For the best experience, open
https://m.punjabitribuneonline.com
on your mobile browser.
Advertisement

ਬੈਡਮਿੰਟਨ: ਮੀਰਾਬਾ ਥਾਈਲੈਂਡ ਓਪਨ ਦੇ ਮੁੱਖ ਡਰਾਅ ’ਚ

07:11 AM May 15, 2024 IST
ਬੈਡਮਿੰਟਨ  ਮੀਰਾਬਾ ਥਾਈਲੈਂਡ ਓਪਨ ਦੇ ਮੁੱਖ ਡਰਾਅ ’ਚ
Advertisement

ਬੈਂਕਾਕ:

Advertisement

ਭਾਰਤ ਦੇ ਮੀਰਾਬਾ ਲੁਵਾਂਗ ਮੇਸਨਮ ਨੇ ਅੱਜ ਇੱਥੇ ਥਾਈਲੈਂਡ ਓਪਨ ਸੁਪਰ 500 ਬੈਡਮਿੰਟਨ ਟੂਰਨਾਮੈਂਟ ਵਿੱਚ ਪੁਰਸ਼ ਸਿੰਗਲਜ਼ ਦੇ ਮੁੱਖ ਡਰਾਅ ’ਚ ਜਗ੍ਹਾ ਬਣਾ ਲਈ ਹੈ। ਪ੍ਰਕਾਸ਼ ਪਾਦੂਕੋਨ ਬੈਡਮਿੰਟਨ ਅਕੈਡਮੀ ’ਚ ਸਿਖਲਾਈ ਲੈਣ ਵਾਲੇ ਮਨੀਪੁਰ ਦੇ 21 ਸਾਲਾ ਮੀਰਾਬਾ ਨੇ ਹਮਵਤਨ ਸ਼ਾਸ਼ਵਤ ਦਲਾਲ ਨੂੰ 15-21, 21-14, 21-16 ਨਾਲ ਹਰਾਉਣ ਮਗਰੋਂ ਮਲੇਸ਼ੀਆ ਦੇ ਕੋਕ ਜਿੰਗ ਹੋਂਗ ਨੂੰ 21-19, 21-9 ਨਾਲ ਹਰਾ ਕੇ ਮੁੱਖ ਡਰਾਅ ’ਚ ਜਗ੍ਹਾ ਬਣਾਈ। ਭਲਕੇ ਬੁੱਧਵਾਰ ਨੂੰ ਮੁੱਖ ਡਰਾਅ ਵਿੱਚ ਉਸ ਦਾ ਮੁਕਾਬਲਾ ਹਮਵਤਨ ਐੱਚਐੱਸ ਪ੍ਰਣੌਏ ਨਾਲ ਹੋਵੇਗਾ। -ਪੀਟੀਆਈ

Advertisement

Advertisement
Author Image

joginder kumar

View all posts

Advertisement