For the best experience, open
https://m.punjabitribuneonline.com
on your mobile browser.
Advertisement

ਬੈਡਮਿੰਟਨ: ਤ੍ਰੀਸ਼ਾ-ਗਾਇਤਰੀ ਦੀ ਜੋੜੀ ਸੈਮੀਫਾਈਨਲ ’ਚ ਹਾਰੀ

07:45 AM Sep 29, 2024 IST
ਬੈਡਮਿੰਟਨ  ਤ੍ਰੀਸ਼ਾ ਗਾਇਤਰੀ ਦੀ ਜੋੜੀ ਸੈਮੀਫਾਈਨਲ ’ਚ ਹਾਰੀ
Advertisement

ਮਕਾਊ, 28 ਸਤੰਬਰ
ਤ੍ਰੀਸ਼ਾ ਜੌਲੀ ਅਤੇ ਗਾਇਤਰੀ ਗੋਪੀਚੰਦ ਦੀ ਮਹਿਲਾ ਡਬਲਜ਼ ਜੋੜੀ ਨੂੰ ਅੱਜੇ ਇੱਥੇ ਸੈਮੀਫਾਈਨਲ ਵਿੱਚ ਸੀਹ ਪੇਈ ਸ਼ੈਨ ਅਤੇ ਹੁੰਗ ਐੱਨ-ਜ਼ੂ ਦੀ ਚੀਨੀ ਤਾਇਪੇ ਦੀ ਜੋੜੀ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ, ਜਿਸ ਕਾਰਨ ਮਕਾਊ ਓਪਨ ਸੁਪਰ 300 ਬੈਡਮਿੰਟਨ ਟੂਰਨਾਮੈਂਟ ਵਿੱਚ ਭਾਰਤੀ ਚੁਣੌਤੀ ਸਮਾਪਤ ਹੋ ਗਈ ਹੈ। ਤੀਜਾ ਦਰਜਾ ਪ੍ਰਾਪਤ ਭਾਰਤੀ ਜੋੜੀ ਨੂੰ ਸਖ਼ਤ ਚੁਣੌਤੀ ਪੇਸ਼ ਕਰਨ ਦੇ ਬਾਵਜੂਦ ਚੀਨੀ ਤਾਇਪੇ ਦੀ ਦੁਨੀਆ ਦੀ 54ਵੇਂ ਨੰਬਰ ਦੀ ਜੋੜੀ ਖ਼ਿਲਾਫ਼ ਤਿੰਨ ਗੇਮ ’ਚ 17-21, 21-16, 10-21 ਨਾਲ ਹਾਰ ਝੱਲਣੀ ਪਈ। ਦੁਨੀਆ ਦੀ 23ਵੇਂ ਨੰਬਰ ਦੀ ਜੋੜੀ ਤ੍ਰੀਸ਼ਾ ਅਤੇ ਗਾਇਤਰੀ ਦੀ ਚੀਨੀ ਤਾਇਪੇ ਦੀ ਜੋੜੀ ਖ਼ਿਲਾਫ਼ ਇਸ ਸਾਲ ਇਹ ਤੀਜੀ ਹਾਰ ਹੈ। ਸੀਹ ਅਤੇ ਹੁੰਗ ਨੇ ਚੰਗੀ ਸ਼ੁਰੂਆਤ ਕਰਦਿਆਂ 8-5 ਨਾਲ ਲੀਡ ਬਣਾਈ ਅਤੇ ਫਿਰ ਲਗਾਤਾਰ ਪੰਜ ਅੰਕ ਨਾਲ 13-8 ਨਾਲ ਅੱਗੇ ਹੋ ਗਈ। ਭਾਰਤੀ ਜੋੜੀ ਨੇ ਵਾਪਸੀ ਕਰਦਿਆਂ ਸਕੋਰ 15-15 ਕੀਤਾ ਪਰ ਚੀਨੀ ਤਾਇਪੇ ਦੀ ਜੋੜੀ ਨੇ ਇਸ ਮਗਰੋਂ ਬਿਹਤਰ ਖੇਡ ਦਿਖਾਉਂਦਿਆਂ ਪਹਿਲੀ ਗੇਮ ਜਿੱਤ ਲਈ। ਦੂਜੀ ਗੇਮ ਵਿੱਚ ਦੋਵੇਂ ਜੋੜੀਆਂ ਦਰਮਿਆਨ ਸਖ਼ਤ ਟੱਕਰ ਦੇਖਣ ਨੂੰ ਮਿਲੀ। ਤ੍ਰੀਸ਼ਾ ਅਤੇ ਗਾਇਤਰੀ ਬਰੇਕ ਤੱਕ 11-10 ਦੇ ਮਾਮੂਲੀ ਫਰਕ ਨਾਲ ਅੱਗੇ ਸੀ। ਭਾਰਤੀ ਜੋੜੀ ਨੇ ਇਸ ਮਗਰੋਂ ਲੀਡ 17-12 ਕੀਤੀ ਅਤੇ ਫਿਰ ਗੇਮ ਜਿੱਤ ਕੇ ਮੁਕਾਬਲੇ ਨੂੰ ਤੀਜੇ ਅਤੇ ਫ਼ੈਸਲਾਕੁੰਨ ਗੇਮ ਤੱਕ ਖਿੱਚਿਆ। ਸਹੀ ਅਤੇ ਹੁੰਗ ਨੇ ਤੀਜੀ ਤੇ ਆਖ਼ਰੀ ਗੇਮ ਵਿੱਚ ਸ਼ਾਨਦਾਰ ਸ਼ੁਰੂਆਤ ਕਰਦਿਆਂ 14-2 ਦੀ ਵੱਡੀ ਲੀਡ ਬਣਾਈ ਤੇ ਫਿਰ ਸੌਖਿਆਂ ਹੀ ਮੈਚ ਜਿੱਤ ਲਿਆ। -ਪੀਟੀਆਈ

Advertisement

Advertisement
Advertisement
Author Image

sukhwinder singh

View all posts

Advertisement