ਅੰਬਾਲਾ ਜ਼ਿਲ੍ਹੇ ’ਚ 30 ਉਮੀਦਵਾਰਾਂ ਦੀਆਂ ਜ਼ਮਾਨਤਾਂ ਜ਼ਬਤ
ਨਿੱਜੀ ਪੱਤਰ ਪ੍ਰੇਰਕ
ਅੰਬਾਲਾ, 9 ਅਕਤੂਬਰ
ਅੰਬਾਲਾ ਜ਼ਿਲ੍ਹੇ ਦੇ ਚਾਰ ਵਿਧਾਨ ਸਭਾ ਹਲਕਿਆਂ ਲਈ ਚੋਣ ਲੜ ਰਹੇ 39 ਉਮੀਦਵਾਰਾਂ ਵਿੱਚੋਂ 30 ਉਮੀਦਵਾਰਾਂ ਦੀ ਜ਼ਮਾਨਤ ਜ਼ਬਤ ਹੋ ਗਈ ਹੈ। ਸਿਰਫ਼ ਨੌਂ ਉਮੀਦਵਾਰ ਹੀ ਆਪਣੀ ਜ਼ਮਾਨਤ ਬਚਾ ਸਕੇ ਹਨ। ਅੰਬਾਲਾ ਛਾਉਣੀ ਤੋਂ ਅਨਿਲ ਵਿੱਜ ਤੇ ਚਿਤਰਾ ਸਰਵਾਰਾ, ਅੰਬਾਲਾ ਸ਼ਹਿਰ ਤੋਂ ਨਿਰਮਲ ਸਿੰਘ ਤੇ ਅਸੀਮ ਗੋਇਲ, ਮੁਲਾਣਾ ਤੋਂ ਪੂਜਾ ਚੌਧਰੀ ਤੇ ਸੰਤੋਸ਼ ਚੌਹਾਨ ਸਾਰਵਾਨ ਅਤੇ ਨਰਾਇਣਗੜ੍ਹ ਤੋਂ ਸ਼ੈਲੀ ਚੌਧਰੀ, ਡਾਕਟਰ ਪਵਨ ਸੈਣੀ ਤੇ ਹਰਬਿਲਾਸ ਸਿੰਘ ਆਪਣੀ ਜ਼ਮਾਨਤ ਬਚਾਉਣ ਵਿੱਚ ਕਾਮਯਾਬ ਹੋ ਗਏ ਹਨ।
ਹਰਿਆਣਾ ਚੋਣਾਂ: ਸੈਣੀ ਸਰਕਾਰ ਦੇ ਨੌਂ ਮੰਤਰੀ ਹਾਰੇ
ਪੰਚਕੂਲਾ (ਪੀਪੀ ਵਰਮਾ): ਭਾਜਪਾ ਦੀ ਰਿਕਾਰਡ ਜਿੱਤ ਦੇ ਬਾਵਜੂਦ ਪਿਛਲੀ ਸਰਕਾਰ ਦੇ ਨੌਂ ਮੰਤਰੀਆਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਹੈ, ਸਿਰਫ਼ ਦੋ ਮੰਤਰੀ ਹੀ ਜਿੱਤੇ। ਇਨ੍ਹਾਂ ਵਿੱਚ ਸੈਣੀ ਕੈਬਨਿਟ ਦੇ ਸਭ ਤੋਂ ਸੀਨੀਅਰ ਖੇਤੀਬਾੜੀ ਮੰਤਰੀ ਕੰਵਰਪਾਲ ਗੁਰਜਰ ਜਗਾਧਰੀ, ਸਿਹਤ ਮੰਤਰੀ ਡਾ. ਕਮਲ ਗੁਪਤਾ ਹਿਸਾਰ, ਬਿਜਲੀ ਮੰਤਰੀ ਰਣਜੀਤ ਚੌਟਾਲਾ ਰਣੀਆ, ਵਿੱਤ ਮੰਤਰੀ ਜੈਪ੍ਰਕਾਸ਼ ਦਲਾਲ ਲੋਹਾਰੂ, ਟਰਾਂਸਪੋਰਟ ਮੰਤਰੀ ਅਸੀਮ ਗੋਇਲ ਅੰਬਾਲਾ, ਕੰਵਰ ਪਾਲ ਜੇਪੀ ਦਲਾਲ ਗਿਆਨ ਚੰਦ ਗੁਪਤਾ, ਨਗਰ ਨਿਗਮ ਮੰਤਰੀ ਸੁਭਾਸ਼ ਸੁਧਾਥਾਨੇਸਰ, ਸਿੰਜਾਈ ਮੰਤਰੀ ਅਭੈ ਸਿੰਘ ਯਾਦਵ, ਨੰਗਲ ਚੌਧਰੀ ਅਤੇ ਖੇਡ ਮੰਤਰੀ ਸੰਜੇ ਸਿੰਘ ਨੂਹ ਵਿਧਾਨ ਸਭਾ ਸੀਟ ਤੋਂ ਚੋਣ ਹਾਰ ਗਏ ਸਨ। ਵਿਧਾਨ ਸਭਾ ਸਪੀਕਰ ਗਿਆਨ ਚੰਦ ਗੁਪਤਾ ਨੂੰ ਪੰਚਕੂਲਾ ਸੀਟ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਸਿਰਫ਼ ਦੋ ਮੰਤਰੀ ਹੀ ਚੋਣ ਜਿੱਤ ਸਕੇ ਹਨ। ਬੱਲਭਗੜ੍ਹ ਸੀਟ ਤੋਂ ਮੂਲਚੰਦ ਸ਼ਰਮਾ ਅਤੇ ਪਾਣੀਪਤ ਦਿਹਾਤੀ ਸੀਟ ਤੋਂ ਮਹੀਪਾਲ ਢਾਂਡਾ ਨੇ ਚੋਣ ਜਿੱਤੀ।