ਬੈਡਮਿੰਟਨ: ਸ੍ਰੀਕਾਂਤ ਸਵਿਸ ਓਪਨ ’ਚੋਂ ਬਾਹਰ
07:07 AM Mar 25, 2024 IST
Advertisement
ਬਾਸੇਲ: ਭਾਰਤ ਦੇ ਸਟਾਰ ਖਿਡਾਰੀ ਕਿਦਾਂਬੀ ਸ੍ਰੀਕਾਂਤ ਦੀ ਸਵਿਸ ਓਪਨ ਸਪੁਪਰ 300 ਬੈਡਮਿੰਟਨ ਟੂਰਨਾਮੈਂਟ ਵਿੱਚ ਜਿੱਤ ਦੀ ਲੈਅ ਇੱਥੇ ਚੀਨੀ ਤਾਇਪੇ ਦੇ ਲਿਨ ਚੁਨ ਯੀ ਤੋਂ ਸੈਮੀਫਾਈਨਲ ’ਚ ਮਿਲੀ ਹਾਰ ਮਗਰੋਂ ਖ਼ਤਮ ਹੋ ਗਈ। ਸਾਬਕਾ ਨੰਬਰ ਇੱਕ ਖਿਡਾਰੀ ਸ੍ਰੀਕਾਂਤ ਇੱਕ ਗੇਮ ਦੀ ਲੀਡ ਦੇ ਬਾਵਜੂਦ ਸ਼ਨਿਚਰਵਾਰ ਰਾਤ ਇੱਕ ਘੰਟਾ ਪੰਜ ਮਿੰਟ ਤੱਕ ਚੱਲੇ ਆਖ਼ਰੀ ਚਾਰ ਮੁਕਾਬਲੇ ਵਿੱਚ ਲਿਨ ਚੁਨ ਯੀ ਤੋਂ 21-15, 9-21, 18-21 ਨਾਲ ਹਾਰ ਗਿਆ। ਇਸ ਹਾਰ ਨਾਲ 2,10,000 ਡਾਲਰ ਰਾਸ਼ੀ ਦੇ ਟੂਰਨਾਮੈਂਟ ਵਿੱਚ ਭਾਰਤੀ ਚੁਣੌਤੀ ਵੀ ਖ਼ਤਮ ਹੋ ਗਈ। ਸ੍ਰੀਕਾਂਤ 16 ਮਹੀਨਿਆਂ ਵਿੱਚ ਪਹਿਲੀ ਵਾਰ ਸੈਮੀਫਾਈਨਲ ’ਚ ਪੁੱਜਿਆ ਸੀ। ਉਹ 2022 ਨਵੰਬਰ ਵਿੱਚ ਹਾਇਲੋ ਓਪਨ ’ਚ ਆਖ਼ਰੀ ਚਾਰ ਵਿੱਚ ਪੁੱਜਿਆ ਸੀ। -ਪੀਟੀਆਈ
Advertisement
Advertisement
Advertisement