For the best experience, open
https://m.punjabitribuneonline.com
on your mobile browser.
Advertisement

ਬੈਡਮਿੰਟਨ: ਸਿੰਧੂ ਤੇ ਸੇਨ ਕੈਨੇਡਾ ਓਪਨ ਦੇ ਸੈਮੀਫਾਈਨਲਵਿੱਚ

09:05 AM Jul 09, 2023 IST
ਬੈਡਮਿੰਟਨ  ਸਿੰਧੂ ਤੇ ਸੇਨ ਕੈਨੇਡਾ ਓਪਨ ਦੇ ਸੈਮੀਫਾਈਨਲਵਿੱਚ
Advertisement

ਕੈਲਗਰੀ: ਰਾਸ਼ਟਰਮੰਡਲ ਖੇਡਾਂ ਦੇ ਚੈਂਪੀਅਨ ਪੀਵੀ ਸਿੰਧੂ ਅਤੇ ਲਕਸ਼ੈ ਸੇਨ ਆਪਣੀ ਵਿਰੋਧੀ ਟੀਮ ਨੂੰ ਪਛਾੜਦਿਆਂ ਇੱਥੇ ਕੈਨੇਡਾ ਓਪਨ ਸੁਪਰ 500 ਬੈਡਮਿੰਟਨ ਟੂਰਨਾਮੈਂਟ ਦੇ ਸੈਮੀਫਾਈਨਲ ’ਚ ਦਾਖ਼ਲ ਹੋ ਗਏ। ਓਲੰਪਿਕ ਵਿੱਚ ਦੋ ਤਗ਼ਮੇ ਜਿੱਤਣ ਵਾਲੀ ਸਿੰਧੂ ਨੇ ਸ਼ੁੱਕਰਵਾਰ ਰਾਤ ਸਮੇਂ ਖੇਡੇ ਗਏ ਮਹਿਲਾ ਸਿੰਗਲਜ਼ ਦੇ ਕੁਆਰਟਰਫਾਈਨਲ ਵਿੱਚ ਫੈਂਗ ਜੀ ਨੂੰ ਸੌਖਿਆਂ ਹੀ 21-13, 21-7 ਨਾਲ ਹਰਾਇਆ। ਇਹ ਇਸ ਖਿਡਾਰਨ ਖ਼ਿਲਾਫ਼ ਉਸ ਦੀ ਮੁਕਾਬਲਿਆਂ ਵਿੱਚ ਪਹਿਲੀ ਜਿੱਤ ਹੈ। ਦੂਜੇ ਪਾਸੇ ਸੇਨ ਨੇ ਪੁਰਸ਼ ਸਿੰਗਲਜ਼ ਦੇ ਕੁਆਰਟਰਫਾਈਨਲ ਵਿੱਚ ਜਰਮਨ ਕੁਆਲੀਫਾਇਰ ਜੂਲੀਅਨ ਕੈਰਾਗਗੀ ਨੂੰ 21-8, 17-21, 21-10 ਨਾਲ ਹਰਾਇਆ। ਸਿੰਧੂ ਦਾ ਮੁਕਾਬਲਾ ਹੁਣ ਦੁਨੀਆ ਦੀ ਨੰਬਰ ਇੱਕ ਖਿਡਾਰਨ ਜਾਪਾਨ ਦੀ ਯਾਮਾਗੁਚੀ ਨਾਲ, ਜਦੋਂਕਿ ਸੇਨ ਦਾ ਮੁਕਾਬਲਾ ਜਾਪਾਨ ਦੇ ਹੀ ਕੇਂਟਾ ਨਿਸ਼ੀਮੋਤੋ ਨਾਲ ਹੋਵੇਗਾ। -ਪੀਟੀਆਈ

Advertisement

Advertisement
Tags :
Author Image

sukhwinder singh

View all posts

Advertisement
Advertisement
×