ਬਲਜੀਤ ਝੂਟੀ ਦਾ ਕਾਵਿ ਸੰਗ੍ਰਹਿ ‘ਵਿਹੜੇ ਦੀ ਸ਼ਾਨ’ ਰਿਲੀਜ਼
ਪੱਤਰ ਪ੍ਰੇਰਕ
ਗੜ੍ਹਸ਼ੰਕਰ, 2 ਦਸੰਬਰ
ਸਰਕਾਰੀ ਐਲੀਮੈਂਟਰੀ ਸਕੂਲ ਜਿਆਣ ਦੀ ਅਧਿਆਪਕਾ ਬਲਜੀਤ ਕੌਰ ਝੂਟੀ ਦੀ ਪਹਿਲੀ ਕਾਵਿ ਪੁਸਤਕ ‘ਵਿਹੜੇ ਦੀ ਸ਼ਾਨ’ ਦੇ ਰਿਲੀਜ਼ ਸਬੰਧੀ ਸਮਾਰੋਹ ਕਰਵਾਇਆ ਗਿਆ। ਇਸ ਮੌਕੇ ਲੇਖਕ ਬਲਜਿੰਦਰ ਮਾਨ, ਹੈੱਡ ਟੀਚਰ ਕਮਲਜੀਤ ਕੁਮਾਰ ਹੀਰ, ਉੱਪ ਪ੍ਰਿੰਸੀਪਲ ਪਲਵਿੰਦਰ ਸਿੰਘ ਅਤੇ ਸਾਬਕਾ ਸਰਪੰਚ ਪਰਮਜੀਤ ਕੌਰ ਨੇ ਵਿਸ਼ੇਸ਼ ਮਹਿਮਾਨਾਂ ਵਜੋਂ ਹਾਜ਼ਰੀ ਭਰੀ। ਲੇਖਕ ਬਲਜਿੰਦਰ ਮਾਨ ਨੇ ਕਿਹਾ ਕਿ ਇਹ ਮਾਣ ਵਾਲੀ ਗੱਲ ਹੈ ਕਿ ਬਲਜੀਤ ਕੌਰ ਝੂਟੀ ਨੇ ਸਾਹਿਤ ਜਗਤ ਵਿੱਚ ਆਪਣੀ ਮਿਹਨਤ ਅਤੇ ਕਲਾ ਸਦਕਾ ਸ਼ਾਨਦਾਰ ਪੈੜਾਂ ਪਾਈਆਂ ਹਨ ਅਤੇ ਜੀਵਨ ਦੀਆਂ ਤਲਖ ਹਕੀਕਤਾਂ ਨੂੰ ਆਪਣੀਆਂ ਕਵਿਤਾਵਾਂ ਦਾ ਵਿਸ਼ਾ-ਵਸਤੂ ਬਣਾਇਆ ਹੈ। ਇਸ ਮੌਕੇ ਵਾਈਸ ਪ੍ਰਿੰਸੀਪਲ ਪਲਵਿੰਦਰ ਸਿੰਘ ਨੇ ਕਿਹਾ ਕਿ ਸਾਹਿਤ ਸਿਰਜਣਾ ਹਾਰੀ-ਸਾਰੀ ਦਾ ਕੰਮ ਨਹੀਂ ਜਦ ਕਿ ਬਲਜੀਤ ਕੌਰ ਨੇ ਸਖਤ ਮਿਹਨਤ ਕਰ ਕੇ ਇਸ ਖੇਤਰ ਵਿੱਚ ਸਫ਼ਲਤਾ ਪ੍ਰਾਪਤ ਕੀਤੀ ਹੈ। ਇਸ ਮੌਕੇ ਬਲਜੀਤ ਕੌਰ ਨੇ ਸਭ ਦਾ ਧੰਨਵਾਦ ਕੀਤਾ। ਸਕੂਲ ਮੈਨੇਜਿੰਗ ਕਮੇਟੀ ਦੇ ਮੈਂਬਰ ਮਾਪੇ-ਅਧਿਆਪਕ ਅਤੇ ਬੱਚਿਆਂ ਤੋਂ ਇਲਾਵਾ ਲਖਵਿੰਦਰ ਸਿੰਘ, ਸਿੰਘ, ਮਾਤਾ ਹਰਬੰਸ ਕੌਰ, ਨੀਲਮ ਕੁਮਾਰੀ, ਰਣਬੀਰ ਕੌਰ, ਸੀਮਾ ਰਾਣੀ, ਨਛੱਤਰ ਕੌਰ, ਰਾਜ ਰਾਣੀ, ਸੁਨੀਤਾ ਰਾਣੀ ਤੇ ਰਮਨਦੀਪ ਆਦਿ ਹਾਜ਼ਰ ਸਨ।