For the best experience, open
https://m.punjabitribuneonline.com
on your mobile browser.
Advertisement

ਬੈਡਮਿੰਟਨ: ਕਰਾਸਟੋ-ਕਪਿਲਾ ਦੀ ਜੋੜੀ ਵੀਅਤਨਾਮ ਓਪਨ ਦੇ ਸੈਮੀਫਾਈਨਲ ’ਚ

07:47 AM Sep 14, 2024 IST
ਬੈਡਮਿੰਟਨ  ਕਰਾਸਟੋ ਕਪਿਲਾ ਦੀ ਜੋੜੀ ਵੀਅਤਨਾਮ ਓਪਨ ਦੇ ਸੈਮੀਫਾਈਨਲ ’ਚ
Advertisement

ਹੋ ਚੀ ਮਿਨ ਸਿਟੀ (ਵੀਅਤਨਾਮ), 13 ਸਤੰਬਰ
ਭਾਰਤ ਦੀ ਤਨੀਸ਼ਾ ਕਰਾਸਟੋ ਅਤੇ ਧਰੁਵ ਕਪਿਲਾ ਦੀ ਮਿਕਸਡ ਡਬਲਜ਼ ਜੋੜੀ ਨੇ ਅੱਜ ਇੱਥੇ ਪਹਿਲੀ ਗੇਮ ਗੁਆਉਣ ਤੋਂ ਬਾਅਦ ਸ਼ਾਨਦਾਰ ਵਾਪਸੀ ਕਰਦਿਆਂ ਵੀਅਤਨਾਮ ਓਪਨ ਸੁਪਰ 100 ਬੈਡਮਿੰਟਨ ਟੂਰਨਾਮੈਂਟ ਦੇ ਸੈਮੀਫਾਈਨਲ ’ਚ ਜਗ੍ਹਾ ਬਣਾ ਲਈ ਹੈ। ਧਰੁਵ ਅਤੇ ਤਨੀਸ਼ਾ ਦੀ ਛੇਵਾਂ ਦਰਜਾ ਪ੍ਰਾਪਤ ਜੋੜੀ ਨੇ 44 ਮਿੰਟ ਤੱਕ ਚੱਲੇ ਕੁਆਰਟਰ ਫਾਈਨਲ ਵਿੱਚ ਸਤੀਸ਼ ਕੁਮਾਰ ਕਰੁਣਾਕਰਨ ਅਤੇ ਆਦਿਆ ਵਰਿਆਥ ਦੀ ਹਮਵਤਨ ਜੋੜੀ ਨੂੰ 14-21, 21-10, 21-14 ਨਾਲ ਹਰਾਇਆ। ਇਸ ਦੌਰਾਨ ਤਰੁਣ ਮੰਨੇਪੱਲੀ ਦੀ ਸ਼ਾਨਦਾਰ ਮੁਹਿੰਮ ਖ਼ਤਮ ਹੋ ਗਈ। ਪੁਰਸ਼ ਸਿੰਗਲਜ਼ ਦੇ ਕੁਆਰਟਰ ਫਾਈਨਲ ਵਿੱਚ ਉਸ ਨੂੰ ਜਾਪਾਨ ਦੇ ਸ਼ੋਗੋ ਓਗਾਵਾ ਤੋਂ 13-21, 13-21 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਕਰਾਸਟੋ ਅਤੇ ਕਪਿਲਾ ਨੂੰ ਆਪਣੀ ਲੈਅ ਵਿੱਚ ਆਉਣ ਲਈ ਕੁੱਝ ਸਮਾਂ ਲੱਗਿਆ। ਸ਼ੁਰੂਆਤੀ ਗੇਮ ਵਿੱਚ ਸਤੀਸ਼ ਅਤੇ ਆਦਿਆ ਦਾ ਦਬਦਬਾ ਰਿਹਾ। ਇਸ ਤੋਂ ਬਾਅਦ ਕਰਾਸਟੋ ਅਤੇ ਕਪਿਲਾ ਨੇ ਚੰਗੀ ਖੇਡ ਦਿਖਾਈ ਅਤੇ ਦੂਜੀ ਗੇਮ ਆਸਾਨੀ ਨਾਲ ਜਿੱਤ ਲਈ। ਤੀਸਰੀ ਅਤੇ ਫੈਸਲਾਕੁਨ ਗੇਮ ਵਿੱਚ ਦੋਵਾਂ ਜੋੜੀਆਂ ਨੇ ਇੱਕ ਦੂਜੇ ਨੂੰ ਸਖ਼ਤ ਚੁਣੌਤੀ ਪੇਸ਼ ਕੀਤੀ ਪਰ ਇੱਕ ਵਾਰ ਫਿਰ ਕਰਾਸਟੋ ਅਤੇ ਕਪਿਲਾ ਨੇ ਲੀਡ ਲੈ ਲਈ ਜੋ ਫ਼ੈਸਲਾਕੁਨ ਸਾਬਤ ਹੋਈ। -ਪੀਟੀਆਈ

Advertisement

Advertisement
Advertisement
Author Image

joginder kumar

View all posts

Advertisement