For the best experience, open
https://m.punjabitribuneonline.com
on your mobile browser.
Advertisement

ਵਿਸਾਖੀ ਮੈਰਾਥਨ: ਨਸ਼ਿਆਂ ਵਿਰੁੱਧ ਦੌੜੇ ਹਜ਼ਾਰਾਂ ਨੌਜਵਾਨ

09:23 AM Apr 15, 2024 IST
ਵਿਸਾਖੀ ਮੈਰਾਥਨ  ਨਸ਼ਿਆਂ ਵਿਰੁੱਧ ਦੌੜੇ ਹਜ਼ਾਰਾਂ ਨੌਜਵਾਨ
ਨਵੀਂ ਦਿੱਲੀ ’ਚ ਮੈਰਾਥਨ ਵਿੱਚ ਹਿੱਸਾ ਲੈਂਦੇ ਹੋਏ ਨੌਜਵਾਨ। -ਫੋਟੋ: ਦਿਓਲ
Advertisement

ਪੱਤਰ ਪ੍ਰੇਰਕ
ਨਵੀਂ ਦਿੱਲੀ, 14 ਅਪਰੈਲ
ਰਾਜਧਾਨੀ ਦਿੱਲੀ ਵਿੱਚ “ਸੇ ਨੋ ਟੂ ਡਰੱਗਜ਼” ਮੁਹਿੰਮ ਤਹਿਤ ਵਿਸ਼ਵ ਪੰਜਾਬੀ ਆਰਗੇਨਾਈਜ਼ੇਸ਼ਨ ਦੇ ਬੈਨਰ ਹੇਠ ਵਿਸਾਖੀ ਮੈਰਾਥਨ ਕਰਵਾਈ ਗਈ, ਜਿਸ ਵਿੱਚ 3000 ਤੋਂ ਵੱਧ ਭਾਗੀਦਾਰਾਂ ਨੇ ਦਿੱਲੀ ਦੀਆਂ ਸੜਕਾਂ ’ਤੇ ਦੌੜ ਕੇ ਨਸ਼ੇ ਵਿਰੁੱਧ ਇਕਜੁੱਟਤਾ ਦਾ ਪ੍ਰਗਟਾਵਾ ਕੀਤਾ। ਇਸ ਪ੍ਰੋਗਰਾਮ ਵਿੱਚ ਵਿਸ਼ਵ ਪੰਜਾਬੀ ਸੰਸਥਾ ਦੇ ਕਈ ਪਤਵੰਤੇ ਹਾਜ਼ਰ ਸਨ, ਜਿਨ੍ਹਾਂ ਦੀ ਹਾਜ਼ਰੀ ਨਾਲ ਇਸ ਪ੍ਰੋਗਰਾਮ ਦੀ ਸ਼ਾਨੋ ਸ਼ੌਕਤ ਨੂੰ ਚਾਰ ਚੰਨ ਲੱਗ ਗਏ।
ਇਸ ਮੌਕੇ ਡਾ. ਵਿਕਰਮਜੀਤ ਸਾਹਨੀ ਨੇ ਪੰਜਾਬ ਦੇ ਨੌਜਵਾਨਾਂ ਲਈ ਬੈਂਕਿੰਗ, ਵਿੱਤ ਅਤੇ ਬੀਮਾ ਅਤੇ ਹਵਾਬਾਜ਼ੀ ਖੇਤਰਾਂ ਵਿੱਚ ਦੋ ਸ਼ਕਤੀਕਰਨ ਸਕੀਮਾਂ ਨੂੰ ਆਰੰਭ ਕਰਨ ਦਾ ਐਲਾਨ ਵੀ ਕੀਤਾ। ਸੰਨ ਫਾਊਂਡੇਸ਼ਨ ਦੀ ਅਗਵਾਈ ਹੇਠ ਆਈਐੱਫਐੱਮ ਫਿਨਕੋਚ ਅਤੇ ਫ੍ਰੈਂਕਫਿਨ ਇੰਸਟੀਚਿਊਟ ਨਾਲ ਸਾਂਝੇਦਾਰੀ ਰਾਹੀਂ ਇਹ ਸਕੀਮਾਂ ਹੋਣਹਾਰ ਵਿਦਿਆਰਥੀਆਂ ਲਈ ਮੁਫ਼ਤ ਸਿਖਲਾਈ ਅਤੇ ਵਜ਼ੀਫੇ ਦੇਣ ਦੇ ਨਾਲ-ਨਾਲ ਨੌਕਰੀ ਦੀ ਅਗਾਉਂ ਪੇਸ਼ਕਸ਼ ਵੀ ਕਰਨਗੀਆਂ। ਸੰਨ ਫਾਊਂਡੇਸ਼ਨ ਦੀ ਇਹ ਪਹਿਲਕਦਮੀ ਉਜਵਲ ਭਵਿੱਖ ਲਈ ਨੌਜਵਾਨਾਂ ਨੂੰ ਹੁਨਰ ਨਾਲ ਲੈਸ ਕਰਨ ਦੀ ਆਪਣੀ ਵਚਨਬੱਧਤਾ ਨੂੰ ਪੱਕਾ ਕਰਦੀ ਹੈ। ਇਸ ਮੈਰਾਥਨ ਦੇ ਜੋਸ਼ੀਲੇ ਮਾਹੌਲ ਨੂੰ ਕੇਸਰੀ ਪੱਗਾਂ ਪਹਿਨ ਕੇ ਦੌੜਾਕਾਂ ਦੀ ਅਗਵਾਈ ਕਰਨ ਵਾਲੇ ਟਰਬਨੇਟਰ ਬਾਈਕਰਾਂ ਦੀ ਹਾਜ਼ਰੀ ਨੇ ਹੋਰ ਦ੍ਰਿਸ਼ਮਈ ਬਣਾ ਦਿੱਤਾ, ਜੋ ਕਿ ਏਕਤਾ ਅਤੇ ਤਾਕਤ ਦੇ ਪ੍ਰਤੀਕ ਜਾਪਦੇ ਸਨ। ‘ਹਰ ਮੈਦਾਨ ਫਤਹਿ’ ਦੇ ਨਾਅਰੇ ਨਾਲ ਸੰਗਤਾਂ ਨੇ ਨਸ਼ਿਆਂ ਵਿਰੁੱਧ ਜਿੱਤ ਵੱਲ ਮਾਰਚ ਕੀਤਾ। ਇਹ ਦੌੜ ਭੰਗੜੇ ਦੇ ਰੰਗਾਰੰਗ ਪ੍ਰੋਗਰਾਮ ਅਤੇ ਸਿੱਖ ਮਾਰਸ਼ਲ ਆਰਟ ਗੱਤਕੇ ਦੇ ਜੋਸ਼ ਭਰੇ ਪ੍ਰਦਰਸ਼ਨ ਨਾਲ ਸਮਾਪਤ ਹੋਈ।

Advertisement

Advertisement
Author Image

Advertisement
Advertisement
×