For the best experience, open
https://m.punjabitribuneonline.com
on your mobile browser.
Advertisement

ਤੁੰਗਵਾਲੀ ਤੇ ਚੱਕ ਫ਼ਤਿਹ ਸਿੰਘ ਵਾਲਾ ’ਚ ਜੇਤੂਆਂ ਦੇ ਸਮਰਥਕ ਬਾਗੋਬਾਗ

06:48 AM Oct 17, 2024 IST
ਤੁੰਗਵਾਲੀ ਤੇ ਚੱਕ ਫ਼ਤਿਹ ਸਿੰਘ ਵਾਲਾ ’ਚ ਜੇਤੂਆਂ ਦੇ ਸਮਰਥਕ ਬਾਗੋਬਾਗ
ਪਿੰਡ ਤੁੰਗਵਾਲੀ ਵਿੱਚ ਸਰਪੰਚ ਜੋਗਿੰਦਰ ਬਰਾੜ ਨੂੰ ਵਧਾਈ ਦਿੰਦੇ ਹੋਏ ਲੋਕ।
Advertisement

ਪਵਨ ਗੋਇਲ
ਭੁੱਚੋ ਮੰਡੀ, 16 ਅਕਤੂਬਰ
ਪਿੰਡ ਤੁੰਗਵਾਲੀ ਵਿੱਚ ਜੋਗਿੰਦਰ ਸਿੰਘ ਬਰਾੜ ਨੇ ਸਰਪੰਚੀ ਦੀ ਚੋਣ ਜਿੱਤ ਲਈ ਹੈ। ਉਨ੍ਹਾਂ ਨੇ ਆਪਣੇ ਨੇੜਲੇ ਵਿਰੋਧੀ ਨੂੰ 475 ਵੋਟਾਂ ਨਾਲ ਹਰਾ ਦਿੱਤਾ ਹੈ। ਇਸ ਖੁਸ਼ੀ ਵਿੱਚ ਸਮਰਥਕਾਂ ਨੇ ਗੁਲਾਲ ਖੇਡਿਆ ਅਤੇ ਨੱਚ ਟੱਪ ਕੇ ਜਸ਼ਨ ਮਨਾਏ। ਸਰਪੰਚ ਬਣਨ ’ਤੇ ਨਗਰ ਕੌਂਸਲ ਭੁੱਚੋ ਮੰਡੀ ਦੇ ਪ੍ਰਧਾਨ ਜੋਨੀ ਬਾਸਲ, ਕੌਂਸਲਰ ਪ੍ਰਿੰਸ ਗੋਲਨ, ਅਗਰਵਾਲ ਸਭਾ ਦੇ ਪ੍ਰਧਾਨ ਵਰਿੰਦਰ ਗਰਗ, ਆਪ ਆਗੂ ਸਰਬਜੀਤ ਸਿੰਘ ਮਾਹਲ, ਸੂਬਾਈ ਆਗੂ ਬਲਜਿੰਦਰ ਮਾਹਲ, ਗੋਰਾ ਮਾਹਲ, ਹਰਦੀਪ ਮਾਹਲ, ਰਾਮ ਸਿੰਘ ਮਾਹਲ, ਬਲਵਿੰਦਰ ਸਿੰਘ, ਅਤੇ ਵਿਸ਼ਾਖਾ ਸਿੰਘ ਸਣੇ ਵੱਡੀ ਗਿਣਤੀ ਵਿੱਚ ਸਮਰਥਕਾਂ ਨੇ ਵਧਾਈ ਦਿੱਤੀ। ਇਸੇ ਤਰ੍ਹਾਂ ਪਿੰਡ ਚੱਕ ਫ਼ਤਿਹ ਸਿੰਘ ਵਾਲਾ ਵਿੱਚ ਆਪਣੇ ਵਿਰੋਧੀ ਨੂੰ 615 ਵੋਟਾਂ ਨਾਲ ਹਰਾ ਕੇ ਸਮਾਜ ਸੇਵੀ ਸੁਖਵੀਰ ਸਿੰਘ ਸਿੱਧੂ ਸਰਪੰਚ ਬਣ ਗਏ। ਸਰਪੰਚ ਸੁਖਵੀਰ ਸਿੰਘ ਪੰਜਾਬੀ ਗਾਇਕ ਗੁਰ ਸਿੰਘੂ ਦੇ ਪਿਤਾ ਅਤੇ ਮਾਸਟਰ ਹਰਨੇਕ ਸਿੰਘ ਦੇ ਪੁੱਤਰ ਹਨ। ਇਸ ਖੁਸ਼ੀ ਵਿੱਚ ਸਮਰਥਕਾਂ ਨੇ ਆਤਿਸ਼ਬਾਜ਼ੀ ਕੀਤੀ ਅਤੇ ਗੁਲਾਲ ਖੇਡਿਆ। ਸਰਪੰਚ ਸੁਖਵੀਰ ਸਿੱਧੂ ਨੇ ਕਿਹਾ ਉਹ ਨਿਰਪੱਖ ਅਤੇ ਇਮਾਨਦਾਰੀ ਨਾਲ ਪਿੰਡ ਦਾ ਵਿਕਾਸ ਕਰਨਗੇ।

Advertisement

Advertisement
Advertisement
Author Image

Advertisement