ਨਿੱਜੀ ਰੰਜਿਸ਼ ਕਾਰਨ ਬੇਕਰੀ ਦੇ ਮਾਲਕ ਨੂੰ ਗੋਲੀ ਮਰਵਾਈ: ਲਾਹੌਰੀਆ
08:32 AM Sep 04, 2024 IST
Advertisement
ਨਿੱਜੀ ਪੱਤਰ ਪ੍ਰੇਰਕ
ਮੋਗਾ, 3 ਸਤੰਬਰ
ਇਸ ਸ਼ਹਿਰ ਦੇ ਮੂਲਵਾਸੀ ਅਤੇ ਕੈਨੇਡਾ ਰਹਿੰਦੇ ਗੈਂਗਸਟਰ ਗੋਪੀ ਲਾਹੌਰੀਆ ਨੇ ਸੋਸ਼ਲ ਮੀਡੀਆ ’ਤੇ ਪੋਸਟ ਸ਼ੇਅਰ ਕਰ ਕੇ ਦਾਅਵਾ ਕੀਤਾ ਹੈ ਕਿ ਉਸ ਨੇ ਨਿੱਜੀ ਰੰਜਿਸ਼ ਕਰ ਕੇ ਲੁਧਿਆਣਾ ’ਚ ਸਿੰਧੀ ਬੇਕਰੀ ਦੇ ਮਾਲਕ ’ਤੇ ਗੋਲੀਆਂ ਚਲਾਈਆਂ ਸਨ। ਦੂਜੇ ਪਾਸੇ ਸਥਾਨਕ ਪੁਲੀਸ ਨੇ ਗੋਪੀ ਲਹੌਰੀਆ ਨੂੰ 29 ਅਗਸਤ ਨੂੰ ਆਰਮਜ਼ ਐਕਟ ਤਹਿਤ ਕੇਸ ਦਰਜ ਕਰ ਕੇ ਨਾਮਜ਼ਦ ਕੀਤਾ ਹੈ। ਸੀਆਈਏ ਸਟਾਫ਼ ਮੁਖੀ ਇੰਸਪੈਕਟਰ ਦਲਜੀਤ ਸਿੰਘ ਬਰਾੜ ਨੇ ਕਿਹਾ ਕਿ ਦਵਿੰਦਰਪਾਲ ਉਰਫ਼ ਗੈਂਗਸਟਰ ਗੋਪੀ ਲਾਹੌਰੀਆ ਵੱਲੋਂ ਸੋਸ਼ਲ ਮੀਡੀਆ ’ਤੇ ਪਾਈ ਪੋਸਟ ਜਾਂਚ ਦਾ ਵਿਸ਼ਾ ਹੈ। ਪੁਲੀਸ ਮੁਤਾਬਕ 29 ਅਗਸਤ ਨੂੰ ਜਗਮੀਤ ਸਿੰਘ ਉਰਫ਼ ਮੀਤਾ ਅਤੇ ਵਿਕਾਸ ਕੁਮਾਰ ਉਰਫ਼ ਕਾਸਾ ਦੋਵੇਂ ਵਾਸੀ ਮੋਗਾ ਨੂੰ ਹਥਿਆਰਾਂ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਸੀ। ਇਨ੍ਹਾਂ ਮੁਲਜ਼ਮਾਂ ਨੇ ਪੁੱਛ ਪੜਤਾਲ ਵਿਚ ਦਾਅਵਾ ਕੀਤਾ ਸੀ ਕਿ ਉਨ੍ਹਾਂ ਨੂੰ ਵਾਰਦਾਤਾਂ ਲਈ ਇਹ ਹਥਿਆਰ ਗੋਪੀ ਲਾਹੌਰੀਆ ਵੱਲੋਂ ਮੁਹੱਈਆ ਕਰਵਾਏ ਗਏ ਹਨ।
Advertisement
Advertisement
Advertisement