ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਬੈਡਮਿੰਟਨ: ਸਤੀਸ਼ ਜਪਾਨ ਓਪਨ ਦੇ ਪ੍ਰੀ-ਕੁਆਰਟਰਜ਼ ਵਿੱਚ

07:28 AM Aug 22, 2024 IST

ਯੋਕੋਹਾਮਾ (ਜਪਾਨ), 21 ਅਗਸਤ
ਭਾਰਤੀ ਬੈਡਮਿੰਟਨ ਖਿਡਾਰੀ ਸਤੀਸ਼ ਕੁਮਾਰ ਕਰੁਨਾਕਰਨ ਨੇ ਅੱਜ ਇੱਥੇ ਡੈਨਮਾਰਕ ਦੇ ਐਂਡਰਸ ਐਂਟੋਨਸੇਨ ਦੇ ਸੱਟ ਕਾਰਨ ਮੈਚ ’ਚੋਂ ਅੱਧ ਵਿਚਾਲੇ ਹਟਣ ਮਗਰੋਂ ਜਪਾਨ ਓਪਨ ਦੇ ਪੁਰਸ਼ ਸਿੰਗਲਜ਼ ਵਰਗ ਦੇ ਪ੍ਰੀ-ਕੁਆਰਟਰ ਫਾਈਨਲ ਵਿੱਚ ਜਗ੍ਹਾ ਬਣਾ ਲਈ ਹੈ। ਦੁਨੀਆ ਦੇ ਤੀਜੇ ਨੰਬਰ ਦੇ ਖਿਡਾਰੀ ਐਂਟੋਨਸਨ ਨੇ ਜਦੋਂ ਮੈਚ ’ਚੋਂ ਹਟਣ ਦਾ ਫ਼ੈਸਲਾ ਕੀਤਾ ਉਸ ਵੇਲੇ ਭਾਰਤ ਦਾ 23 ਸਾਲਾ ਸਤੀਸ਼ 6-1 ਨਾਲ ਅੱਗੇ ਚੱਲ ਰਿਹਾ ਸੀ। ਸਤੀਸ਼ ਦਾ ਪ੍ਰੀ-ਕੁਆਰਟਰ ਫਾਈਨਲ ’ਚ ਮੁਕਾਬਲਾ ਥਾਈਲੈਂਡ ਦੇ ਕਾਂਤਾਫੋਨ ਵਾਂਗਚਰੋਏਨ ਨਾਲ ਹੋਵੇਗਾ। ਉਧਰ ਕਿਰਨ ਜੌਰਜ ਨੂੰ ਟੂਰਨਾਮੈਂਟ ਦੇ ਪੁਰਸ਼ ਸਿੰਗਲਜ਼ ਦੇ ਪਹਿਲੇ ਗੇੜ ਵਿੱਚ ਜਪਾਨ ਦੇ ਕਾਂਤਾ ਸੁਨੇਯਾਮਾ ਤੋਂ 19-21, 14-21 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਸੁਮਿਤ ਰੈੱਡੀ ਤੇ ਸਿੱਕੀ ਰੈੱਡੀ ਦੀ ਮਿਕਸਡ ਡਬਲਜ਼ ਜੋੜੀ ਦੀ ਮੁਹਿੰਮ ਵੀ ਨਿਰਾਸ਼ਾਜਨਕ ਰਹੀ। ਇਸ ਜੋੜੀ ਨੇ ਡੈਨਮਾਰਕ ਦੀ ਜੋੜੀ ਖ਼ਿਲਾਫ਼ ਪਹਿਲੇ ਗੇੜ ਦੇ ਮੈਚ ’ਚੋਂ ਹੀ ਹਟਣ ਦਾ ਫ਼ੈਸਲਾ ਕੀਤਾ। -ਪੀਟੀਆਈ

Advertisement

Advertisement
Advertisement