Badminton ਮਲੇਸ਼ੀਆ ਮਾਸਟਰਜ਼: ਕਿਦਾਂਬੀ ਸ੍ਰੀਕਾਂਤ ਫਾਈਨਲ ’ਚ ਹਾਰਿਆ
02:17 PM May 25, 2025 IST
Advertisement
ਕੁਆਲਾਲੰਪੁਰ, 25 ਮਈ
ਭਾਰਤ ਦੇ ਕਿਦਾਂਬੀ ਸ੍ਰੀਕਾਂਤ India's Kidambi Srikanth ਨੂੰ ਅੱਜ ਇੱਥੇ ਮਲੇਸ਼ੀਆ ਮਾਸਟਰਜ਼ ਸੁਪਰ 500 ਬੈਡਮਿੰਟਨ ਟੂਰਨਾਮੈਂਟ Malaysia Masters Super 500 badminton tournament ’ਚ ਪੁਰਸ਼ ਸਿੰਗਲਜ਼ ਦੇ ਫਾਈਨਲ ਵਿੱਚ ਚੀਨ ਦੇ ਵਿਸ਼ਵ ਨੰਬਰ 4 ਲੀ ਸ਼ੀ ਫੇਂਗ ਤੋਂ ਸਿੱਧੇ ਸੈੱਟਾਂ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਹਾਰ ਕਾਰਨ ਸ੍ਰੀਕਾਂਤ ਟੂਰਨਾਮੈਂਟ ’ਚ ਉਪਜੇਤੂ ਰਿਹਾ।
ਹਾਲਾਂਕਿ ਸ੍ਰੀਕਾਂਤ ਨੇ ਕੁਆਲੀਫਾਇਰ ਤੋਂ ਸ਼ੁਰੂਆਤ ਕਰਦਿਆਂ ਖ਼ਿਤਾਬੀ ਮੁਕਾਬਲੇ ਤੱਕ ਸ਼ਾਨਦਾਰ ਪ੍ਰਦਰਸ਼ਨ ਕੀਤਾ ਪਰ ਫਾਈਨਲ ’ਚ ਉਹ ਆਪਣਾ ਸਰਵੋਤਮ ਪ੍ਰਦਰਸ਼ਨ ਨਹੀਂ ਕਰ ਸਕਿਆ ਤੇ ਦੂਜਾ ਦਰਜਾ ਪ੍ਰਾਪਤ ਫੇਂਗ ਤੋਂ ਸਿਰਫ਼ 36 ਮਿੰਟਾਂ ’ਚ ਹੀ 11-21 9-21 ਨਾਲ ਹਾਰ ਗਿਆ। ਸ੍ਰੀਕਾਂਤ ਪਿਛਲੇ ਕੁਝ ਤੇ ਖਰਾਬ ਲੈਅ ਤੇ ਫਿਟਨੈੱਸ ਦੀ ਸਮੱਸਿਆ ਨਾਲ ਜੂਝ ਰਿਹਾ ਸੀ। ਲੰਘੇ ਛੇ ਸਾਲਾਂ ’ਚ ਇਹ BWF World Tour ’ਤੇ ਉਸ ਦਾ ਪਹਿਲਾ final ਮੁਕਾਬਲਾ ਸੀ। ਪੀਟੀਆਈ
Advertisement
Advertisement