For the best experience, open
https://m.punjabitribuneonline.com
on your mobile browser.
Advertisement

ਬਲੋਚਿਸਤਾਨ: ਦੋ ਬੰਬ ਧਮਾਕਿਆਂ ’ਚ ਪੁਲੀਸ ਮੁਲਾਜ਼ਮ ਸਣੇ ਤਿੰਨ ਹਲਾਕ

07:03 AM Apr 10, 2024 IST
ਬਲੋਚਿਸਤਾਨ  ਦੋ ਬੰਬ ਧਮਾਕਿਆਂ ’ਚ ਪੁਲੀਸ ਮੁਲਾਜ਼ਮ ਸਣੇ ਤਿੰਨ ਹਲਾਕ
ਕੋਇਟਾ ’ਚ ਬੰਬ ਧਮਾਕੇ ’ਚ ਨੁਕਸਾਨੀ ਗਈ ਇਮਾਰਤ।
Advertisement

ਕਰਾਚੀ, 9 ਅਪਰੈਲ
ਪਾਕਿਸਤਾਨ ਦੇ ਬਲੋਚਿਸਤਾਨ ਸੂਬੇ ਵਿੱਚ ਦੋ ਬੰਬ ਧਮਾਕਿਆਂ ਵਿੱਚ ਵਿੱਚ ਇੱਕ ਪੁਲੀਸ ਮੁਲਾਜ਼ਮ ਸਮੇਤ ਤਿੰਨ ਵਿਅਕਤੀਆ ਦੀ ਮੌਤ ਹੋ ਗਈ ਜਦਕਿ 20 ਹੋਰ ਜ਼ਖਮੀ ਹੋ ਗਏ। ਪੁਲੀਸ ਨੇ ਦੱਸਿਆ ਕਿ ਸੋਮਵਾਰ ਨੂੰ ਸੂਬੇ ਦੇ ਕੋਇਟਾ ਜ਼ਿਲ੍ਹੇ ਦੇ ਕੁਚਲਾਕ ਖੇਤਰ ਦੀ ਇੱਕ ਮਸਜਿਦ ਵਿੱਚ ਧਮਾਕਾ ਹੋਇਆ ਜਿਸ ਵਿੱਚ ਇੱਕ ਪੁਲੀਸ ਮੁਲਾਜ਼ਮ ਦੀ ਮੌਤ ਹੋ ਗਈ ਅਤੇ 15 ਹੋਰ ਜ਼ਖਮੀ ਹੋ ਗਏ। ਪੁਲੀਸ ਅਧਿਕਾਰੀ ਨੇ ਦੱਸਿਆ, ‘‘ਜਦੋਂ ਮਸਜਿਦ ’ਚ ਧਮਾਕਾ ਹੋਇਆ ਉਸ ਵੇਲੇ ਲੋਕ ਨਮਾਜ਼ ਅਦਾ ਕਰ ਰਹੇ ਸਨ।’’
ਦੂਜਾ ਧਮਾਕਾ ਸੋਮਵਾਰ ਨੂੰ ਬਲੋਚਿਸਤਾਨ ਦੇ ਖੁਜ਼ਦਾਰ ਸ਼ਹਿਰ ’ਚ ਉਮਰ ਫਾਰੂਕ ਚੌਕ ਨੇੜੇ ਇਕ ਬਾਜ਼ਾਰ ’ਚ ਹੋਇਆ। ਇਸ ਵਿੱਚ ਦੋ ਵਿਅਕਤੀਆਂ ਦੀ ਮੌਤ ਹੋ ਗਈ ਜਦਕਿ ਪੰਜ ਹੋਰ ਜ਼ਖ਼ਮੀ ਹੋ ਗਏ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਸੂਚਨਾ ਮਿਲਦੇ ਹੀ ਪੁਲੀਸ ਟੀਮਾਂ ਅਤੇ ਹੋਰ ਸੁਰੱਖਿਆ ਬਲ ਮੌਕੇ ’ਤੇ ਪਹੁੰਚ ਗਏ। ਜ਼ਖਮੀਆਂ ਨੂੰ ਤੁਰੰਤ ਖੁਜ਼ਦਾਰ ਦੇ ਹਸਪਤਾਲ ਪਹੁੰਚਾਇਆ ਗਿਆ। ਉਨ੍ਹਾਂ ਦੱਸਿਆ ਕਿ ਬੰਬ ਵਿਰੋਧੀ ਦਸਤੇ ਦੇ ਅਧਿਕਾਰੀ ਦੋਵਾਂ ਥਾਵਾਂ ਦੀ ਜਾਂਚ ਕਰ ਰਹੇ ਹਨ। ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਉਮਰ ਫਾਰੂਕ ਚੌਕ ਅਤੇ ਮਸਜਿਦ ਨੇੜੇ ਖੜ੍ਹੇ ਮੋਟਰਸਾਈਕਲਾਂ ’ਚ ਆਈਈਡੀ ਲਗਾਏ ਗਏ ਸਨ। -ਪੀਟੀਆਈ

Advertisement

Advertisement
Author Image

joginder kumar

View all posts

Advertisement
Advertisement
×