For the best experience, open
https://m.punjabitribuneonline.com
on your mobile browser.
Advertisement

ਬੈਡਮਿੰਟਨ: ਸਾਈ ਪ੍ਰਣੀਤ ਥਾਈਲੈਂਡ ਓਪਨ ’ਚੋਂ ਬਾਹਰ

01:32 PM Feb 04, 2023 IST
ਬੈਡਮਿੰਟਨ  ਸਾਈ ਪ੍ਰਣੀਤ ਥਾਈਲੈਂਡ ਓਪਨ ’ਚੋਂ ਬਾਹਰ
Advertisement

ਬੈਂਕਾਕ: ਭਾਰਤੀ ਖਿਡਾਰੀ ਬੀ.ਸਾਈ ਪ੍ਰਣੀਤ ਨੂੰ ਅੱਜ ਇੱਥੇ ਪੁਰਸ਼ ਸਿੰਗਲਜ਼ ਦੇ ਕੁਆਰਟਰ ਫਾਈਨਲ ਵਿੱਚ ਚੀਨ ਦੇ ਲੀ ਸ਼ੀ ਫੇਂਗ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਤਰ੍ਹਾਂ ਥਾਈਲੈਂਡ ਓਪਨ ਸੁਪਰ 300 ਬੈਡਮਿੰਟਨ ਟੂਰਨਾਮੈਂਟ ਵਿੱਚ ਭਾਰਤ ਦੀ ਚੁਣੌਤੀ ਖ਼ਤਮ ਹੋ ਗਈ ਹੈ। ਪ੍ਰਣੀਤ ਪਹਿਲੀ ਗੇਮ ਵਿੱਚ ਇੱਕ ਵੇਲੇ 15-10 ਨਾਲ ਅੱਗੇ ਚੱਲ ਰਿਹਾ ਸੀ ਪਰ ਅਖੀਰ ਵਿੱਚ ਉਸ ਨੂੰ 17-21, 23-21, 18-21 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਪ੍ਰਣੀਤ ਨੇ ਪਹਿਲੀ ਗੇਮ ਦੀ ਸ਼ੁਰੂਆਤ ਵਿੱਚ ਪਛੜਨ ਤੋਂ ਬਾਅਦ ਇੰਟਰਵਲ ਤੱਕ 11-7 ਨਾਲ ਲੀਡ ਲਈ ਸੀ। ਇਸ ਮਗਰੋਂ ਚੀਨੀ ਖਿਡਾਰੀ ਨੇ ਲਗਾਤਾਰ ਪੰਜ ਅੰਕ ਬਣਾਏ ਅਤੇ ਪਹਿਲੀ ਗੇਮ ਆਪਣੇ ਨਾਮ ਕਰ ਲਈ। ਦੂਜੀ ਗੇਮ ‘ਚ ਇੱਕ ਵੇਲੇ ਲੀ 16-10 ਨਾਲ ਅੱਗੇ ਸੀ ਪਰ ਭਾਰਤੀ ਖਿਡਾਰੀ ਨੇ ਸ਼ਾਨਦਾਰ ਵਾਪਸੀ ਕਰਦਿਆਂ ਮੈਚ ਨੂੰ ਫੈਸਲਾਕੁਨ ਗੇਮ ਤੱਕ ਪਹੁੰਚਾਇਆ। ਫੈਸਲਾਕੁਨ ਗੇਮ ‘ਚ ਲੀ 18-12 ਦੀ ਲੀਡ ਲੈ ਕੇ ਜਿੱਤ ਦੇ ਨੇੜੇ ਪਹੁੰਚ ਗਿਆ ਪਰ ਪ੍ਰਣੀਤ ਨੇ ਹਾਰ ਨਹੀਂ ਮੰਨੀ ਤੇ ਸਕੋਰ 18-19 ਕਰ ਦਿੱਤਾ। ਇਸ ਤੋਂ ਬਾਅਦ ਚੀਨੀ ਖਿਡਾਰੀ ਨੇ ਲਗਾਤਾਰ ਦੋ ਅੰਕ ਬਣਾ ਕੇ ਮੈਚ ਜਿੱਤ ਲਿਆ। -ਪੀਟੀਆਈ

Advertisement

Advertisement
Author Image

Courtney Milan writes books about carriages, corsets, and smartwatches. Her books have received starred reviews in Publishers Weekly, Library Journal, and Booklist. She is a New York Times and a USA Today Bestseller.

Advertisement
Advertisement
×