For the best experience, open
https://m.punjabitribuneonline.com
on your mobile browser.
Advertisement

ਬਾਫਟਾ: ਸਾੜੀ ਪਹਿਨ ਕੇ ਪੁੱਜੀ ਦੀਪਿਕਾ ਨੇ ਮਹਿਫ਼ਲ ਲੁੱਟੀ

06:58 AM Feb 20, 2024 IST
ਬਾਫਟਾ  ਸਾੜੀ ਪਹਿਨ ਕੇ ਪੁੱਜੀ ਦੀਪਿਕਾ ਨੇ ਮਹਿਫ਼ਲ ਲੁੱਟੀ
Advertisement

ਲੰਡਨ: 77ਵੇਂ ਬ੍ਰਿਟਿਸ਼ ਅਕੈਡਮੀ ਫਿਲਮ ਐਵਾਰਡਜ਼ (ਬਾਫਟਾ) ਵਿੱਚ ਅਦਾਕਾਰਾ ਦੀਪਿਕਾ ਪਾਦੂਕੋਨ ਪੇਸ਼ਕਾਰ ਵਜੋਂ ਸ਼ਾਮਲ ਹੋਈ। ਉਸ ਨੇ ਚਮਕਦਾਰ ਸਾੜੀ ਪਾ ਕੇ ਸਰਵੋਤਮ ਅਦਾਕਾਰਾਂ ਨੂੰ ਇਨਾਮ ਦਿੱਤੇ। ਇਸ ਸਮਾਗਮ ਵਿਚ ਦੀਪਿਕਾ ਨੇ ਦੇਸੀ ਅੰਦਾਜ਼ ਵਿਚ ਮਹਿਫ਼ਲ ਆਪਣੇ ਨਾਂ ਕੀਤੀ। ਉਸ ਨੇ ਫਿਲਮ ਨਿਰਮਾਤਾ ਜੌਨਾਥਨ ਗਲੇਜ਼ਰ ਨੂੰ ਸਰਵੋਤਮ ਫਿਲਮ ‘ਨਾਟ ਇਨ ਇੰਗਲਿਸ਼ ਲੈਂਗੂਏਜ’ ਲਈ ਐਵਾਰਡ ਦਿੱਤਾ। 38 ਸਾਲਾ ਅਦਾਕਾਰਾ ਨੇ ਬਾਫਟਾ ਐਵਾਰਡਜ਼ ਦੀਆਂ ਤਸਵੀਰਾਂ ਆਪਣੇ ਇੰਸਟਾਗ੍ਰਾਮ ਖਾਤੇ ’ਤੇ ਸਾਂਝੀਆਂ ਕੀਤੀਆਂ ਹਨ ਜਿਨ੍ਹਾਂ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਗਿਆ। ਇਸ ਸਮਾਗਮ ਵਿਚ ਪੇਸ਼ਕਾਰ ਦੀ ਭੂਮਿਕਾ ਨਿਭਾਉਣ ਕਾਰਨ ਪ੍ਰਸ਼ੰਸਕਾਂ ਨੇ ਉਸ ਦੀ ਹੌਸਲਾ ਅਫਜ਼ਾਈ ਵੀ ਕੀਤੀ ਹੈ। ਦੀਪਿਕਾ ਆਖਰੀ ਵਾਰ ਹਿੰਦੀ ਫਿਲਮ ‘ਫਾਈਟਰ’ ਵਿਚ ਨਜ਼ਰ ਆਈ ਸੀ। ਦੀਪਿਕਾ ਨੇ ਪਿਛਲੇ ਸਾਲ ਆਸਕਰ ਵਿਚ ‘ਨਾਟੂ ਨਾਟੂ’ ਦੀ ਪੇਸ਼ਕਾਰੀ ਵੀ ਕੀਤੀ ਸੀ। ਇਸ ਦੌਰਾਨ ਉਸ ਨੇ ਸੱਬਿਆਸਾਚੀ ਮੁਖਰਜੀ ਵੱਲੋਂ ਤਿਆਰ ਸਾੜੀ ਤੇ ਗਹਿਣੇ ਪਹਿਨੇ ਹੋਏ ਸਨ। ਬਾਫਟਾ ਐਵਾਰਡਜ਼ ਵਿਚ ਕ੍ਰਿਸਟੋਫਰ ਨੋਲਨ ਦੀ ‘ਓਪਨਹਾਈਮਰ’ ਨੇ ਕਈ ਐਵਾਰਡ ਜਿੱਤੇ। ਇਸ ਫਿਲਮ ਲਈ ਨੋਲਨ ਨੂੰ ਸਰਵੋਤਮ ਨਿਰਦੇਸ਼ਕ, ਮੁੱਖ ਅਦਾਕਾਰ ਦਾ ਖਿਤਾਬ ਸਿਲੀਅਨ ਮਰਫੀ ਤੇ ਸਹਾਇਕ ਅਦਾਕਾਰ ਦਾ ਖਿਤਾਬ ਰੌਬਰਟ ਡਾਊਨੀ ਜੂਨੀਅਰ ਨੂੰ ਦਿੱਤਾ ਗਿਆ। ਐਮਾ ਸਟੋਨ ਨੂੰ ‘ਪੂਅਰ ਥਿੰਗਜ਼’ ਵਿੱਚ ਭੂਮਿਕਾ ਲਈ ਮੁੱਖ ਅਦਾਕਾਰਾ ਦਾ ਐਵਾਰਡ ਮਿਲਿਆ। ਉਸ ਨੇ ਸਰਵੋਤਮ ਮੇਕਅੱਪ, ਡਿਜ਼ਾਈਨ, ਪਹਿਰਾਵਾ ਅਤੇ ਵਿਸ਼ੇਸ਼ ਵਿਜ਼ੂਅਲ ਇਫੈਕਟਸ ਲਈ ਵੀ ਟਰਾਫੀਆਂ ਜਿੱਤੀਆਂ। ਇਸ ਮੌਕੇ ਦੀਪਿਕਾ ਤੋਂ ਇਲਾਵਾ ਡੇਵਿਡ ਬੈਕਹਮ, ਗਾਇਕਾ ਦੁਆ ਲਿਪਾ, ਕੇਟ ਬਲੈਂਚੇਟ, ਹਿਊਗ ਗ੍ਰਾਂਟ ਅਤੇ ਲਿਲੀ ਕੋਲਿਨਸ ਪੇਸ਼ਕਾਰ ਵਜੋਂ ਸ਼ਾਮਲ ਹੋਏ। -ਪੀਟੀਆਈ

Advertisement

Advertisement
Author Image

joginder kumar

View all posts

Advertisement
Advertisement
×