For the best experience, open
https://m.punjabitribuneonline.com
on your mobile browser.
Advertisement

ਬੈਡਮਿੰਟਨ: ਯਥਿਰਾਜ, ਪ੍ਰਮੋਦ ਤੇ ਕ੍ਰਿਸ਼ਨ ਨੇ ਸੋਨਾ ਜਿੱਤਿਆ

08:57 AM Feb 26, 2024 IST
ਬੈਡਮਿੰਟਨ  ਯਥਿਰਾਜ  ਪ੍ਰਮੋਦ ਤੇ ਕ੍ਰਿਸ਼ਨ ਨੇ ਸੋਨਾ ਜਿੱਤਿਆ
Advertisement

ਪਟਾਯਾ (ਥਾਈਲੈਂਡ): ਭਾਰਤ ਦੇ ਸੁਹਾਸ ਯਥਿਰਾਜ, ਪ੍ਰਮੋਦ ਭਗਤ ਅਤੇ ਕ੍ਰਿਸ਼ਨ ਨਾਗਰ ਨੇ ਅੱਜ ਇੱਥੇ ਪੈਰਾ ਬੈਡਮਿੰਟਨ ਵਿਸ਼ਵ ਚੈਂਪੀਅਨਸ਼ਿਪ ਦੇ ਕ੍ਰਮਵਾਰ ਪੁਰਸ਼ ਸਿੰਗਲਜ਼ ਐੱਸਐੱਲ 4, ਐੱਸਐੱਲ 3 ਅਤੇ ਐੱਸਐੱਚ 6 ਮੁਕਾਬਲਿਆਂ ਵਿੱਚ ਸੋਨ ਤਗ਼ਮੇ ਜਿੱਤੇ। ਪੈਰਾ ਓਲੰਪਿਕ ਚਾਂਦੀ ਤਗ਼ਮਾ ਜੇਤੂ ਦੁਨੀਆ ਦੇ ਤੀਜੇ ਨੰਬਰ ਦੇ ਖਿਡਾਰੀ ਯਥਿਰਾਜ ਨੇ ਐੱਸਐੱਲ 4 (ਸਰੀਰ ਦੇ ਹੇਠਲੇ ਅੰਗਾਂ ਵਿੱਚ ਮਾਮੂਲੀ ਸਮੱਸਿਆ) ਫਾਈਨਲ ਵਿੱਚ ਇੰਡੋਨੇਸ਼ੀਆ ਦੇ ਫਰੈਡੀ ਸੇਤਿਯਾਵਾਨ ਨੂੰ 21-18, 21-18 ਨਾਲ ਹਰਾ ਕੇ ਆਪਣਾ ਵਿਸ਼ਵ ਖਿਤਾਬ ਜਿੱਤਿਆ। ਚੀਨ ਵਿੱਚ ਪੈਰਾ ਏਸ਼ਿਆਈ ਖੇਡਾਂ ’ਚ ਇੱਕ ਸੋਨ ਅਤੇ ਦੋ ਕਾਂਸੇ ਦੇ ਤਗ਼ਮੇ ਜਿੱਤਣ ਵਾਲੇ ਭਗਤ ਨੇ ਐੱਸਐੱਲ 3 (ਸਰੀਰ ਦੇ ਹੇਠਲੇ ਅੰਗਾਂ ਵਿੱਚ ਵੱਧ ਸਮੱਸਿਆ) ਫਾਈਨਲ ਵਿੱਚ ਇੰਗਲੈਂਡ ਦੇ ਡੇਨੀਯਲ ਬੇਥੇਲ ਨੂੰ 14-21, 21-15, 21-14 ਨਾਲ ਹਰਾਇਆ। ਪੈਰਾ ਓਲੰਪਿਕ ਸੋਨ ਤਗ਼ਮਾ ਜੇਤੂ 35 ਸਾਲਾ ਭਗਤ ਨੇ ਇਸ ਤਰ੍ਹਾਂ 2015 ਵਿੱਚ ਸਟੋਕ ਮੈਂਡਵਿਲੇ ਅਤੇ 2019 ਵਿੱਚ ਬਾਸੇਲ ਮਗਰੋਂ ਇਸ ਖਿਤਾਬ ਦੀ ਹੈਟਰਿਕ ਪੂਰੀ ਕੀਤੀ। ਐੱਸਐੱਚ 6 (ਘੱਟ ਲੰਬਾਈ) ਸ਼੍ਰੇਣੀ ਵਿੱਚ ਪੈਰਾਓਲੰਪਿਕ ਸੋਨ ਤਗ਼ਮਾ ਜੇਤੂ ਕ੍ਰਿਸ਼ਨ ਨਾਗਰ ਵੀ ਪੁਰਸ਼ ਸਿੰਗਲਜ਼ ਫਾਈਨਲ ’ਚ ਚੀਨ ਦੇ ਲਿਨ ਨੇਲੀ ’ਤੇ 22-20, 22-20 ਨਾਲ ਜਿੱਤ ਹਾਸਲ ਕਰਕੇ ਚੈਂਪੀਅਨ ਬਣੇ। -ਪੀਟੀਆਈ

Advertisement

Advertisement
Advertisement
Author Image

Advertisement