ਅੰਤਰ-ਗਰੁੱਪ ਚੈਂਪੀਅਨਸ਼ਿਪ ’ਚ ਬਾਹਰਾ ’ਵਰਸਿਟੀ ਵਕਨਾਘਾਟ ਜੇਤੂ
ਮਿਹਰ ਸਿੰਘ
ਕੁਰਾਲੀ, 9 ਨਵੰਬਰ
ਰਿਆਤ ਬਾਹਰਾ ਯੂਨੀਵਰਸਿਟੀ ਕੈਂਪਸ ਵਿੱਚ ਦੋ ਰੋਜ਼ਾ ਇੰਟਰ-ਬਾਹਰਾ ਗਰੁੱਪ ਸਪੋਰਟਸ ਚੈਂਪੀਅਨਸ਼ਿਪ-2024 ਕਰਵਾਈ ਗਈ। ਇਸ ਵਿੱਚ ਆਰਬੀਯੂ ਮੁਹਾਲੀ, ਹੁਸ਼ਿਆਰਪੁਰ ਕੈਂਪਸ ਤੇ ਬਾਹਰਾ ਯੂਨੀਵਰਸਿਟੀ ਵਕਨਾਘਾਟ (ਸ਼ਿਮਲਾ) ਦੇ ਵਿਦਿਆਰਥੀਆਂ ਨੇ ਸ਼ਮੂਲੀਅਤ ਕੀਤੀ। ਓਵਰਆਲ ਟਰਾਫੀ ਬਾਹਰਾ ’ਵਰਸਿਟੀ ਵਕਨਾਘਾਟ ਨੇ ਜਿੱਤੀ। ਚੇਅਰਮੈਨ ਗੁਰਵਿੰਦਰ ਸਿੰਘ ਬਾਹਰਾ ਨੇ ਜੇਤੂਆਂ ਨੂੰ ਇਨਾਮ ਵੰਡੇ। ਚੈਂਪੀਅਨਸ਼ਿਪ ਦਾ ਉਦਘਾਟਨ ਆਰਬੀਯੂ ਦੇ ਵਾਈਸ-ਚਾਂਸਲਰ ਡਾ. ਪਰਵਿੰਦਰ ਸਿੰਘ ਨੇ ਕੀਤਾ।
ਟੇਬਲ ਟੈਨਿਸ (ਪੁਰਸ਼) ਮੁਕਾਬਲਿਆਂ ’ਚ ਆਰਬੀਯੂ, ਮੁਹਾਲੀ, ਸ਼ਤਰੰਜ (ਲੜਕੇ) ’ਚ ਆਰਬੀਜੀਆਈ ਹੁਸ਼ਿਆਰਪੁਰ ਜਦੋਂਕਿ ਲੜਕੀਆਂ ’ਚ ਆਰਬੀਯੂ ਮੁਹਾਲੀ ਜੇਤੂ ਰਹੇ। ਰੱਸਾਕਸ਼ੀ ’ਚ ਆਰਬੀਜੀਆਈ ਹੁਸ਼ਿਆਰਪੁਰ ਜਦੋਂਕਿ ਲੜਕੀਆਂ ਦੇ ਵਰਗ ’ਚ ਆਰਬੀਯੂ ਮੁਹਾਲੀ ਜੇਤੂ ਬਣੇ। ਬਾਸਕਟਬਾਲ (ਲੜਕੇ) ਵਿੱਚ ਆਰਬੀਯੂ ਮੁਹਾਲੀ ਤੇ ਲੜਕੀਆਂ ਵਿੱਚ ਬਾਹਰਾ ਯੂਨੀਵਰਸਿਟੀ, ਵਾਲੀਬਾਲ (ਲੜਕੇ) ’ਚ ਆਰਬੀਜੀਆਈ ਹੁਸ਼ਿਆਰਪੁਰ ਤੇ ਲੜਕੀਆਂ ਵਿੱਚ ਬਾਹਰਾ ਯੂਨੀਵਰਸਿਟੀ ਨੇ ਸੋਨੇ ਦਾ ਤਗ਼ਮਾ ਜਿੱਤਿਆ। ਫੁਟਬਾਲ ਟੀਮ (ਲੜਕੇ) ਮੁਕਾਬਲਿਆਂ ਵਿੱਚ ਬਾਹਰਾ ਯੂਨੀਵਰਸਿਟੀ ਨੇ ਸੋਨੇ ਦਾ ਤਗ਼ਮਾ ਜਿੱਤਿਆ। ਇਸ ਵਿੱਚ ਡੀਨ ਡਾ. ਮਨੋਜ ਬਾਲੀ, ਸਪੋਰਟਸ ਅਫ਼ਸਰ ਕੁਲਬੀਰ ਸਿੰਘ ਆਦਿ ਨੇ ਅਹਿਮ ਭੂਮਿਕਾ ਨਿਭਾਈ ਗਈ।