ਬੈਡਮਿੰਟਨ: ਪ੍ਰਣਯ, ਸਾਤਵਿਕ-ਚਿਰਾਗ ਕੁਆਰਟਰ ਫਾਈਨਲ ’ਚ
11:07 PM Aug 24, 2023 IST
ਕੋਪਨਹੈਗਨ, 24 ਅਗਸਤ
ਭਾਰਤ ਦੇ ਐੱਚ.ਐੱਸ. ਪ੍ਰਣਯ ਨੇ ਸਾਬਕਾ ਚੈਂਪੀਅਨ ਸਿੰਗਾਪੁਰ ਦੇ ਲੋ ਕਿਨ ਯੂ ਨੂੰ ਹਰਾ ਕੇ ਲਗਾਤਾਰ ਤੀਜੀ ਵਾਰ ਵਿਸ਼ਵ ਬੈਡਮਿੰਟਨ ਚੈਂਪੀਅਨਸ਼ਿਪ ਦੇ ਕੁਆਰਟਰ ਫਾਈਨਲ ’ਚ ਪ੍ਰਵੇਸ਼ ਕੀਤਾ। ਉੱਧਰ, ਸਾਤਵਿਕ ਸਾਈਰਾਜ ਰੰਕਰੈੱਡੀ ਤੇ ਚਿਰਾਗ ਸ਼ੈਟੀ ਦੀ ਜੋੜੀ ਪੁਰਸ਼ ਡਬਲਜ਼ ਦੇ ਕੁਆਰਟਰ ਫਾਈਨਲ ’ਚ ਪਹੁੰਚ ਕੇ ਤਗ਼ਮੇ ਤੋਂ ਮਹਿਜ਼ ਇਕ ਕਦਮ ਦੂਰ ਹੈ। ਇਸ ਤੋਂ ਪਹਿਲਾਂ ਵਿਸ਼ਵ ਚੈਂਪੀਅਨਸ਼ਿਪ ਦੇ ਪ੍ਰੀ-ਕੁਆਰਟਰ ਫਾਈਨਲ ’ਚ ਭਾਰਤੀ ਮਹਿਲਾਵਾਂ ਟਰੀਜ਼ਾ ਜੌਲੀ ਅਤੇ ਗਾਇਤਰੀ ਗੋਪੀਚੰਦ ਦੀ ਜੋੜੀ ਸਿਖਰਲਾ ਦਰਜਾ ਪ੍ਰਾਪਤ ਚੀਨੀ ਜੋੜੀ ਚੇਨ ਸ਼ਿੰਗ ਚੇਨ ਅਤੇ ਜੀਆ ਯੀ ਤੋਂ ਸਿੱਧੇ ਗੇਮਾਂ ’ਚ ਹਾਰ ਗਈ। -ਪੀਟੀਆਈ
Advertisement
Advertisement