ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਬੈਡਮਿੰਟਨ: ਕਾਂਸੇ ਦੇ ਤਗ਼ਮੇ ਲਈ ਖੇਡੇਗਾ ਲਕਸ਼ੈ ਸੇਨ

07:46 AM Aug 05, 2024 IST
ਮੈਚ ਦੌਰਾਨ ਸ਼ਾਟ ਜੜਦਾ ਹੋਇਆ ਲਕਸ਼ੈ ਸੇਨ। -ਫੋਟੋ: ਪੀਟੀਆਈ

ਪੈਰਿਸ, 4 ਅਗਸਤ
ਭਾਰਤ ਦਾ ਲਕਸ਼ੈ ਸੇਨ ਦੋਵੇਂ ਗੇਮਾਂ ਵਿੱਚ ਮਜ਼ਬੂਤ ਲੀਡ ਬਣਾਉਣ ਦੇ ਬਾਵਜੂਦ ਅੱਜ ਇੱਥੇ ਪੈਰਿਸ ਓਲੰਪਿਕ ਦੇ ਬੈਡਮਿੰਟਨ ਪੁਰਸ਼ ਸਿੰਗਲਜ਼ ਮੁਕਾਬਲੇ ਦੇ ਸੈਮੀ ਫਾਈਨਲ ਵਿੱਚ ਡੈਨਮਾਰਕ ਦੇ ਦੂਜਾ ਦਰਜਾ ਅਤੇ ਸਾਬਕਾ ਚੈਂਪੀਅਨ ਵਿਕਟਰ ਐਕਸਲਸੇਨ ਖ਼ਿਲਾਫ਼ ਸਿੱਧੀ ਗੇਮ ਵਿੱਚ ਹਾਰ ਗਿਆ ਅਤੇ ਹੁਣ ਕਾਂਸੇ ਦੇ ਤਗ਼ਮੇ ਲਈ ਖੇਡੇਗਾ। ਓਲੰਪਿਕ ਸੈਮੀ ਫਾਈਨਲ ਵਿੱਚ ਜਗ੍ਹਾ ਬਣਾਉਣ ਵਾਲੇ ਪਹਿਲੇ ਭਾਰਤੀ ਪੁਰਸ਼ ਬੈਡਮਿੰਟਨ ਖਿਡਾਰੀ ਲਕਸ਼ੈ ਨੂੰ ਰੀਓ ਓਲੰਪਿਕ ਦੇ ਕਾਂਸੇ ਅਤੇ ਟੋਕੀਓ ਓਲੰਪਿਕ ਦੇ ਸੋਨ ਤਗ਼ਮਾ ਜੇਤੂ ਐਕਸਲਸੇਨ ਖ਼ਿਲਾਫ਼ 54 ਮਿੰਟ ਤੱਕ ਚੱਲੇ ਮੁਕਾਬਲੇ ਦੌਰਾਨ 20-22, 14-21 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ।
ਦੋ ਵਾਰ ਦੇ ਸਾਬਕਾ ਵਿਸ਼ਵ ਚੈਂਪੀਅਨ ਅਤੇ ਦੁਨੀਆ ਦੇ ਸਾਬਕਾ ਨੰਬਰ ਇੱਕ ਖਿਡਾਰੀ ਐਕਸਲਸੇਨ ਖ਼ਿਲਾਫ਼ ਲਕਸ਼ੈ ਦੀ ਨੌਂ ਮੈਚਾਂ ਵਿੱਚ ਇਹ ਅੱਠਵੀਂ ਹਾਰ ਹੈ। ਦੁਨੀਆ ਦਾ 22ਵੇਂ ਨੰਬਰ ਦਾ ਖਿਡਾਰੀ ਲਕਸ਼ੈ ਹੁਣ ਸੋਮਵਾਰ ਨੂੰ ਕਾਂਸੇ ਦੇ ਤਗ਼ਮੇ ਦੇ ਮੁਕਾਬਲੇ ਵਿੱਚ ਮਲੇਸ਼ੀਆ ਦੇ ਸੱਤਵਾਂ ਦਰਜਾ ਪ੍ਰਾਪਤ ਲੀ ਜ਼ੀ ਜੀਆ ਦਾ ਸਾਹਮਣਾ ਕਰੇਗਾ। ਲਕਸ਼ੈ ਸੈਮੀ ਫਾਈਨਲ ਵਿੱਚ ਅਹਿਮ ਮੌਕਿਆਂ ’ਤੇ ਦਬਾਅ ਝੱਲਣ ’ਚ ਨਾਕਾਮ ਰਿਹਾ, ਜਿਸ ਦਾ ਉਸ ਨੂੰ ਖਮਿਆਜ਼ਾ ਭੁਗਤਣਾ ਪਿਆ। ਪਹਿਲੀ ਗੇਮ ਵਿੱਚ ਉਸ ਕੋਲ ਤਿੰਨ ਗੇਮ ਪੁਆਇੰਟ ਸੀ ਪਰ ਉਸ ਨੇ ਲਗਾਤਾਰ ਪੰਜ ਅੰਕ ਦੇ ਨੁਕਸਾਨ ਨਾਲ ਗੇਮ ਵੀ ਗੁਆ ਲਈ। ਦੂਜੀ ਗੇਮ ਵਿੱਚ ਵੀ ਲਕਸ਼ੈ ਨੇ 7-0 ਦੀ ਬੇਹੱਦ ਮਜ਼ਬੂਤ ਲੀਡ ਬਣਾ ਰੱਖੀ ਸੀ ਪਰ ਇਸ ਮਗਰੋਂ ਡੈਨਮਾਰਕ ਦੇ ਖਿਡਾਰੀ ਨੇ ਅਗਲੇ 28 ਵਿੱਚੋਂ 21 ਅੰਕ ਜਿੱਤ ਕੇ ਗੇਮ ਅਤੇ ਮੈਚ ਆਪਣੇ ਨਾਂ ਕੀਤਾ ਅਤੇ ਓਲੰਪਿਕ ਵਿੱਚ ਲਗਾਤਾਰ ਤੀਜਾ ਤਗ਼ਮਾ ਯਕੀਨੀ ਬਣਾਇਆ। ਲਕਸ਼ੈ ਹੁਣ ਲੀ ਨੂੰ ਹਰਾ ਕੇ ਓਲੰਪਿਕ ਤਗ਼ਮਾ ਜਿੱਤਣ ਵਾਲਾ ਪਹਿਲਾ ਭਾਰਤੀ ਪੁਰਸ਼ ਬੈਡਮਿੰਟਨ ਖਿਡਾਰੀ ਬਣਨ ਦੇ ਇਰਾਦੇ ਨਾਲ ਉਤਰੇਗਾ। ਲਕਸ਼ੈ ਨੇ ਮੈਚ ਮਗਰੋਂ ਗੱਲਬਾਤ ਕਰਦਿਆਂ ਕਿਹਾ, ‘‘ਜੇ ਮੈਂ ਪਹਿਲਾਂ ਮੈਚ ਜਿੱਤ ਲੈਂਦਾ ਤਾਂ ਮੇਰੇ ਕੋਲ ਮੈਚ ਜਿੱਤਣ ਦਾ ਬਿਹਤਰ ਮੌਕਾ ਹੁੰਦਾ। ਦੂਜੀ ਗੇਮ ਵਿੱਚ ਵੀ ਮੈਂ ਚੰਗੀ ਸ਼ੁਰੂਆਤ ਕੀਤੀ ਪਰ ਲੀਡ ਬਰਕਰਾਰ ਨਹੀਂ ਰੱਖ ਸਕਿਆ।’’ ਪਹਿਲੀ ਗੇਮ ਵਿੱਚ 20-17 ਨਾਲ ਅੱਗੇ ਹੋਣ ਮਗਰੋਂ ਇਸ ਨੂੰ ਗੁਆਉਣ ਬਾਰੇ ਲਕਸ਼ੈ ਨੇ ਕਿਹਾ, ‘‘ਜਿਵੇਂ-ਜਿਵੇਂ ਖੇਡ ਅੱਗੇ ਵਧੀ ਉਸ ਨੇ ਹੋਰ ਵੱਧ ਹਮਲੇ ਕਰਨੇ ਸ਼ੁਰੂ ਕਰ ਦਿੱਤੇ ਅਤੇ ਮੈਂ ਸਿਰਫ਼ ਬਚਾਅ ਕਰ ਰਿਹਾ ਸੀ। ਮੈਨੂੰ ਜੋਖਮ ਲੈਣਾ ਚਾਹੀਦਾ ਸੀ ਅਤੇ ਉਸ ’ਤੇ ਪਲਟਵਾਰ ਕਰਨਾ ਚਾਹੀਦਾ ਸੀ।’’ ਉਸ ਨੇ ਕਿਹਾ, ‘‘ਮੈਂ ਇਸ ਮੈਚ ਤੋਂ ਸਿੱਖਿਆ ਲੈ ਕੇ ਕਾਂਸੇ ਦੇ ਤਗ਼ਮੇ ਲਈ ਮੈਚ ਵਿੱਚ ਆਪਣਾ ਸੌ ਫੀਸਦੀ ਦੇਵਾਂਗਾ।’’ ਲਕਸ਼ੈ ਨੇ ਕਿਹਾ, ‘‘ਮੇਰੇ ਮਾਤਾ-ਪਿਤਾ, ਭਰਾ (ਚਿਰਾਗ ਸੇਨ) ਮੇਰਾ ਸਮਰਥਨ ਕਰਨ ਲਈ ਸਟੈਂਡ ਵਿੱਚ ਮੌਜੂਦ ਸੀ। ਮੇਰੀ ਮਾਂ ਦੁਪਹਿਰ ਅਤੇ ਰਾਤ ਨੂੰ ਖਾਣਾ ਬਣਾ ਕੇ ਮੈਨੂੰ ਭੇਜ ਰਹੀ ਹੈ। ਮੈਨੂੰ ਦਰਸ਼ਕਾਂ ਤੋਂ ਬਹੁਤ ਸਮਰਥਨ ਮਿਲਿਆ ਹੈ ਤੇ ਉਮੀਦ ਹੈ ਕਿ ਉਹ ਭਲਕ ਦੇ ਮੈਚ ਲਈ ਵੀ ਆਉਣਗੇ।’’ -ਪੀਟੀਆਈ

Advertisement

Advertisement
Advertisement