ਬਜਰੂੜ ਦਾ ਪੰਜ ਰੋਜ਼ਾ ਟੂਰਨਾਮੈਂਟ ਸ਼ਾਨੋ-ਸ਼ੌਕਤ ਨਾਲ ਸਮਾਪਤ
ਬਲਵਿੰਦਰ ਰੈਤ
ਨੂਰਪੁਰ ਬੇਦੀ, 25 ਦਸੰਬਰ
ਗਰਾਮ ਪੰਚਾਇਤ ਬਜਰੂੜ ਵੱਲੋਂ ਸਮੂਹ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਕਰਵਾਏ ਪੰਜ ਰੋਜ਼ਾ ਟੂਰਨਾਮੈਂਟ ਸ਼ਾਨੋ-ਸ਼ੌਕਤ ਨਾਲ ਸਮਾਪਤ ਹੋ ਗਿਆ। ਟੂਰਨਾਮੈਂਟ ਵਿੱਚ ਫੁਟਬਾਲ, ਰੱਸਾ ਕੱਸੀ ਅਤੇ ਬੱਚਿਆਂ ਦੇ ਫੁਟਬਾਲ ਮੁਕਾਬਲੇ ਕਰਵਾਏ ਗਏ। ਵੱਖ-ਵੱਖ ਮੁਕਾਬਲਿਆਂ ’ਚ 32 ਟੀਮਾਂ ਨੇ ਭਾਗ ਲਿਆ ਅਤੇ ਚਾਰ ਟੀਮਾਂ ਸੈਮੀਫਾਈਨਲ ਵਿੱਚ ਪਹੁੰਚੀਆਂ। ਪਹਿਲਾਂ ਸੈਮੀਫਾਈਨਲ ’ਚ ਬਜਰੂੜ ਏ ਨੇ ਪਾਵਰ ਕਲੋਨੀ ਰੂਪਨਗਰ ਨੂੰ ਹਰਾਇਆ। ਦੂਜੇ ਮੁਕਾਬਲੇ ’ਚ ਸਿੰਘਪੁਰ (ਕੁਰਾਲੀ) ਨੇ ਰੂਪਨਗਰ ਨੂੰ ਚਿੱਤ ਕੀਤਾ। ਫਾਈਨਲ ਮੁਕਾਬਲਾ ਸਿੰਘਪੁਰ (ਕੁਰਾਲੀ) ਤੇ ਬਜਰੂੜ ਏ ਦਰਮਿਆਨ ਹੋਇਆ, ਜੋ ਮੇਜ਼ਬਾਨ ਟੀਮ 3-1 ਨਾਲ ਜਿੱਤਿਆ। ਇਸੇ ਤਰ੍ਹਾਂ ਰੱਸਾ ਕੱਸੀ ਦੇ ਮੁਕਾਬਲਿਆਂ ਚ ਸਾਹਪੁਰ ਬੇਲਾ ਦੀ ਟੀਮ ਅੱਵਲ ਰਹੀ। ਬੱਚਿਆਂ ਦੇ ਮੈਚ ’ਚ ਬਜਰੂੜ ਦੀ ਟੀਮ ਨੇ ਸਰਥਲੀ ਨੂੰ 4-0 ਨਾਲ ਹਰਾਇਆ। ਵਿਧਾਇਕ ਦਿਨੇਸ਼ ਚੱਢਾ ਨੇ ਜੇਤੂਆਂ ਦਾ ਸਨਮਾਨ ਕੀਤਾ। ਮੈਨ ਆਫ ਦਿ ਮੈਚ ਪ੍ਰਦੀਪ ਕੁਮਾਰ ਦੀਪੂ ਨੂੰ ਜੋਲੀ ਅਟਵਾਲ ਵੱਲੋਂ 10 ਹਜ਼ਾਰ ਰੁਪਏ ਨਕਦ ਦੇ ਕੇ ਸਨਮਾਨਿਤ ਕੀਤਾ ਗਿਆ।