ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਬਾਘਾਪੁਰਾਣਾ: ਮੁੱਖ ਮੰਤਰੀ ਭਗਵੰਤ ਮਾਨ ਟਰੈਫਿਕ ਵਿੱਚ ਫਸੇ

08:52 AM Mar 21, 2024 IST
ਬਾਘਾਪੁਰਾਣਾ ਵਿੱਚ ਲੋਕਾਂ ਦਾ ਪਿਆਰ ਕਬੂਲਦੇ ਹੋਏ ਮੁੱਖ ਮੰਤਰੀ ਭਗਵੰਤ ਸਿੰਘ ਮਾਨ।

ਨਿੱਜੀ ਪੱਤਰ ਪ੍ਰੇਰਕ
ਮੋਗਾ, 20 ਮਾਰਚ
ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਉਨ੍ਹਾਂ ਦਾ ਸੁਰੱਖਿਆ ਕਾਫ਼ਲਾ ਜਲੰਧਰ ਤੋਂ ਬਠਿੰਡਾ ਜਾਂਦਿਆਂ ਅੱਜ ਬਾਘਾਪੁਰਾਣਾ ਸ਼ਹਿਰ ਅੰਦਰ ਟਰੈਫ਼ਿਕ ’ਚ ਫਸ ਗਿਆ। ਇਸ ਦੌਰਾਨ ਵੱਡੀ ਗਿਣਤੀ ਵਿੱਚ ਦੁਕਾਨਦਾਰ ਤੇ ਆਮ ਲੋਕ ਉਨ੍ਹਾਂ ਦੀ ਗੱਡੀ ਕੋਲ ਪਹੁੰਚ ਗਏ। ਮੁੱਖ ਮੰਤਰੀ ਨੂੰ ਲੋਕਾਂ ਦਾ ਸਵਾਗਤ ਕਬੂਲਣ ਲਈ ਗੱਡੀ ਤੋਂ ਬਾਹਰ ਆਉਣਾ ਪਿਆ। ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ਾਇਰਾਨਾ ਅੰਦਾਜ਼ ਵਿਚ ਕਿਹਾ, ‘‘ਮਾਲੀ ਦਾ ਕੰਮ ਪਾਣੀ ਦੇਣਾ, ਭਰ-ਭਰ ਮਸ਼ਕਾਂ ਪਾਵੇ, ਮਾਲਕ ਦਾ ਕੰਮ ਫ਼ਲ-ਫੁੱਲ ਲਾਉਣਾ ਲਾਵੇ ਜਾਂ ਨਾ ਲਾਵੇ।’’ ਉਨ੍ਹਾਂ ਕਿਹਾ ਕਿ ਆਪਣੇ ਪੰਜਾਬ ਵਿਚ ਘੁੰਮ ਰਿਹਾ ਹਾਂ। ਲੋਕ ਸ਼ਕਤੀ ਸਭ ਤੋਂ ਉਤਮ ਹੈ, ਮੈਨੂੰ ਲੋਕਾਂ ਨੇ ਮੁੱਖ ਮੰਤਰੀ ਬਣਾਇਆ ਤੇ ਉਹ ਲੋਕਾਂ ਦੇ ਹੀ ਹਨ। ਉਨ੍ਹਾਂ ਦੀ ਅਗਵਾਈ ਹੇਠ ਸਰਕਾਰ ਵੱਲੋਂ ਦੋ ਸਾਲ ਦੇ ਕੰਮ ਚੰਗੇ ਲੱਗਣਗੇ ਤਾਂ ਲੋਕ ਸੂਬੇ ਦੀ ਤਰੱਕੀ ਤੇ ਖੁਸ਼ਹਾਲੀ ਲਈ ‘ਆਪ’ ਉਮੀਦਵਾਰਾਂ ਨੂੰ ਜਿਤਾ ਕਿ ਲੋਕ ਸਭਾ ਵਿਚ ਭੇਜਣਗੇ। ਉਨ੍ਹਾਂ ਕਿਹਾ ਕਿ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕੀਤੇ ਗਏ ਸਾਰੇ ਵਾਅਦਿਆਂ ਨੂੰ ਉਨ੍ਹਾਂ ਵੱਲੋਂ ਇਕ ਤੋਂ ਬਾਅਦ ਇਕ ਪੂਰੇ ਕੀਤਾ ਜਾ ਰਿਹਾ ਹੈ।

Advertisement

ਕਿਤਾਬਾਂ ਦੀ ਦੁਕਾਨ ’ਤੇ ਅਚਾਨਕ ਰੁਕੇ ਮੁੱਖ ਮੰਤਰੀ

ਬਾਘਾ ਪੁਰਾਣਾ (ਪੱਤਰ ਪ੍ਰੇਰਕ):  ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅੱਜ ਜਦੋਂ ਇੱਥੋਂ ਬਾਘਾਪੁਰਾਣਾ ਕਸਬੇ ’ਚੋਂ ਲੰਘ ਰਹੇ ਸਨ ਤਾਂ ਉਹ ਇਥੋਂ ਦੀ ‘ਗੇਂਦੇ ਦੀ ਹੱਟੀ’ ਨਾਮੀ ਇੱਕ ਕਿਤਾਬਾਂ ਦੀ ਦੁਕਾਨ ਉੱਪਰ ਰੁਕ ਗਏ। ਉਨ੍ਹਾਂ ਨੇ ਦੁਕਾਨ ਦੇ ਮਾਲਕਾਂ ਸੁਕੇਸ਼ ਗਰਗ ਅਤੇ ਰਮਨ ਰੰਮੀ ਨਾਲ ਬਾਘਾ ਪੁਰਾਣਾ ਦੇ ਸਰਕਾਰੀ ਅਤੇ ਨਿੱਜੀ ਸਕੂਲਾਂ ਬਾਰੇ ਪੁੱਛਿਆ। ਉਨ੍ਹਾਂ ਸਕੂਲਾਂ ਦੀ ਪੜ੍ਹਾਈ ਅਤੇ ਹੋਰਨਾਂ ਪ੍ਰਬੰਧਾਂ ਬਾਰੇ ਜਾਣਕਾਰੀ ਲਈ। ਦੁਕਾਨ ਮਾਲਕ ਨੇ ਮੁੱਖ ਮੰਤਰੀ ਨੂੰ ਸਕੂਲੀ ਪੜ੍ਹਾਈ ਅਤੇ ਹੋਰ ਪ੍ਰਬੰਧਾਂ ਬਾਰੇ ਸੰਤੁਸ਼ਟੀਪੂਰਵਕ ਦੱਸਿਆ। ਕਿਤਾਬਾਂ ਵਾਲੀ ਦੁਕਾਨ ਉੱਪਰ ਰੁਕਣ ਦਾ ਕਾਰਨ ਸ਼ਾਇਦ ਇਹੀ ਹੈ ਕਿ ਸਕੂਲਾਂ ਦੇ ਬੱਚਿਆਂ, ਅਧਿਆਪਕਾਂ ਅਤੇ ਬੱਚਿਆਂ ਦੇ ਮਾਪਿਆਂ ਦਾ ਕਿਤਾਬਾਂ ਵਿਕਰੇਤਾਵਾਂ ਨਾਲ ਸਿੱਧਾ ਰਾਬਤਾ ਹੁੰਦਾ ਤੇ ਉਹ ਸਕੂਲੀ ਪੜ੍ਹਾਈ ਅਤੇ ਪ੍ਰਬੰਧਾਂ ਬਾਰੇ ਪੂਰੀ ਜਾਣਕਾਰੀ ਰੱਖਦੇ ਹਨ।

ਮੁੱਖ ਮੰਤਰੀ ਦੀ ਬਠਿੰਡਾ ਵਿੱਚ ‘ਚੁੱਪ-ਚਪੀਤੇ’ ਆਮਦ

ਬਠਿੰਡਾ (ਨਿੱਜੀ ਪੱਤਰ ਪ੍ਰੇਰਕ): ਮੁੱਖ ਮੰਤਰੀ ਭਗਵੰਤ ਮਾਨ ਸ਼ਾਮ ਸਮੇਂ ਇਥੇ ਇਕ ਹੋਟਲ ਵਿੱਚ ਪਹੁੰਚੇ। ਸੂਤਰਾਂ ਅਨੁਸਾਰ ਉਹ ਰਾਤ ਨੂੰ ਹੋਟਲ ਵਿਚ ਹੀ ਵਿਸ਼ਰਾਮ ਕਰਨਗੇ। ਜਾਣਕਾਰੀ ਅਨੁਸਾਰ ਮੁੱਖ ਮੰਤਰੀ ਸ਼ਾਮ ਕਰੀਬ ਸਾਢੇ ਪੰਜ ਵਜੇ ਇਥੋਂ ਦੇ ਇੱਕ ਹੋਟਲ ਪੁੱਜੇ। ਚੋਣ ਜ਼ਾਬਤਾ ਲੱਗਾ ਹੋਣ ਕਰਕੇ ਇਸ ਮੌਕੇ ਕੋਈ ਵੀ ਪ੍ਰਸ਼ਾਸਨਿਕ ਅਧਿਕਾਰੀ ਉਥੇ ਹਾਜ਼ਰ ਨਹੀਂ ਸੀ। ਉਨ੍ਹਾਂ ਦੇ ਆਸ-ਪਾਸ ਸਿਰਫ ਸੁਰੱਖਿਆ ਜਵਾਨ ਹੀ ਮੌਜੂਦ ਸਨ। ਪੁਲੀਸ ਵੱਲੋਂ ਪੁਖ਼ਤਾ ਸੁਰੱਖਿਆ ਪ੍ਰਬੰਧ ਕੀਤੇ ਹੋਏ ਸਨ। ਮੁੱਖ ਮੰਤਰੀ ਦੀ ਬਠਿੰਡਾ ਆਮਦ ਬਾਰੇ ਕੋਈ ਜਾਣਕਾਰੀ ਨਹੀਂ ਮਿਲ ਸਕੀ।

Advertisement

Advertisement