ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਪ੍ਰਮੋਦ ਕੁਮਾਰ ਦੇ ਚੋਣ ਜਿੱਤਣ ’ਤੇ ਬੇਗੋਵਾਲ ਵਾਸੀ ਬਾਗੋ-ਬਾਗ

11:42 AM Jun 16, 2024 IST

ਪੱਤਰ ਪ੍ਰੇਰਕ
ਪਾਇਲ, 15 ਜੂਨ
ਯੂਰਪੀਅਨ ਪਾਰਲੀਮੈਂਟ ਚੋਣਾਂ ਦੌਰਾਨ ਭਾਰਤੀ ਮੂਲ ਦੇ ਪ੍ਰਮੋਦ ਕੁਮਾਰ ਮੈਂਬਰ ਪਾਰਲੀਮੈਂਟ ਚੁਣੇ ਗਏ ਜਿਨ੍ਹਾਂ ਸੀਡੀਯੂ ਵੱਲੋਂ ਚੋਣ ਲੜੀ। ਜਰਮਨ ਵਿੱਚ ਵੱਸਦੇ ਪ੍ਰਮੋਦ ਕੁਮਾਰ ਦੀ ਜਿੱਤ ’ਤੇ ਪਿੰਡ ਬੇਗੋਵਾਲ ਵਿੱਚ ਰਹਿੰਦੇ ਉਨ੍ਹਾਂ ਦੇ ਨਜ਼ਦੀਕੀ ਰਿਸ਼ਤੇਦਾਰ ਤੇ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਰਾਜ ਸਿੰਘ ਬੇਗੋਵਾਲ ਅਤੇ ਕਾਂਗਰਸ ਪਾਰਟੀ ਦੀ ਮਹਿਲਾ ਵਿੰਗ ਦੀ ਜ਼ਿਲ੍ਹਾ ਪ੍ਰਧਾਨ ਸਤਿੰਦਰਦੀਪ ਕੌਰ ਦੀਪੀ ਮਾਂਗਟ ਵੱਲੋਂ ਖੁਸ਼ੀ ਦਾ ਇਜ਼ਹਾਰ ਕਰਦਿਆਂ ਲੱਡੂਆਂ ਨਾਲ ਮੂੰਹ ਮਿੱਠਾ ਕਰਵਾਇਆ ਗਿਆ। ਇਸ ਜਿੱਤ ਦੀ ਖੁਸ਼ੀ ਵਿੱਚ ਉਨ੍ਹਾਂ ਦੇ ਘਰ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗਿਆ ਰਿਹਾ ਕਿਉਂਕਿ ਪ੍ਰਮੋਦ ਕੁਮਾਰ ਰਾਜ ਸਿੰਘ ਬੇਗੋਵਾਲ ਦੇ ਜਵਾਈ ਹਨ ਅਤੇ ਪ੍ਰਧਾਨ ਸਤਿੰਦਰਦੀਪ ਕੌਰ ਦੀਪੀ ਮਾਂਗਟ ਤੇ ਰੁਪਿੰਦਰ ਕੌਰ ਰੂਪ ਦੇ ਜੀਜਾ ਹਨ। ਇਸ ਮੌਕੇ ਸਾਬਕਾ ਵਿਧਾਇਕ ਲਖਵੀਰ ਸਿੰਘ ਲੱਖਾ, ਸਾਬਕਾ ਚੇਅਰਮੈਨ ਬੰਤ ਸਿੰਘ ਦੋਬੁਰਜੀ, ਸੋਨੀ ਬੈਨੀਪਾਲ, ਕੌਂਸਲਰ ਰਾਜਿੰਦਰ ਗਹੀਰ, ਗੁਰਮੇਲ ਸਿੰਘ ਗਿੱਲ ਬੇਰਕਲਾਂ, ਕੌਂਸਲਰ ਹਰਪ੍ਰੀਤ ਸਿੰਘ ਪਾਇਲ, ਚੇਅਰਮੈਨ ਯਾਦਵਿੰਦਰ ਸਿੰਘ ਜੰਡਾਲੀ, ਪ੍ਰਧਾਨ ਗਗਨਦੀਪ ਸਿੰਘ ਲੰਡਾ ਪੁੱਜੇ।

Advertisement

Advertisement
Advertisement