For the best experience, open
https://m.punjabitribuneonline.com
on your mobile browser.
Advertisement

ਗੁਰਦੁਆਰਾ ਸ੍ਰੀ ਗਰਨਾ ਸਾਹਿਬ ਵਿਖੇ ਵਿਸਾਖੀ ਮੇਲਾ ਅੱਜ

10:19 AM Apr 13, 2024 IST
ਗੁਰਦੁਆਰਾ ਸ੍ਰੀ ਗਰਨਾ ਸਾਹਿਬ ਵਿਖੇ ਵਿਸਾਖੀ ਮੇਲਾ ਅੱਜ
ਗੁਰਦੁਆਰਾ ਗਰਨਾ ਸਾਹਿਬ ਤੇ ਪ੍ਰਾਚੀਨ ਪਾਂਡਵ ਸਰੋਵਰ ਦੀ ਬਾਹਰੀ ਝਲਕ।
Advertisement

ਭਗਵਾਨ ਦਾਸ ਸੰਦਲ
ਦਸੂਹਾ, 12 ਅਪਰੈਲ
ਇਥੇ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਦੀ ਚਰਨ ਛੋਹ ਪ੍ਰਾਪਤ ਇਤਿਹਾਸਕ ਗੁਰਦੁਆਰਾ ਸ੍ਰੀ ਗਰਨਾ ਸਹਿਬ ਬੋਦਲ ਅਤੇ ਸ੍ਰੀ ਕ੍ਰਿਸ਼ਨ ਦੀ ਚਰਨ ਛੋਹ ਪ੍ਰਾਪਤ ਪ੍ਰਾਚੀਨ ਪਾਂਡਵ ਸਰੋਵਰ ਵਿਖੇ ਭਲਕੇ ਸ਼ਨਿਚਰਵਾਰ ਨੂੰ ਵਿਸਾਖੀ ਮੇਲਾ ਮਨਾਇਆ ਜਾਵੇਗਾ। ਗੁਰਦੁਆਰਾ ਸਾਹਿਬ ਵਿਖੇ ਤੜਕਸਾਰ ਹੀ ਸੰਗਤ ਦੀ ਆਮਦ ਸ਼ੁਰੂ ਹੋ ਜਾਂਦੀ ਹੈ ਤੇ ਸ਼ਰਧਾਲੂ ਸਰੋਵਰ ’ਚ ਇਸ਼ਨਾਨ ਕਰਦੇ ਹਨ। ਜਾਣਕਾਰੀ ਮੁਤਾਬਕ ਸੰਮਤ 1677 ਵਿੱਚ ਸਿੱਖੀ ਦਾ ਪ੍ਰਚਾਰ ਕਰਦਿਆਂ ਗੁਰੂ ਸਾਹਿਬ ਦਸੂਹਾ ਦੇ ਪਿੰਡ ਬੋਦਲ ਪਹੁੰਚੇ ਤਾਂ ਜੰਗਲ ਪਾਰ ਕਰਦਿਆਂ ਗਰਨੇ ਦੇ ਦਰੱਖਤ ਦਾ ਇੱਕ ਸੁੱਕਾ ਛਾਪਾ ਗੁਰੂ ਸਾਹਿਬ ਦੇ ਚੋਲੇ ਨਾਲ ਅੜ ਗਿਆ ਅਤੇ ਗੁਰੂ ਸਾਹਿਬ ਅਟਕ ਗਏ। ਇਸ ’ਤੇ ਗੁਰੂ ਹਰਗੋਬਿੰਦ ਸਾਹਿਬ ਨੇ ਗਰਨੇ ਦੇ ਦਰੱਖ਼ਤ ਨੂੰ ਹਰਾ ਹੋਣ ਦਾ ਬੋਲਾ ਛੱਡਿਆ। ਉਸ ਜਗ੍ਹਾ ’ਤੇ ਅੱਜ ਗਰਨੇ ਦੇ ਨਾਂਅ ’ਤੇ ਗੁਰਦੁਆਰਾ ਗਰਨਾ ਸਾਹਿਬ ਸੁਸ਼ੋਭਿਤ ਹੈ, ਜਿੱਥੇ ਅੱਜ ਵੀ ਗੁਰੂ ਸਾਹਿਬ ਤੋਂ ਵਰ ਪ੍ਰਾਪਤ ਗਰਨੇ ਦਾ ਹਰਾ ਭਰਿਆ ਦਰੱਖਤ ਮੌਜੂਦ ਹੈ। ਉਥੇ ਹੀ ਪ੍ਰਾਚੀਨ ਪਾਂਡਵ ਸਰੋਵਰ ਦਾ ਸਬੰਧ ਮਹਾਂਭਾਰਤ ਕਾਲ ਨਾਲ ਹੈ। ਇਥੇ ਸਨਾਤਨ ਧਰਮ ਸਭਾ ਵੱਲੋਂ ਕਰਵਾਏ ਜਾਂਦੇ ਮੇਲੇ ’ਚ ਸੱਭਿਆਚਾਰਕ ਪ੍ਰੋਗਰਾਮ, ਪਹਿਲਵਾਨਾਂ ਦੀਆਂ ਕੁਸ਼ਤੀਆਂ ਤੇ ਪੰਘੂੜੇ ਖਿੱਚ ਦਾ ਕੇਂਦਰ ਬਣਦੇ ਹਨ।

Advertisement

ਅੱਜ ਘਰਾਂ ’ਤੇ ਲਹਿਰਾਉਣਗੇ ਖਾਲਸਈ ਨਿਸ਼ਾਨ

ਜਲੰਧਰ (ਪੱਤਰ ਪ੍ਰੇਰਕ): ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਅਤੇ ਪੰਜ ਸਿੰਘ ਸਾਹਿਬਾਨਾਂ ਵੱਲੋਂ ਖਾਲਸਾ ਸਾਜਨਾ ਦਿਵਸ ਮੌਕੇ 13 ਅਪਰੈਲ ਨੂੰ ਹਰ ਘਰ ’ਤੇ ਉੱਪਰ ਖਾਲਸਈ ਨਿਸ਼ਾਨ ਝੁਲਾਉਣ ਦੇ ਆਦੇਸ਼ ਤੋਂ ਬਾਅਦ ਸੰਗਤਾਂ ਵਿੱਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਹੁਣ ਤੱਕ ਸਿੱਖ ਤਾਲਮੇਲ ਕਮੇਟੀ ਦਫਤਰ ਤੋਂ ਸੰਗਤਾਂ ਲਗਪਗ 2500 ਦੇ ਕਰੀਬ ਨਿਸ਼ਾਨ ਸਾਹਿਬ ਲਿਜਾ ਚੁੱਕੀਆਂ ਹਨ। ਸਿੱਖ ਤਾਲਮੇਲ ਕਮੇਟੀ ਦੇ ਆਗੂ ਤਜਿੰਦਰ ਸਿੰਘ ਪਰਦੇਸੀ, ਹਰਪਾਲ ਸਿੰਘ ਚੱਢਾ, ਹਰਪ੍ਰੀਤ ਸਿੰਘ ਨੀਟੂ, ਤਜਿੰਦਰ ਸਿੰਘ ਸੰਤ ਨਗਰ, ਗੁਰਦੀਪ ਸਿੰਘ ਕਾਲੀਆ ਕਲੋਨੀ ਨੇ ਕਿਹਾ ਹੈ ਕਿ ਸਿੱਖ ਤਾਲਮੇਲ ਕਮੇਟੀ ਨੇ ਹਰ ਘਰ ਨਿਸ਼ਾਨ ਸਾਹਿਬ ਲਾਉਣ ਦੀ ਮੁਹਿੰਮ ਪਹਿਲਾਂ ਤੋ ਹੀ ਸ਼ੁਰੂ ਕੀਤੀ ਹੋਈ ਹੈ। ਹੁਣ ਜਦ ਸਿੰਘ ਸਾਹਿਬਾਨ ਦੇ ਆਦੇਸ਼ਾਂ ਵੀ ਹੋ ਗਏ ਹਨ ਤਾਂ ਸੰਗਤ ਵਿੱਚ ਹੋਰ ਵੀ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਉਕਤ ਆਗੂਆਂ ਨੇ ਕਿਹਾ ਕਿ ਅੱਜ ਸਮੇਂ ਦੀ ਲੋੜ ਹੈ ਕਿ ਖਾਲਸਈ ਸੋਚ ਖਾਲਸਈ ਨਿਸ਼ਾਨ ਜੋ ਸਾਡੇ ਗੁਰੂ ਸਾਹਿਬਾਨ ਵੱਲੋਂ ਸਾਨੂੰ ਦਿੱਤੇ ਗਏ ਹਨ, ਦਾ ਸੁਨੇਹਾ ਘਰ-ਘਰ ਦਿੱਤਾ ਜਾਵੇ। ਇਸੇ ਕੜੀ ਵਿੱਚ ਹੀ ਇਹ ਨਿਸ਼ਾਨ ਸਾਹਿਬ ਲਾਏ ਜਾ ਰਹੇ ਹਨ।

Advertisement
Author Image

joginder kumar

View all posts

Advertisement
Advertisement
×