ਬੈਡਮਿੰੰਟਨ: ਪ੍ਰਣੌਏ ਦੀ ਜੇਤੂ ਸ਼ੁਰੂਆਤ
10:03 PM Jul 28, 2024 IST
Advertisement
ਪੈਰਿਸ, 28 ਜੁਲਾਈ
ਭਾਰਤੀ ਬੈਡਮਿੰਟਨ ਖਿਡਾਰੀ ਐੱਚਐੱਸ ਪ੍ਰਣੌਏ ਨੇ ਅੱਜ ਇੱਥੇ ਪੈਰਿਸ ਓਲੰਪਿਕ ਦੇ ਪੁਰਸ਼ ਸਿੰਗਲਜ਼ ਮੁਕਾਬਲੇ ਵਿੱਚ ਜਰਮਨੀ ਦੇ ਫੈਬੀਆਨ ਰੋਥ ਨੂੰ ਹਰਾ ਕੇ ਜੇਤੂ ਸ਼ੁਰੂਆਤ ਕੀਤੀ। ਵਿਸ਼ਵ ਰੈਂਕਿੰਗ ’ਚ 12ਵੇਂ ਸਥਾਨ ’ਤੇ ਕਾਬਜ਼ ਪ੍ਰਣੌਏ ਨੇ 45 ਮਿੰਟ ਤੱਕ ਚੱਲਿਆ ਇਹ ਮੈਚ 12-18, 21-12 ਨਾਲ ਜਿੱਤ ਲਿਆ। ਜਰਮਨ ਖਿਡਾਰੀ ਨੇ ਸ਼ੁਰੂਆਤੀ ਗੇਮ ’ਚ ਪ੍ਰਣੌਏ ਨੂੰ ਸਖ਼ਤ ਟੱਕਰ ਦਿੱਤੀ ਪਰ ਦੂਜੀ ਗੇਮ ’ਚ ਭਾਰਤੀ ਖਿਡਾਰੀ ਨੇ ਲੈਅ ਹਾਸਲ ਕੀਤੀ ਅਤੇ ਆਸਾਨੀ ਨਾਲ ਮੈਚ ਜਿੱਤ ਲਿਆ। -ਪੀਟੀਆਈ
Advertisement
Advertisement
Advertisement