ਬੈਡਮਿੰਟਨ: ਸ੍ਰੀਕਾਂਤ ਥਾਈਲੈਂਡ ਮਾਸਟਰਜ਼ ਦੇ ਦੂਜੇ ਗੇੜ ’ਚ
05:54 AM Jan 30, 2025 IST
Advertisement
ਪਾਤੁਮਵਾਨ (ਥਾਈਲੈਂਡ):
Advertisement
ਬੈਡਮਿੰਟਨ ਖਿਡਾਰੀ ਕਿਦਾਂਬੀ ਸ੍ਰੀਕਾਂਤ ਨੇ ਅੱਜ ਇੱਥੇ ਦਾਨਿਲ ਦੁਬੋਵੇਂਕੋ ’ਤੇ ਜਿੱਤ ਦਰਜ ਕਰਕੇ ਥਾਈਲੈਂਡ ਮਾਸਟਰਜ਼ ਬੀਡਬਲਿਊਐੱਫ ਸੁਪਰ 300 ਟੂਰਨਾਮੈਂਟ ਦੇ ਦੂਜੇ ਗੇੜ ਵਿੱਚ ਜਗ੍ਹਾ ਬਣਾ ਲਈ ਹੈ। ਸ੍ਰੀਕਾਂਤ ਨੇ ਪੁਰਸ਼ ਸਿੰਗਲਜ਼ ਦੇ ਪਹਿਲੇ ਗੇੜ ਵਿੱਚ ਇਜ਼ਰਾਇਲੀ ਖਿਡਾਰੀ ਨੂੰ 21-13, 21-18 ਨਾਲ ਹਰਾਇਆ। ਹੁਣ ਸ੍ਰੀਕਾਂਤ ਦਾ ਸਾਹਮਣਾ ਹਾਂਗਕਾਂਗ ਦੇ ਜੇਸਨ ਗੁਣਾਵਾਨ ਨਾਲ ਹੋਵੇਗਾ। ਪੁਰਸ਼ ਸਿੰਗਲਜ਼ ਵਿੱਚ ਹੋਰ ਭਾਰਤੀਆਂ ਵਿੱਚ ਐੱਸਐੱਸਐੱਮ ਸੁਬਰਾਮਨੀਅਨ ਨੇ ਮਲੇਸ਼ੀਆ ਦੇ ਜੂਨ ਵੇਈ ਚੀਮ ਨੂੰ 15-21, 21-15, 21-19 ਨਾਲ ਹਰਾਇਆ। ਉਧਰ ਰੋਹਨ ਕਪੂਰ ਅਤੇ ਰੁਤਵਿਕਾ ਸ਼ਿਵਾਨੀ ਗਾਡੇ ਦੀ ਮਿਕਸਡ ਡਬਲਜ਼ ਜੋੜੀ ਨੇ ਥਾਈਲੈਂਡ ਦੀ ਜੋੜੀ ਨੂੰ 21-8, 21-16 ਨਾਲ ਹਰਾ ਕੇ ਦੂਜੇ ਗੇੜ ਵਿੱਚ ਜਗ੍ਹਾ ਬਣਾਈ ਹੈ। -ਪੀਟੀਆਈ
Advertisement
Advertisement