕੈਨੇਡਾਡਾਇਰੈਕਟਰਢਿੱਲੋਂਦਸਤਾਧਾਰੀਦਸਤਾਰਧਾਰੀਦਸਤਾਰੀਨਿਯੁਕਤਪਹਿਲੇਪੁਲੀਸਬਲਤੇਜਬਲਤੇਜ ਢਿੱਲੋਂਵਰਕਸੇਫਬੀਸੀ
Advertisement