ਬੈਡਮਿੰਟਨ: ਸਾਤਵਿਕ-ਚਿਰਾਗ ਇੰਡੋਨੇਸ਼ੀਆ ਮਾਸਟਰਜ਼ ਦੇ ਦੂਜੇ ਗੇੜ ’ਚ
06:20 AM Jan 22, 2025 IST
Advertisement
ਜਕਾਰਤਾ:
Advertisement
ਸਾਤਵਿਕਸਾਈਰਾਜ ਰੰਕੀਰੈੱਡੀ ਅਤੇ ਚਿਰਾਗ ਸ਼ੈੱਟੀ ਦੀ ਭਾਰਤੀ ਜੋੜੀ ਨੇ ਅੱਜ ਇੱਥੇ ਚੀਨੀ ਤਾਇਪੇ ਦੀ ਚੇਨ ਜ਼ੀ ਰੇ ਅਤੇ ਲਿਨ ਯੂ ਚੀਹ ਦੀ ਜੋੜੀ ਨੂੰ ਹਰਾ ਕੇ ਇੰਡੋਨੇਸ਼ੀਆ ਮਾਸਟਰਜ਼ ਸੁਪਰ 500 ਬੈਡਮਿੰਟਨ ਦੇ ਦੂਜੇ ਗੇੜ ਵਿੱਚ ਜਗ੍ਹਾ ਬਣਾ ਲਈ ਹੈ। ਭਾਰਤੀ ਜੋੜੀ ਨੇ ਪਲੇਠੇ ਮੈਚ ਵਿੱਚ ਚੇਨ ਅਤੇ ਲਿਨ 21-16, 21-15 ਨਾਲ ਹਰਾਇਆ। ਭਾਰਤ ਦੀ ਮਹਿਲਾ ਡਬਲਜ਼ ਜੋੜੀ ਤਨੀਸ਼ਾ ਕਰਾਸਟੋ ਅਤੇ ਅਸ਼ਵਨੀ ਪੋਨੱਪਾ ਨੇ ਥਾਈਲੈਂਡ ਦੀ ਓਰਨਿਚਾ ਜੋਂਗਸਥਾਪੋਰਨਪਾਰਨ ਅਤੇ ਸੁਕਿਤਾ ਸੁਵਾਚਾਈ ਦੀ ਜੋੜੀ ਨੂੰ 21-6, 21-14 ਨਾਲ ਹਰਾਇਆ। ਪੁਰਸ਼ ਸਿੰਗਲਜ਼ ਵਿੱਚ ਆਯੂਸ਼ ਸ਼ੈੱਟੀ ਨੇ ਹਮਵਤਨ ਕਿਦਾਂਬੀ ਸ੍ਰੀਕਾਂਤ ਨੂੰ 21-7, 21-15 ਨਾਲ, ਜਦਕਿ ਤਾਨਿਆ ਹੇਮੰਤ ਨੇ ਮਹਿਲਾ ਸਿੰਗਲਜ਼ ਵਿੱਚ ਚੀਨੀ ਤਾਇਪੇ ਦੀ ਤੁੰਗ ਸਿਊ-ਤੋਂਗ ਨੂੰ 16-21, 21-17, 21-15 ਨਾਲ ਹਰਾਇਆ। -ਪੀਟੀਆਈ
Advertisement
Advertisement