For the best experience, open
https://m.punjabitribuneonline.com
on your mobile browser.
Advertisement

ਬਲਬੀਰ ਸਿੰਘ ਨੇ ਜੁਝਾਰ ਨਗਰ ਵਾਸੀਆਂ ਦੀਆਂ ਸਮੱਸਿਆਵਾਂ ਸੁਣੀਆਂ

08:33 AM Nov 25, 2024 IST
ਬਲਬੀਰ ਸਿੰਘ ਨੇ ਜੁਝਾਰ ਨਗਰ ਵਾਸੀਆਂ ਦੀਆਂ ਸਮੱਸਿਆਵਾਂ ਸੁਣੀਆਂ
ਸਿਹਤ ਮੰਤਰੀ ਡਾ. ਬਲਬੀਰ ਸਿੰਘ ਦਾ ਸਨਮਾਨ ਕਰਦੇ ਹੋਏ ਲੋਕ। -ਫੋਟੋ: ਭੰਗੂ
Advertisement

ਖੇਤਰੀ ਪ੍ਰਤੀਨਿਧ
ਪਟਿਆਲਾ, 24 ਨਵੰਬਰ
ਪੰਜਾਬ ਸਰਕਾਰ ਦੇ ਨਿਵੇਕਲੇ ਪ੍ਰੋਗਰਾਮ ‘ਸਰਕਾਰ-ਆਪ ਦੇ ਦੁਆਰ’ ਤਹਿਤ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਅੱਜ ਲਗਾਤਾਰ ਚੌਥੇ ਦਿਨ ਵੀ ਆਪਣੇ ਹਲਕੇ ਪਟਿਆਲਾ ਦਿਹਾਤੀ ਵਿਚ ਜਨ ਸੁਵਿਧਾ ਕੈਂਪ ਲਾ ਕੇ ਲੋਕਾਂ ਦੀਆਂ ਸ਼ਿਕਾਇਤਾਂ ਸੁਣੀਆਂ। ਇਸ ਦੌਰਾਨ ਉਨ੍ਹ੍ਵਾਂ ਨੇ ਜੁਝਾਰ ਨਗਰ ਅਤੇ ਪਟਿਆਲਾ ਦੇ ਪਾਰਕ ਸਮੇਤ ਹੋਰ ਥਾਵਾਂ ’ਤੇ ਜਨ-ਸੁਵਿਧਾ ਕੈਂਪ ਲਾ ਕੇ ਲੋਕਾਂ ਦੀਆਂ ਸ਼ਿਕਾਇਤਾਂ ਸੁਣੀਆਂ। ਇਸ ਦੌਰਾਨ ਬਹੁਤੀਆਂ ਸ਼ਿਕਾਇਤਾਂ ਦਾ ਮੌਕੇ ਨਿਬੇੜਾ ਕੀਤਾ ਗਿਆ। ਜੁਝਾਰ ਨਗਰ ਦੀ ਸਾਹਿਬਜ਼ਾਦਾ ਜੁਝਾਰ ਸਿੰਘ ਨਗਰ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਐਡਵੋਕੇਟ ਪ੍ਰਿਤਪਾਲ ਸਿੰਘ ਭੰਡਾਰੀ ਨੇ ਇਲਾਕੇ ਵਿੱਚ ਪਾਰਕ ਬਣਾਉਣ ਅਤੇ ਆਮ ਆਦਮੀ ਕਲੀਨਿਕ ਵਿਖੇ ਹਾਲ ਕਮਰਾ ਬਣਾਉਣ ਲਈ ਵਿੱਤੀ ਸਹਾਇਤਾ ਉਪਲਬਧ ਕਰਵਾਉਣ ਲਈ ਮੰਤਰੀ ਦਾ ਧੰਨਵਾਦ ਕੀਤਾ। ਵੈਲਫੇਅਰ ਸੁਸਾਇਟੀ ਦੇ ਪੈਟਰਨ ਬਲਦੇਵ ਸਿੰਘ ਨੇ ਇਲਾਕਾ ਵਾਸੀਆਂ ਦੀਆਂ ਸਮੱਸਿਆਵਾਂ ਜਲਦੀ ਹੱਲ ਕਰਨ ਲਈ ਆਖਿਆ। ਪਾਰਟੀ ਵਰਕਰ ਪਵਨ ਕੁਮਾਰ ਨੇ ਇਸ ਸਮਾਗਮ ਨੂੰ ਨੇਪਰੇ ਚਾੜ੍ਹਨ ਲਈ ਯੋਗਦਾਨ ਪਾਇਆ। ਮੰਤਰੀ ਨੇ ਪੀਣ ਵਾਲੇ ਪਾਣੀ ਦਾ ਯੋਗ ਪ੍ਰਬੰਧ, ਸਫ਼ਾਈ ਵਿਵਸਥਾ ਅਤੇ ਖਰਾਬ ਸਟਰੀਟ ਲਾਈਟਾਂ ਦੀ ਤੁਰੰਤ ਮੁਰੰਮਤ ਕਰਵਾਓਣ ‘ਤੇ ਆਧਾਰਤ ਬਕਾਇਆ ਕਾਰਜਾਂ ਨੂੰ ਵੀ ਪਹਿਲ ਦੇ ਆਧਾਰ ’ਤੇ ਪੂਰਾ ਕਰਵਾੳਣ ਦਾ ਭਰੋਸਾ ਦਿੱਤਾ।
ਇਸ ਕੈਂਪ ਵਿੱਚ ਸੰਯੁਕਤ ਕਮਿਸ਼ਨਰ ਨਗਰ ਨਿਗਮ ਅਤੇ ਹੋਰ ਅਧਿਕਾਰੀਆਂ ਨੇ ਵੀ ਸ਼ਿਰਕਤ ਕੀਤੀ। ਸੁਸਾਇਟੀ ਦੇ ਜਨਰਲ ਸਕੱਤਰ ਧਰਮਵੀਰ ਸ਼ਰਮਾ ਨੇ ਧੰਨਵਾਦ ਦਾ ਮਤਾ ਪੇਸ਼ ਕੀਤਾ। ਇਸ ਮੌਕੇ ਜੱਗਣ ਸਿੰਘ, ਮੋਹਿਤ ਕੁਮਾਰ, ਰਜਿੰਦਰ ਮੋਹਲ, ਮੁਕਤਾ ਗੁਪਤਾ, ਕਮਲ ਸ਼ਰਮਾ, ਤਰਸੇਮ ਭਾਰਦਵਾਜ, ਜਗਦੀਪ ਸਿੰਘ ਜੱਗਾ, ਐੱਨਕੇ ਜੌਲੀ, ਗੁਰਮੁਖ ਸਿੰਘ, ਜਤਿੰਦਰ ਫ਼ੌਜੀ, ਹਰਨੂਰ ਭੰਡਾਰੀ, ਅਰਜੀਤ ਮਾਣਕ, ਸੁਖਵਿੰਦਰ ਗਰੇਵਾਲ, ਅਮਨਦੀਪ ਭੰਡਾਰੀ ਤੇ ਸੁਸ਼ੀਲ ਕੁਮਾਰ ਹਾਜ਼ਰ ਸਨ।

Advertisement

Advertisement

ਵਿੱਤ ਮੰਤਰੀ ਵੱਲੋਂ ਫਲੇੜਾ ਦਾ ਦੌਰਾ

ਲਹਿਰਾਗਾਗਾ (ਪੱਤਰ ਪ੍ਰੇਰਕ): ਅੱਜ ਥਾਣਾ ਲਹਿਰਾਗਾਗਾ ਦੇ ਨੇੜਲੇ ਪਿੰਡ ਫਲੇੜਾ ਵਿੱਚ ਵਿੱਤ ਮੰਤਰੀ ਪੰਜਾਬ ਹਰਪਾਲ ਸਿੰਘ ਚੀਮਾ ਵੱਲੋਂ ਵੱਖ-ਵੱਖ ਪਿੰਡਾਂ ਦੀਆਂ ਪੰਚਾਇਤਾਂ ਅਤੇ ਆਮ ਲੋਕਾਂ ਦੀਆਂ ਸ਼ਿਕਾਇਤਾਂ ਅਤੇ ਸਮੱਸਿਆਵਾਂ ਸੁਣੀਆਂ ਗਈਆਂ, ਜਿਨ੍ਹਾਂ ਦਾ ਮੌਕੇ ’ਤੇ ਹੀ ਨਿਬੇੜਾ ਕੀਤਾ ਗਿਆ। ਉਨ੍ਹਾਂ ਪੰਚਾਇਤਾਂ ਨੂੰ ਭਰੋਸਾ ਦਵਾਇਆ ਗਿਆ ਕਿ ਕਿਸੇ ਵੀ ਪਿੰਡ ਨੂੰ ਗਰਾਂਟ ਦੀ ਕੋਈ ਵੀ ਘਾਟ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਪਿੰਡਾਂ ਦੀਆਂ ਲਿੰਕ ਸੜਕਾਂ ਨੂੰ 18 ਫੁੱਟਾਂ ਅਤੇ ਚੌੜਾ ਕਰਨ ਅਤੇ ਮੁਰੰਮਤ ਕਰਨ ਦੀ ਵਚਨਬੱਧਤਾ ਨੂੰ ਦੁਹਰਾਇਆ। ਇਸ ਮੌਕੇ ਬਲਾਕ ਪ੍ਰਧਾਨ ਜੱਸੀ ਸਿੰਘ ਲਿੱਟ, ਪੰਮਾ ਮਾਨ, ਜਗਵਿੰਦਰ ਸਿੰਘ ਨਿੱਕਾ, ਹਰਚਰਨ ਸਿੰਘ ਭੰਗੂ, ਗੁਰਜੀਵਨ ਸਿੰਘ, ਬਲਕਰਨ ਲਿੱਟ, ਸਰਬਜੀਤ ਸਿੰਘ,ਪਾਲੀ ਸਿੰਘ, ਨਛੱਤਰ ਸਿੰਘ, ਦੀਪੀ ਮਾਨ, ਸਰਪੰਚ ਬਿੱਕਰ ਸਿੰਘ ਫਲੇੜਾ, ਗੁਰਪ੍ਰੀਤ ਸਿੰਘ ਭੰਗੂ, ਗੁਰਦੀਪ ਸਿੰਘ ਅਤੇ ਜੱਗੀ ਕਣਕਵਾਲ ਹਾਜ਼ਰ ਸਨ।

Advertisement
Author Image

Advertisement