For the best experience, open
https://m.punjabitribuneonline.com
on your mobile browser.
Advertisement

ਲੁਧਿਆਣਾ ਹਲਕੇ ਵਿੱਚ 40 ਉਮੀਦਵਾਰਾਂ ਦੀਆਂ ਜ਼ਮਾਨਤਾਂ ਜ਼ਬਤ

10:46 AM Jun 05, 2024 IST
ਲੁਧਿਆਣਾ ਹਲਕੇ ਵਿੱਚ 40 ਉਮੀਦਵਾਰਾਂ ਦੀਆਂ ਜ਼ਮਾਨਤਾਂ ਜ਼ਬਤ
ਲੁਧਿਆਣਾ ਵਿੱਚ ਗਿਣਤੀ ਕੇਂਦਰ ’ਚੋਂ ਬਾਹਰ ਆਉਂਦਾ ਹੋਇਆ ਆਜ਼ਾਦ ਉਮੀਦਵਾਰ ਸਿਮਰਨਦੀਪ ਸਿੰਘ। -ਫੋਟੋ: ਹਿਮਾਂਸ਼ੂ ਮਹਾਜਨ
Advertisement

ਗੁਰਿੰਦਰ ਸਿੰਘ
ਲੁਧਿਆਣਾ, 4 ਜੂਨ
ਲੁਧਿਆਣਾ ਲੋਕ ਸਭਾ ਹਲਕੇ ਦੇ ਐਲਾਨੇ ਚੋਣ ਨਤੀਜਿਆਂ ਵਿੱਚ ਕਾਂਗਰਸ ਪਾਰਟੀ ਦੇ ਅਮਰਿੰਦਰ ਸਿੰਘ ਰਾਜਾ ਵੜਿੰਗ ਭਾਜਪਾ ਦੇ ਰਵਨੀਤ ਸਿੰਘ ਬਿੱਟੂ ਅਤੇ ਆਮ ਆਦਮੀ ਪਾਰਟੀ ਦੇ ਅਸ਼ੋਕ ਪਰਾਸ਼ਰ ਪੱਪੀ ਨੂੰ ਹਰਾ ਕੇ ਜੇਤੂ ਬਣੇ ਹਨ ਪਰ ਇਨ੍ਹਾਂ ਤਿੰਨਾਂ ਉਮੀਦਵਾਰਾਂ ਤੋਂ ਇਲਾਵਾ ਬਾਕੀ ਸਾਰੇ 40 ਉਮੀਦਵਾਰਾਂ ਦੀ ਜ਼ਮਾਨਤ ਜ਼ਬਤ ਹੋ ਗਈ ਹੈ। ਇਨ੍ਹਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਰਣਜੀਤ ਸਿੰਘ ਢਿੱਲੋਂ, ਬਸਪਾ ਦੇ ਦਵਿੰਦਰ ਸਿੰਘ ਰਾਮਗੜ੍ਹੀਆ ਅਤੇ ਅਕਾਲੀ ਦਲ (ਅੰਮ੍ਰਿਤਸਰ) ਦੇ ਅੰਮ੍ਰਿਤਪਾਲ ਸਿੰਘ ਛੰਦੜਾਂ ਸ਼ਾਮਲ ਹਨ।
ਪਹਿਲੀ ਜੂਨ ਨੂੰ ਪਈਆਂ ਵੋਟਾਂ ਦੌਰਾਨ ਲੋਕ ਸਭਾ ਹਲਕੇ ਦੇ ਕੁੱਲ 17 ਲੱਖ 58 ਹਜ਼ਾਰ 614 ਵੋਟਰਾਂ ਵਿੱਚੋਂ 10 ਲੱਖ 57 ਹਜ਼ਾਰ 274 ਵੋਟਰਾਂ ਨੇ ਆਪਣੀ ਵੋਟ ਦਾ ਇਸਤੇਮਾਲ ਕੀਤਾ ਸੀ।
ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਰਣਜੀਤ ਸਿੰਘ ਢਿੱਲੋਂ ਨੂੰ 90,220 ਵੋਟਾਂ ਮਿਲੀਆਂ ਹਨ ਜਦਕਿ ਪੰਥਕ ਜਥੇਬੰਦੀਆਂ ਦੇ ਸਾਂਝੇ ਉਮੀਦਵਾਰ ਕਮਲਜੀਤ ਸਿੰਘ ਬਰਾੜ 42,500 ਵੋਟਾਂ ਹੀ ਹਾਸਲ ਕਰ ਸਕੇ ਹਨ। ਅਕਾਲੀ ਦਲ (ਅੰਮ੍ਰਿਤਸਰ) ਦੇ ਅੰਮ੍ਰਿਤਪਾਲ ਸਿੰਘ ਛੰਦੜਾਂ ਨੂੰ 18 ਹਜ਼ਾਰ 241, ਬਸਪਾ ਦੇ ਦਵਿੰਦਰ ਸਿੰਘ ਰਾਮਗੜ੍ਹੀਆ ਨੂੰ 10,394, ਵਾਲਮੀਕਿ ਜਥੇਬੰਦੀਆਂ ਦੇ ਉਮੀਦਵਾਰ ਨਰੇਸ਼ ਧੀਂਗਾਨ ਨੂੰ ਸਿਰਫ਼ 2530 ਵੋਟਾਂ ਪਈਆਂ ਜਦਕਿ ਸੁਨਹਿਰਾ ਭਾਰਤ ਪਾਰਟੀ ਦੇ ਉਮੀਦਵਾਰ ਰਾਕੇਸ਼ ਕੁਮਾਰ ਰਿੱਕੀ ਨੂੰ 2091, ਆਜ਼ਾਦ ਉਮੀਦਵਾਰ ਬਲਦੇਵ ਰਾਜ ਰਤਨ ਨੂੰ 2086 ਵੋਟ ਹੀ ਹਾਸਲ ਹੋਏ ਹਨ।
ਬਹੁਜਨ ਦਰਾਵੜ ਪਾਰਟੀ ਦੇ ਉਮੀਦਵਾਰ ਪ੍ਰਿਤਪਾਲ ਸਿੰਘ ਨੂੰ 1824, ਆਜ਼ਾਦ ਉਮੀਦਵਾਰ ਡਾਕਟਰ ਪਲਵਿੰਦਰ ਕੌਰ ਨੂੰ 1768, ਸੰਜੀਵ ਕੁਮਾਰ ਸੰਜੂ ਨੂੰ 1768 ਅਤੇ ਇਸ ਦੇ ਦੂਜੇ ਨਾਮਜ਼ਗੀ ਪੱਤਰ ’ਤੇ 1567 ਵੋਟਾਂ ਪਈਆਂ ਹਨ। ਜਨ ਸੇਵਾ ਡਰਾਈਵਰ ਪਾਰਟੀ ਦੇ ਰਜੀਵ ਕੁਮਾਰ ਮਹਿਰਾ ਨੂੰ 1518, ਭਾਰਤੀ ਜਵਾਨ ਕਿਸਾਨ ਪਾਰਟੀ ਦੇ ਉਮੀਦਵਾਰ ਭੁਪਿੰਦਰ ਸਿੰਘ ਨੂੰ 1287, ਆਜ਼ਾਦ ਉਮੀਦਵਾਰ ਬਲਜੀਤ ਸਿੰਘ ਨੂੰ 1138, ਵਿਪਨ ਕੁਮਾਰ ਬੱਤਰਾ ਨੂੰ 1041, ਸਹਿਜਧਾਰੀ ਸਿੱਖ ਪਾਰਟੀ ਦੇ ਅਮਨਦੀਪ ਸਿੰਘ ਨੂੰ 987, ਆਜ਼ਾਦ ਉਮੀਦਵਾਰ ਪਰਮਜੀਤ ਸਿੰਘ ਨੂੰ 927, ਆਜ਼ਾਦ ਉਮੀਦਵਾਰ ਬਲਵਿੰਦਰ ਸਿੰਘ ਬਿੱਟਾ ਨੂੰ 918, ਸਿਮਰਨਦੀਪ ਸਿੰਘ ਨੂੰ 912, ਹਿੰਦੁਸਤਾਨ ਸ਼ਕਤੀ ਸੈਨਾ ਦੇ ਦਵਿੰਦਰ ਭਾਰਗੀਆ ਨੂੰ 860, ਡਾਕਟਰ ਕਿਸ਼ਨ ਕੁਮਾਰ ਨੂੰ 820, ਸੁਧੀਰ ਕੁਮਾਰ ਤ੍ਰਿਪਾਠੀ ਨੂੰ 770, ਐਡਵੋਕੇਟ ਗੁਰਦੀਪ ਸਿੰਘ ਕਾਹਲੋਂ ਨੂੰ 738, ਆਮ ਲੋਕ ਪਾਰਟੀ ਯੂਨਾਈਟਡ ਦੇ ਉਮੀਦਵਾਰ ਡਾਕਟਰ ਦਵਿੰਦਰ ਸਿੰਘ ਗਿੱਲ ਨੂੰ 695, ਕਿਰਪਾਲ ਸਿੰਘ ਕਪੂਰੀ ਨੂੰ 621, ਭਾਰਤੀ ਇਨਕਲਾਬ ਪਾਰਟੀ ਦੇ ਸੰਤੋਸ਼ ਕੁਮਾਰ ਨੂੰ 610, ਕਮਲ ਪਵਾਰ ਨੂੰ 548, ਰਵਿੰਦਰ ਸਿੰਘ ਬਾਬਾ ਬਰਗਰ ਵਾਲੇ ਨੂੰ 448, ਗੁਰਮੀਤ ਸਿੰਘ ਖਰੇ ਨੂੰ 517, ਭੁਪਿੰਦਰ ਕੁਮਾਰ ਨੂੰ 467, ਚੰਦੀ ਨੂੰ 456, ਬਲਦੇਵ ਸੁਮਨ ਨੂੰ 450, ਜੈ ਪ੍ਰਕਾਸ਼ ਉਰਫ਼ ਟੀਟੂ ਬਾਣੀਏ ਨੂੰ 419, ਸਮਾਜਵਾਦੀ ਸੰਘਰਸ਼ ਪਾਰਟੀ ਦੀ ਹਰਵਿੰਦਰ ਕੌਰ ਨੂੰ 419, ਗਲੋਬਲ ਰਿਪਬਲਿਕਨ ਪਾਰਟੀ ਦੇ ਸ਼ਿਵਮ ਯਾਦਵ ਨੂੰ 415, ਭੋਲਾ ਸਿੰਘ ਨੂੰ 411, ਦਰਸ਼ਨ ਸਿੰਘ ਡਾਬਾ ਨੂੰ 390, ਕੁਲਦੀਪ ਕੁਮਾਰ ਸ਼ਰਮਾ ਨੂੰ 383, ਵਿਸ਼ਾਲ ਕੁਮਾਰ ਅਰੋੜਾ ਨੂੰ 344, ਕਰਨੈਲ ਸਿੰਘ ਨੂੰ 340 ਅਤੇ ਆਜ਼ਾਦ ਉਮੀਦਵਾਰ ਰਜਿੰਦਰ ਘਈ ਨੂੰ ਸਭ ਤੋਂ ਘੱਟ 284 ਵੋਟਾਂ ਹਾਸਲ ਹੋਈਆਂ ਹਨ। 5076 ਵੋਟਰਾਂ ਨੇ ਨੋਟਾਂ ਦਾ ਬਟਨ ਦਬਾਇਆ ਹੈ।

Advertisement

Advertisement
Author Image

joginder kumar

View all posts

Advertisement
Advertisement
×